ਐਫਆਈਆਰ ‘ਚ ਕੇਜਰੀਵਾਲ ਦਾ ਨਾਂ ਵੀ ਸ਼ਾਮਲ

full11525-1ਨਵੀਂ ਦਿੱਲੀ, 21 ਸਤੰਬਰ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦੋਸ਼ ਲਾਇਆ ਕਿ ਦਿੱਲੀ ਮਹਿਲਾ ਕਮਿਸ਼ਨ (ਡੀਸੀਡਬਲਿਊ) ਦੇ ਕੰਮਕਾਰ ਵਿਚ ‘ਪ੍ਰਸ਼ਾਸਨਿਕ ਅਤੇ ਵਿੱਤੀ ਬੇਨਿਯਮੀਆਂ’ ਦੇ ਸਿਲਸਿਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰੇ ‘ਤੇ ਏਸੀਬੀ ਨੇ ਉਨ੍ਹਾਂ ਵਿਰੁਧ ਇਕ ਐਫ਼ਆਈਆਰ ਦਰਜ ਕੀਤੀ ਹੈ।
ਆਪ ਮੁਖੀ ਨੇ ਐਫ਼ਆਈਆਰ ਦੀ ਕਾਪੀ ਵੀ ਵਿਖਾਈ ਜਿਸ ਵਿਚ ਪਛਾਣ, ਸ਼ੱਕੀ, ਅਣ-ਪਛਾਤੇ ਮੁਲਜ਼ਮ’ ਦੇ ਰੂਪ ਵਿਚ ਡੀਸੀਡਬਲਿਊ ਸਵਾਤੀ ਮਾਲੀਵਾਲ ਨਾਲ ਉਨ੍ਹਾਂ ਦਾ ਵੀ ਨਾਮ ਹੈ। ਪ੍ਰਧਾਨ ਮੰਤਰੀ ਮੋਦੀ ਵਿਰੁਧ ਅਪਣਾ ਹਮਲਾ ਜਾਰੀ ਰਖਦਿਆਂ ਕੇਜਰੀਵਾਲ ਨੇ ਕਿਹਾ ਕਿ ਆਪ ਸਰਕਾਰ ਛੇਤੀ ਹੀ ਦਿੱਲੀ ਵਿਧਾਨ ਸਭਾ ਦਾ ਇਕ ਵਿਸ਼ੇਸ਼ ਇਜਲਾਸ ਲਿਆਵੇਗੀ ਜਿਸ ਵਿਚ ਉਹ ਦਰਜ ਕੀਤੀ ਗਈ ਐਫਆਈਆਰ ਦੇ ਪਿਛੇ ਦੀ ਸਾਜਸ਼ ਦਾ ਪਰਦਾਫ਼ਾਸ ਕਰਨਗੇ।
ਸੋਮਵਾਰ ਨੂੰ ਮਹਿਲਾ ਕਮਿਸ਼ਨ ਦੀ ਭਰਤੀ ਵਿਚ ਕਥਿਤ ਬੇਨਿਯਮੀਆਂ ਦੇ ਦੋਸ਼ ਵਿਚ ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਨੇ ਮਾਲੀਵਾਲ ਵਿਰੁਧ ਇਕ ਮਾਮਲਾ ਦਰਜ ਕੀਤਾ ਸੀ। ਦਿੱਲੀ ਦੇ ਮੁੱਖ ਮੰਤਰੀ ਨੇ ਅਪਣੇ ਸਰਕਾਰੀ ਘਰ ‘ਤੇ ਪੱਤਰਕਾਰਾਂ ਨੂੰ ਦਸਿਆ, ”ਏਸੀਬੀ ਦੁਆਰਾ ਦਾਇਰ ਕੀਤੀ ਗਈ ਐਫ਼ਆਈਆਰ ਵਿਚ ਮੇਰਾ ਵੀ ਨਾਮ ਹੈ ਪਰ ਇਸ ਵਿਚ ਮੇਰੀ ਕਥਿਤ ਭੂਮਿਕਾ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਦਿਤੀ ਗਈ ਹੈ। ਕੋਈ ਵੀ ਇਸ ਤਰ੍ਹਾ ਐਫ਼ਆਈਆਰ ਵਿਚ ਮੁੱਖ ਮੰਤਰੀ ਦਾ ਨਾਮ ਦਰਜ ਨਹੀਂ ਕਰਦਾ।” ਕੇਜਰੀਵਾਲ ਨੇ ਕਿਹਾ, ”ਇਹ ਪ੍ਰਧਾਨ ਮੰਤਰੀ ਦੀ ਮਨਜ਼ੂਰੀ ਦੇ ਬਿਨਾਂ ਨਹੀਂ ਹੋ ਸਕਦਾ। ਇਹ ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਦੇ ਇਸ਼ਾਰੇ ‘ਤੇ ਐਫ਼ਆਈਆਰ ਦਰਜ ਕੀਤੀ ਗਈ ਹੈ।”
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਕਿ ਇਹ ਦਿੱਲੀ ਸਰਕਾਰ ਨੂੰ ਅਸਥਿਰ ਕਰਨ ਦੀ ਇਕ ਕੋਸ਼ਿਸ਼ ਹੈ। ਡੀਸੀਡਬਲਿਊ ਦੀ ਸਾਬਕਾ ਮੁਖੀ ਬਰਖਾ ਸ਼ੁਕਲਾ ਸਿੰਘ ਦੀ ਸ਼ਿਕਾਇਤ ਦੇ ਅਧਾਰ ‘ਤੇ ਐਫ਼ਆਈਆਰ ਦਰਜ ਕੀਤੀ ਗਈ ਹੈ। ਏਸੀਬੀ ਮੁਖੀ ਮੁਕੇਸ਼ ਕੁਮਾਰ ਮੀਣਾ ਨੇ ਕਿਹਾ ਸੀ ਕਿ ਮਾਲੀਵਾਲ ਵਿਰੁਧ ਭ੍ਰਿਸ਼ਟਾਚਾਰ ਐਕਟ ਦੀ ਧਾਰਾ 13 (ਡੀ), ਆਈਪੀਸੀ ਦੀ ਧਾਰਾ 409 ਅਤੇ 120 ਬੀ ਤਹਿਤ ਮਾਲੀਵਾਲ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ।



from Punjab News – Latest news in Punjabi http://ift.tt/2cX2kTi
thumbnail
About The Author

Web Blog Maintain By RkWebs. for more contact us on rk.rkwebs@gmail.com

0 comments