ਮਲੂਕੇ ਦੇ ਚਪੇੜਾਂ ਮਾਰਨ ਵਾਲੇ ਬਜ਼ੁਰਗ ਨੂੰ ਪੁਲਿਸ ਨੇ ਬੇਅਦਬੀ ਤੇ ਕਤਲ ਦੇ ਕੇਸ ’ਚ ਫੜਿਆ

jarnail-singhਕੋਟਕਪੂਰਾ : ਸੀ.ਆਈ.ਏ. ਸਟਾਫ਼ ਫ਼ਰੀਦਕੋਟ ਨੇ ਅੱਜ ਦੇਰ ਸ਼ਾਮ ਬਠਿੰਡੇ ਜ਼ਿਲ੍ਹੇ ਦੇ ਪਿੰਡ ਹਮੀਰਗੜ੍ਹ ਦੇ ਚਾਰ ਵਸਨੀਕਾਂ ਨੂੰ ਇਸੇ ਸਾਲ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚ ਇਕ ਪ੍ਰੇਮੀ ਦੇ ਹੋਏ ਕਤਲ ਅਤੇ ਪਿੰਡ ਜਲਾਲ ਵਿਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਵਿਚ ਹਿਰਾਸਤ ਵਿਚ ਲਿਆ ਹੈ।

ਇਨ੍ਹਾਂ ਵਿਚ ਬਜ਼ੁਰਗ ਜਰਨੈਲ ਸਿੰਘ ਵਾਸੀ ਹਮੀਰਗੜ੍ਹ ਵੀ ਸ਼ਾਮਲ ਹੈ ਜਿਸ ਨੇ ਬੇਅਦਬੀ ਕਾਂਡ ਤੋਂ ਬਾਅਦ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਥੱਪੜ ਮਾਰਿਆ ਸੀ। ਜਾਣਕਾਰੀ ਅਨੁਸਾਰ ਸੀ.ਆਈ.ਏ. ਸਟਾਫ਼ ਨੇ ਜਸਵੀਰ ਸਿੰਘ ਜਰਨੈਲ ਸਿੰਘ, ਅਵਤਾਰ ਸਿੰਘ ਅਤੇ ਕਪੂਰ ਸਿੰਘ ਨੂੰ ਹਿਰਾਸਤ ਵਿਚ ਲਿਆ ਹੈ। ਸੀ.ਆਈ.ਏ. ਸਟਾਫ਼ ਦੇ ਇੰਸਪੈਕਟਰ ਨੇ ਕਿਹਾ ਕਿ ਉਕਤ ਵਿਅਕਤੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪ੍ਰੇਮੀ ਕਤਲ ਕਾਂਡ ਵਿਚ ਸਿਰਫ਼ ਪੁੱਛ-ਗਿਛ ਲਈ ਬੁਲਾਇਆ ਹੈ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਕਿਸੇ ਨੂੰ ਵੀ ਪੁਲਿਸ ਹਿਰਾਸਤ ਵਿਚ ਨਹੀਂ ਲਿਆ ਗਿਆ। ਇੰਸਪੈਕਟਰ ਨੇ ਕਿਹਾ ਕਿ ਸੀ.ਆਈ.ਏ. ਸਟਾਫ਼ ਕੋਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਚਾਰ ਮਾਮਲੇ ਜਾਂਚ ਲਈ ਆਏ ਹਨ ਅਤੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਵਿਅਕਤੀਆਂ ਨੂੰ ਇਸ ਜਾਂਚ ਵਿਚ ਸ਼ਾਮਲ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਪੁੱਛ-ਗਿਛ ਲਈ ਬੁਲਾਏ ਗਏ ਵਿਅਕਤੀ ਕਿਸ ਪਾਰਟੀ ਨਾਲ ਹਨ ਇਸ ਸਬੰਧੀ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ। ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਗੁਰਦਿੱਤ ਸਿੰਘ ਸੇਖੋਂ, ਸਵਰਨ ਸਿੰਘ, ਗੁਰਤੇਜ ਸਿੰਘ ਖੋਸਾ ਅਤੇ ਅਮਨਦੀਪ ਸਿੰਘ ਵੜਿੰਗ ਨੇ ਕਿਹਾ ਕਿ ਪੁਲਿਸ ਨੇ ਉਪਰੋਕਤ ਸਾਰੇ ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ ਚੋਂ ਬਿਨਾਂ ਕੋਈ ਕਾਰਨ ਦਸਿਆ ਚੁੱਕ ਲਿਆਂਦਾ ਹੈ। ‘ਆਪ’ ਦੇ ਆਗੂਆਂ ਨੇ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਨਾਲ ਮੁਲਾਕਾਤ ਕਰਨੀ ਚਾਹੀ ਪਰ ਪੁਲਿਸ ਮੁਖੀ ‘ਆਪ’ ਆਗੂਆਂ ਨੂੰ ਅਜੇ ਤਕ ਨਹੀਂ ਮਿਲੇ।



from Punjab News – Latest news in Punjabi http://ift.tt/2dhZw5n
thumbnail
About The Author

Web Blog Maintain By RkWebs. for more contact us on rk.rkwebs@gmail.com

0 comments