ਬੀਬੀ ਜੋਸ਼ ਉੱਪਰ ਲੱਗੇ ਜ਼ਮੀਨ ’ਤੇ ਕਬਜ਼ੇ ਦੇ ਦੋਸ਼

12109cd-_joshਹੁਸ਼ਿਆਰਪੁਰ : ਨਲੋਈਆਂ ਕਾਲੋਨੀ ਦੇ ਵਾਸੀ ਬਲਵੀਰ ਸਿੰਘ ਅਤੇ ਬੇਅੰਤ ਰਾਏ ਨੇ ਆਪਣੇ ਵਕੀਲ ਨਵੀਨ ਜੈਰਥ ਸਮੇਤ ਵਧੀਕ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨਾਲ ਮੁਲਾਕਾਤ ਕਰਕੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਸ਼ਾਮ ਚੌਰਾਸੀ ਤੋਂ ਵਿਧਾਇਕਾ ਮਹਿੰਦਰ ਕੌਰ ਜੋਸ਼ ਨੇ ਉਨ੍ਹਾਂ ਦੀ 50 ਕਰੋੜ ਰੁਪਏ ਤੋਂ ਵੱਧ ਕੀਮਤ ਵਾਲੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰ ਲਿਆ ਹੈ। ਸ੍ਰੀ ਜੈਰਥ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਨਲੋਈਆਂ ਚੌਕ ਦੇ ਨਜ਼ਦੀਕ 55 ਕਨਾਲ ਜ਼ਮੀਨ ਵਿੱਚੋਂ 22 ਕਨਾਲ ਜ਼ਮੀਨ ਸਾਲ 1961 ਵਿੱਚ ਕੇਂਦਰ ਸਰਕਾਰ ਨੇ ਦਲੀਪ ਚੰਦ ਨੂੰ ਅਲਾਟ ਕੀਤੀ ਸੀ। 1973 ਵਿੱਚ ਤਤਕਾਲੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਨਿਯਮਾਂ ਦੀ ਪਾਲਣਾ ਨਾ ਹੋਣ ਦੇ ਆਧਾਰ ’ਤੇ ਇਹ ਅਲਾਟਮੈਂਟ ਰੱਦ ਕਰਕੇ ਜ਼ਮੀਨ ਕਰਤਾਰਾ ਰਾਮ ਨੂੰ ਅਲਾਟ ਕਰ ਦਿੱਤੀ। 1976 ਵਿੱਚ ਕਰਤਾਰਾ ਰਾਮ ਦੀ ਮੌਤ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਰਿਟ ਪਾ ਦਿੱਤੀ, ਜਿਸ ’ਤੇ ਅਦਾਲਤ ਨੇ 1993 ਵਿੱਚ ਸਟੇਟਸ-ਕੋ ਜਾਰੀ ਕਰ ਦਿੱਤਾ ਜੋ ਅਗਸਤ 2013 ਤੱਕ ਜਾਰੀ ਰਿਹਾ। ਇਸ ਦੇ ਬਾਵਜੂਦ 2011 ਵਿੱਚ ਇਸ ਜ਼ਮੀਨ ਦੀ ਗਿਰਦਾਵਰੀ ਮਹਿੰਦਰ ਕੌਰ ਜੋਸ਼ ਦੇ ਨਾਂ ’ਤੇ ਹੋ ਗਈ। ਸ੍ਰੀ ਜੈਰਥ ਨੇ ਦੋਸ਼ ਲਾਇਆ ਕਿ ਮਾਲ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਹ ਸਭ ਕੁਝ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਨੂੰ ਦਬਾਉਣ ਲਈ ਸਬੰਧਤ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਦਲੀਪ ਚੰਦ ਦੀ 2012 ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ, ਜਿਸ ਨੂੰ ਕਤਲ ਦੱਸਦਿਆਂ ਕਰਤਾਰਾ ਰਾਮ ਦੇ ਭਤੀਜੇ ਬਲਵੀਰ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਵਾ ਦਿੱਤਾ ਗਿਆ ਸੀ ਪ੍ਰੰਤੂ ਲੋਕ ਰੋਹ ਕਰਕੇ ਬਲਵੀਰ ਸਿੰਘ ਖ਼ਿਲਾਫ਼ ਝੂਠਾ ਕੇਸ ਵਾਪਸ ਲੈ ਲਿਆ ਗਿਆ ਸੀ। ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਮਾਮਲੇ ਦੀ ਜਾਂਚ ਜ਼ਿਲ੍ਹਾ ਰੈਵੇਨਿਊ ਅਫਸਰ ਨੂੰ ਦੇ ਦਿੱਤੀ। ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ ਨੇ ਇਸ ਦੀ ਜਾਂਚ ਕਰਵਾਉਣ ਦੇ ਆਦੇਸ਼ ਦੇ ਦਿੱਤੇ। ਸ੍ਰੀ ਜੈਰਥ ਨੇ ਐਸ.ਐਸ.ਪੀ. ਤੋਂ ਮੰਗ ਕੀਤੀ ਕਿ ਪਰਿਵਾਰ ਨੂੰ ਜ਼ਰੂਰੀ ਸੁਰੱਖਿਆ ਦਿੱਤੀ ਜਾਵੇ।

ਜ਼ਮੀਨ ਮੇਰੀ ਹੈ: ਜੋਸ਼
ਬੀਬੀ ਮਹਿੰਦਰ ਕੌਰ ਜੋਸ਼ ਨੇ ਧੱਕੇਸ਼ਾਹੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜ਼ਮੀਨ ਉਨ੍ਹਾਂ ਦੀ ਹੈ ਅਤੇ ਉਹ ਕਿਸੇ ਵੀ ਜਾਂਚ ਲਈ ਤਿਆਰ ਹਨ।



from Punjab News – Latest news in Punjabi http://ift.tt/2cSSdQY
thumbnail
About The Author

Web Blog Maintain By RkWebs. for more contact us on rk.rkwebs@gmail.com

0 comments