‘ਹੁਕਮਰਾਨਾਂ ਨੇ ਝੂਠੇ ਮੁਕਾਬਲਿਆਂ ਪ੍ਰਤੀ ਕੋਈ ਇਨਸਾਫ਼ ਨਹੀਂ ਕੀਤਾ’

khalraਅੰਮ੍ਰਿਤਸਰ : ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਆਗੂ ਪਰਮਜੀਤ ਕੌਰ ਖਾਲੜਾ, ਸਤਵਿੰਦਰ ਸਿੰਘ ਪਲਾਸੌਰ, ਵਿਰਸਾ ਸਿੰਘ ਬਹਿਲਾ, ਸਤਵੰਤ ਸਿੰਘ ਮਾਣਕ,ਡਾ. ਕਾਬਲ ਸਿੰਘ, ਐਡਵੋਕੇਟ ਜਗਦੀਪ ਸਿੰਘ ਰੰਧਾਵਾ ਦਾ ਨੇ ਦੋਸ਼ ਲਗਾਇਆ ਕਿ ਪੰਜਾਬ ਦੀ ਧਰਤੀ ਤੇ ਕਥਿਤ ਝੂਠੇ ਮੁਕਾਬਲਿਆਂ ਦੀ ਪਿਰਤ ਸ. ਪਰਕਾਸ਼ ਸਿੰਘ ਬਾਦਲ ਨੇ ਬਜ਼ੁਰਗ ਬਾਬਾ ਬੂਝਾ ਸਿੰਘ ਅਤੇ ਕਈ ਹੋਰਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰ ਕੇ ਪਾਈ ਸੀ। ਇੰਦਰਾ ਪਰਵਾਰ ਤੋਂ ਬਾਅਦ ਪੰਜਾਬ ਦਾ ਅਤੇ ਸਿੱਖੀ ਦਾ ਸੱਭ ਤੋਂ ਵੱਡਾ ਗੁਨਾਹਗਾਰ ਬਾਦਲ ਪਰਵਾਰ ਹੋ ਨਿਬੜਿਆ ਹੈ।

ਸਿੱਖ ਪੰਥ ਦੇ ਨਾਂਅ ਲਿਖੀ ਖੁਲ੍ਹੀ ਚਿੱਠੀ ਵਿਚ ਆਗੂਆਂ ਨੇ ਕਿਹਾ ਕਿ ਸਮੇਂ-ਸਮੇਂ ਦੇ ਹੁਕਮਰਾਨਾਂ ਨੇ ਝੂਠੇ ਮੁਕਾਬਲਿਆਂ ਦੇ ਪੀੜਤਾਂ ਨਾਲ ਕੋਈ ਇਨਸਾਫ਼ ਨਹੀਂ ਕੀਤਾ। ਪਰਕਾਸ਼ ਸਿੰਘ ਬਾਦਲ ਕਹਿੰਦਾ ਹੈ ਕਿ ਕਾਂਗਰਸ ਸਿੱਖਾਂ ਦੀ ਸੱਭ ਤੋਂ ਵੱਡੀ ਦੁਸ਼ਮਣ ਹੈ। 1997 ਵਿਚ ਸ. ਬਾਦਲ ਨੇ ਪੰਜਾਬ ਦਾ ਰਾਜ ਭਾਗ ਸੰਭਾਲਣ ਤੋਂ ਪਹਿਲਾ ਸਿੱਖ ਪੰਥ ਨਾਲ ਚੋਣ ਵਾਇਦਾ ਕੀਤਾ ਸੀ ਕਿ ਪੰਜਾਬ ਅੰਦਰ ਪਿਛਲੇ ਲੰਮੇ ਸਮੇਂ ਤੋਂ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਪੜਤਾਲ ਹੋਵੇਗੀ। ਮਤਲਬ ਕਿ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦੀ ਜਲ੍ਹਿਆ ਵਾਲਾ ਬਾਗ ਅੰਦਰ ਚੱਲੀ 10 ਮਿੰਟ ਗੋਲੀ ਵਾਂਗ ਪੜਤਾਲ ਹੋਵੇਗੀ। ਪੰਜਾਬ ਅੰਦਰ ਭਾਰਤ ਸਰਕਾਰ ਦੇ ਆਦੇਸ਼ਾਂ ‘ਤੇ ਕੇ.ਪੀ.ਐਸ. ਗਿੱਲ, ਬੇਅੰਤ ਸਿੰਘ, ਰੇਅ, ਰਿਬੇਰੋ ਵਰਗਿਆਂ ਵਲੋਂ ਬਣਾਏ ਝੂਠੇ ਮੁਕਾਬਲਿਆਂ ਦੀ ਪੜਤਾਲ ਹੋਵੇਗੀ। ਬਾਦਲ ਮੁੱਖ ਮੰਤਰੀ ਬਣਿਆ ਤਾਂ ਮਨੁੱਖੀ ਅਧਿਕਾਰ ਸੰਗਠਨਾਂ ਦਾ ਵਫ਼ਦ ਮਿਲਿਆ ਤਾਂ ਚੋਣ ਵਾਇਦਾ ਚੇਤੇ ਕਰਵਾਇਆ। ਸ. ਬਾਦਲ ਨੇ ਟਕੇ ਵਰਗਾ ਜਵਾਬ ਦਿੰਦਿਆ ਕਿਹਾ ਕਿ ਸਿੱਖ ਭੁੱਲ ਜਾਣ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲਾ ਹੋਇਆ ਸੀ, ਉਹ ਭੁੱਲ ਜਾਣ ਪੁਰਾਣੀਆਂ ਗੱਲਾਂ ਕਿ ਪੰਜਾਬ ਦੀ ਧਰਤੀ ਤੇ ਕੋਈ ਝੂਠਾ ਮੁਕਾਬਲਾ ਹੋਇਆ ਸੀ ਪਰ ਦੂਜੇ ਬੰਨੇ ਬਾਦਲ ਦੇ ਜਵਾਬ ਤੋਂ ਉਹ ਹੈਰਾਨ ਸਨ।ਵਫਦ ਨੂੰ ਸਮਝ ਲੱਗ ਗਈ ਸੀ ਕਿ ਸਿੱਖ ਪੰਥ ਨਾਲ ਰਾਜਨੀਤਿਕ ਠੱਗੀ ਵੱਜ ਗਈ ਹੈ।

ਆਗੂਆਂ ਨੇ ਕਿਹਾ ਕਿ ਗੁਰਾਂ ਦੇ ਨਾਂਅ ‘ਤੇ ਵਸਦਾ ਪੰਜਾਬ, ਮੰਗਦਾ ਜੁਲਮਾਂ ਦਾ ਹਿਸਾਬ ਦੀ ਮੁਹਿੰਮ ਦੀ ਕਾਮਯਾਬੀ ਲਈ 2 ਅਕਤੂਬਰ ਨੂੰ ਅੰਮ੍ਰਿਤਸਰ ਪਾਰਲੀਮਾਨੀ ਹਲਕੇ ਵਿਚ ਮੀਟਿੰਗ ਕੀਤੀ ਜਾਵੇਗੀ।



from Punjab News – Latest news in Punjabi http://ift.tt/2dvwMcJ
thumbnail
About The Author

Web Blog Maintain By RkWebs. for more contact us on rk.rkwebs@gmail.com

0 comments