ਹੋਂਦ ਚਿੱਲੜ ਤਾਲਮੇਲ ਕਮੇਟੀ ਦੀ ਹੰਗਾਮੀ ਮੀਟਿੰਗ ਭਲਕੇ ਮੋਹਾਲੀ ਵਿਖੇ

full11860ਪਟਿਆਲਾ: ਨਵੰਬਰ 1984 ਸਿੱਖ ਕਤਲੇਆਮ ਦੇ ਕੇਸ ਲੜ ਰਹੀ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆ ਨੇ ਕਲ 1 ਅਕਤੂਬਰ ਨੂੰ 11 ਵਜੇ ਅੰਬ ਸਾਹਿਬ ਮੀਟਿੰਗ ਸੱਦੀ ਹੈ।

ਦੋਹਾਂ ਆਗੂਆਂ ਕਿਹਾ ਕਿ ਹਰਿਆਣਾ ਸਰਕਾਰ ਕੋਲ ਤਿੰਨ ਕੇਸ ਚੱਲ ਰਹੇ ਸਨ, ਹੋਦ ਚਿੱਲੜ 32 ਡੈਥ ਕੇਸ, ਗੁੜਗਾਉਂ 30 ਡੈਥ ਕੇਸ ਅਤੇ ਪਟੌਦੀ 17 ਡੈਥ ਕੇਸ। ਇਨ੍ਹਾਂ ਤਿੰਨਾਂ ਕੇਸਾਂ ਨਾਲ ਸਬੰਧਤ ਜਜਮੈਂਟ ਆ ਚੁੱਕੀ ਹੈ ਅਤੇ ਪੀੜਤਾਂ ਨੂੰ 22.6 ਕਰੋੜ ਰੁਪਏ ਵੀ ਸਰਕਾਰ ਵਲੋਂ ਵੰਡੇ ਜਾ ਚੁੱਕੇ ਹਨ ਪਰ ਸਰਕਾਰ ਵਲੋਂ ਦੋਸ਼ੀ ਠਹਿਰਾਏ ਮੁਲਜ਼ਮਾਂ ਵਿਰੁਧ ਕੋਈ ਕਾਰਵਾਈ ਨਹੀਂ ਹੋ ਰਹੀ। ਇਨ੍ਹਾਂ ਤੋਂ ਇਲਾਵਾ ਹੋਰ ਜਿਹੜੇ ਪੀੜਤ ਜਿਨ੍ਹਾਂ ਨੂੰ ਅਜੇ ਤਕ ਕੁੱਝ ਨਹੀਂ ਮਿਲਿਆ, ਉਹ ਚਾਹੇ ਕਿਸੇ ਵੀ ਖੇਤਰ ਨਾਲ ਸਬੰਧਤ ਹੋਣ, ਵੀ ਮੀਟਿੰਗ ਵਿਚ ਆ ਸਕਦੇ ਹਨ। ਮੀਟਿੰਗ ਵਿਚ ਸਾਰੇ ਪੀੜਤਾਂ ਨੂੰ ਖੁਲ੍ਹਾ ਸੱਦਾ ਦਿਤਾ ਜਾਂਦਾ ਹੈ ਕਿ ਉਹ ਅਪਣੇ ਲੋੜੀਂਦੇ ਦਸਤਾਵੇਜ਼ ਲੈ ਕੇ ਜ਼ਰੂਰ ਪਹੁੰਚਣ ਤਾਕਿ ਜੰਗ ਨੂੰ ਜਾਰੀ ਰਖਿਆ ਜਾ ਸਕੇ ਅਤੇ ਬਿਆਨਬਾਜ਼ੀ ਤੋਂ ਉੱਪਰ ਉੱਠ ਕੇ ਪੀੜਤਾਂ ਨੂੰ ਇਨਸਾਫ਼ ਦਿਵਾਇਆ ਜਾ ਸਕੇ।



from Punjab News – Latest news in Punjabi http://ift.tt/2di08Ip
thumbnail
About The Author

Web Blog Maintain By RkWebs. for more contact us on rk.rkwebs@gmail.com

0 comments