ਪਾਕਿਸਤਾਨੀ ਮੀਡੀਆ ਨੇ ਭਾਰਤ ਦੇ ਸਰਜੀਕਲ ਹਮਲੇ ਨੂੰ ‘ਨਾਟਕ’ ਦਸਿਆ

dawnਇਸਲਾਮਾਬਾਦ : ਪਾਕਿਸਤਾਨੀ ਮੀਡੀਆ ਨੇ ਅਪਣੀ ਸਰਕਾਰ ਦੇ ਇਸ ਪੈਂਤੜੇ ਦਾ ਸਮਰਥਨ ਕੀਤਾ ਹੈ ਕਿ ਭਾਰਤ ਦਾ ਕੰਟਰੋਲ ਰੇਖਾ ਦੇ ਪਾਰ ਸਰਜੀਕਲ ਹਮਲਾ ਉੜੀ ਅਤਿਵਾਦੀ ਹਮਲੇ ਤੋਂ ਬਾਅਦ ਪੈਦਾ ਹੋਏ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਕੀਤਾ ਗਿਆ ਇਕ ਨਾਟਕ ਸੀ।’ ਪਾਕਿਸਤਾਨ ਦੇ ਅਖ਼ਬਾਰਾਂ ਨੇ ‘ਕੰਟਰੋਲ ਰੇਖਾ ‘ਤੇ ਆਮ ਗੋਲੀਬਾਰੀ ਘਟਨਾ’ ਦੀ ਖ਼ਬਰ ਨੂੰ ਪਹਿਲੇ ਪੰਨੇ ‘ਤੇ ਪ੍ਰਕਾਸ਼ਤ ਕੀਤਾ ਅਤੇ ਇਹ ਚਿਤਾਵਨੀ ਵੀ ਦਿਤੀ ਕਿ ਹਾਲਾਤ ਨੂੰ ਵਿਗਾੜਨਾ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਚੰਗਾ ਨਹੀਂ ਹੋਵੇਗਾ।
ਅਖ਼ਬਾਰ ‘ਡਾਨ’ ਨੇ ਖ਼ਬਰ ਛਾਪੀ ਹੈ ਕਿ ਕਸ਼ਮੀਰ ਸਬੰਧੀ ਪਾਕਿਸਤਾਨ-ਭਾਰਤ ਸੰਕਟ ਉਦੋਂ ਖ਼ਤਰਨਾਕ ਪੱਧਰ ‘ਤੇ ਵੱਧ ਗਿਆ ਜਦ ‘ਭਾਰਤੀ ਸੁਰੱਖਿਆ ਬਲਾਂ’ ਨੇ ਕੰਟਰੋਲ ਰੇਖਾ ਤੋਂ ਪਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਗੋਲੀਬਾਰੀ ਕੀਤੀ ਅਤੇ ਪਾਕਿਸਤਾਨੀ ਫ਼ੌਜ ਦੇ ਘੱਟੋ-ਘੱਟ ਦੋ ਫ਼ੌਜੀਆਂ ਨੂੰ ਮਾਰ ਦਿਤਾ ਅਤੇ ਇਸ ਨੂੰ ਅਤਿਵਾਦੀ ਟਿਕਾਣਿਆਂ ਵਿਰੁਧ ‘ਸਰਜੀਕਲ ਹਮਲਾ’ ਕਰਾਰ ਦਿਤਾ।
ਕਰਾਚੀ ਦੇ ਅਖ਼ਬਾਰ ‘ਦ ਐਕਸਪ੍ਰੈਸ ਟ੍ਰਿਬਿਊਨ’ ਨੇ ਕਿਹਾ, ”ਨਰਿੰਦਰ ਮੋਦੀ ਸਰਕਾਰ ਨੇ ਉੜੀ ਹਮਲੇ ਤੋਂ ਬਾਅਦ ਮੀਡੀਆ ਵਲੋਂ ਬਣਾਏ ਗਏ ਮਾਹੌਲ ਨੂੰ ਸ਼ਾਂਤ ਕਰਨ ਲਈ ਵੀਰਵਾਰ ਨੂੰ ਇਕ ਨਾਟਕ ਕੀਤਾ।” ਅਖ਼ਬਾਰ ਵਿਚ ਇਹ ਵੀ ਕਿਹਾ ਕਿ ਭਾਰਤੀ ਫ਼ੌਜ ਨੇ ਦਾਅਵਾ ਕੀਤਾ ਕਿ ਉਸ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਕਥਿਤ ਅਤਿਵਾਦੀ ਟਿਕਾਣਿਆਂ ਵਿਰੁਧ ‘ਸਰਜੀਕਲ ਹਮਲਾ’ ਕੀਤਾ ਹੈ। ‘ਦ ਨਿਊਜ਼ ਇੰਟਰਨੈਸ਼ਨਲ’ ਦੀ ਖ਼ਬਰ ਅਨੁਸਾਰ ਕਲ ਸਵੇਰੇ ਭਾਰਤ ਨੇ ਪਾਕਿਸਤਾਨ ਵਿਚ ਸਰਜੀਕਲ ਹਮਲਾ ਕਰਨ ਦਾ ਦਾਅਵਾ ਕੀਤਾ ਹੈ ਜਿਸ ਨੂੰ ਪਾਕਿਸਤਾਨ ਵਲੋਂ ਕੰਟਰੋਲ ਰੇਖਾ ਤੋਂ ਪਾਰ ਸਿਰਫ਼ ਗੋਲੀਬਾਰੀ ਦੱਸ ਕੇ ਰੱਦ ਕਰ ਦਿਤਾ ਗਿਆ। ‘ਦ ਨੇਸ਼ਨ’ ਦੇ ਪਹਿਲੇ ਪੰਨੇ ਦੀ ਪ੍ਰਮੁੱਖ ਖ਼ਬਰ ਵਿਚ ਲਿਖਿਆ ਗਿਆ, ”ਪਾਕਿਸਤਾਨੀ ਫ਼ੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਸਰਜੀਕਲ ਹਮਲਾ ਕਰਨ ਦੇ ਭਾਰਤੀ ਫ਼ੌਜ ਦੇ ਦਾਅਵੇ ਨੂੰ ਰੱਦ ਕਰਦਿਆਂ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਕਾਰਵਾਈ ਦਾ ਸਖ਼ਤ ਜਵਾਬ ਦੇਵੇਗੀ।” (ਪੀ.ਟੀ.ਆਈ.)
ਜ਼ਿਕਰਯੋਗ ਹੈ ਕਿ ਭਾਰਤ ਨੇ 28 ਸਤੰਬਰ ਦੀ ਰਾਤ ਸਰਹੱਦ ਤੋਂ ਪਾਰ ਸੱਤ ਅਤਿਵਾਦੀ ਟਿਕਾਣਿਆਂ ‘ਤੇ ਸਰਜੀਕਲ ਹਮਲਾ ਕੀਤਾ। ਫ਼ੌਜ ਨੇ ਕਿਹਾ ਕਿ ਇਸ ਹਮਲੇ ਵਿਚ ‘ਕਾਫ਼ੀ ਗਿਣਤੀ ਵਿਚ’ ਅਤਿਵਾਦੀ ਮਾਰੇ ਗਏ ਜੋ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਘੁਸਪੈਠ ਦੀ ਤਿਆਰੀ ਕਰ ਰਹੇ ਸਨ। ਕੁੱਝ ਦਿਨ ਪਹਿਲਾਂ ਹੀ ਮੋਦੀ ਨੇ ਚੇਤਾਵਨੀ ਦਿਤੀ ਸੀ ਕਿ ਉੜੀ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ।



from Punjab News – Latest news in Punjabi http://ift.tt/2dy2tSY
thumbnail
About The Author

Web Blog Maintain By RkWebs. for more contact us on rk.rkwebs@gmail.com

0 comments