ਪਾਕਿਸਤਾਨ ਵੀ ਕਰ ਸਕਦੈ ਸਰਜੀਕਲ ਹਮਲੇ: ਸ਼ਰੀਫ਼

full11924ਇਸਲਾਮਾਬਾਦ, 30 ਸਤੰਬਰ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅੱਜ ਚੇਤਾਵਨੀ ਦਿਤੀ ਕਿ ਉਨ੍ਹਾਂ ਦਾ ਦੇਸ਼ ਵੀ ਸਰਜੀਕਲ ਹਮਲਾ ਕਰਨ ਦੇ ਸਮਰੱਥ ਹੈ ਅਤੇ ਕਿਸੇ ਨੂੰ ਵੀ ਦੇਸ਼ ‘ਤੇ ਬੁਰੀ ਨਜ਼ਰ ਪਾਉਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਦੇਸ਼ ਦੀ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਕੈਬਨਿਟ ਦੀ ਵਿਸ਼ੇਸ਼ ਬੈਠਕ ਦੀ ਪ੍ਰਧਾਨਗੀ ਕਰਦਿਆਂ ਸ਼ਰੀਫ਼ ਨੇ ਕਿਹਾ ਕਿ ਕੰਟਰੋਲ ਰੇਖਾ ਦੀ ਉਲੰਘਣਾ ਜਾਂ ਕਿਸੇ ਹਮਲੇ ਦੀ ਸਥਿਤੀ ਵਿਚ ਅਪਣੇ ਲੋਕਾਂ ਅਤੇ ਖੇਤੀ ਭੂ-ਭਾਗ ਦੀ ਰਖਿਆ ਲਈ ਪਾਕਿਸਤਾਨ ਸਾਰੇ ਜ਼ਰੂਰੀ ਕਦਮ ਉਠਾਏਗਾ। ਦ ਐਕਸਪ੍ਰੈਸ ਟ੍ਰਿਬਿਊਨ ਦੀ ਖ਼ਬਰ ਅਨੁਸਾਰ ਉਨ੍ਹਾਂ ਕਿਹਾ ਕਿ ਪਾਕਿਸਤਾਨ ਅਪਣੀ ਖੇਤਰੀ ਅਖੰਡਤਾ ਦੀ ਰਖਿਆ ਦੇ ਸਾਰੇ ਉਪਾਅ ਕਰੇਗਾ। (ਪੀ.ਟੀ.ਆਈ.)

ਸ਼ਰੀਫ਼ ਨੇ ਕਿਹਾ, ”ਕਿਸੇ ਨੂੰ ਵੀ ਪਾਕਿਸਤਾਨ ‘ਤੇ ਬੁਰੀ ਨਜ਼ਰ ਪਾਉਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।” ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਜੀਕਲ ਹਮਲਾ ਕਰਨ ਦੇ ਪੂਰੀ ਤਰ੍ਹਾਂ ਸਮਰਥ ਹੈ। ਉਨ੍ਹਾਂ ਕਿਹਾ ਕਿ ਦੇਸ਼ ਮਾਂ ਭੂਮੀ ਦੀ ਰਖਿਆ ਲਈ ਬਹਾਦੁਰ ਹਥਿਆਰਬੰਦ ਦਸਤਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ।
ਉਧਰ ਪਾਕਿ ਫ਼ੌਜ ਮੁਖੀ ਨੇ ਵੀ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਵਿਰੋਧੀ ਦੀ ਕਿਸੇ ਵੀ ਆਫ਼ਤ ਦਾ ਕਰਾਰਾ ਜਵਾਬ ਦਿਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕੰਟਰੋਲ ਰੇਖਾ, ਕੰਮਕਾਰੀ ਸਰਹੱਦ ਅਤੇ ਕੌਮਾਂਤਰੀ ਸਰਹੱਦ ‘ਤੇ ਪੂਰੀ ਚੌਕਸੀ ਰੱਖੀ ਜਾ ਰਹੀ ਹੈ



from Punjab News – Latest news in Punjabi http://ift.tt/2dy1Qsk
thumbnail
About The Author

Web Blog Maintain By RkWebs. for more contact us on rk.rkwebs@gmail.com

0 comments