ਹਵਾਈ ਹਮਲੇ ’ਚ ਅੱਠ ਅਫ਼ਗਾਨ ਪੁਲੀਸ ਮੁਲਾਜ਼ਮ ਹਲਾਕ

ਕੰਧਾਰ, 19 ਸਤੰਬਰ  : ਅਮਰੀਕਾ ਵੱਲੋਂ ਉਰੂਜ਼ਗਾਨ ਸੂਬੇ ਦੇ ਤਾਲੀ ਖੇਤਰ ਵਿੱਚ ਕੀਤੇ ਹਵਾਈ ਹਮਲੇ ’ਚ ਅੱਠ ਅਫ਼ਗਾਨ ਪੁਲੀਸ ਕਰਮੀ ਮਾਰੇ ਗਏ। ਅਫ਼ਗ਼ਾਨ ਸਰਕਾਰ ਵੱਲੋਂ ਬਾਗ਼ੀਆਂ ਨੂੰ ਖਦੇੜਨ ਲਈ ਅਮਰੀਕਾਂ ਨੂੰ ਦਿੱਤੀਆਂ ਵਾਧੂ ਤਾਕਤਾਂ ਮਗਰੋਂ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਹਮਲੇ ’ਚ ਅਫ਼ਗ਼ਾਨ ਪੁਲੀਸ ਕਰਮੀ ਮਾਰੇ ਗਏ ਹਨ। ਅਮਰੀਕਾ ਵੱਲੋਂ ਇਹ ਹਵਾਈ ਹਮਲਾ ਬੀਤੇ ਦਿਨ ਤਾਲਿਬਾਨ ਦੇ ਸੰਭਾਵੀ ਟਿਕਾਣਿਆਂ ’ਤੇ ਕੀਤਾ ਗਿਆ। ਤਾਲਿਬਾਨ ਨੇ ਹਾਲ ਹੀ ਵਿੱਚ ਸੁਰੱਖਿਆ ਵਿੱਚ ਸੇਂਧ ਲਾਉਂਦਿਆਂ ਤਾਰਿਨ ਕੋਟ ਸ਼ਹਿਰ ਨੂੰ ਆਪਣੇ ਕਬਜ਼ੇ ਵਿੱਚ ਲੈਣ ਦਾ ਯਤਨ ਕੀਤਾ ਸੀ। ਹਾਈਵੇਅ ਪੁਲੀਸ ਕਮਾਂਡਰ ਰਹੀਮੁੱਲ੍ਹਾ ਖ਼ਾਨ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪਹਿਲੇ ਹਵਾਈ ਹਮਲੇ ’ਚ ਇਕ ਪੁਲੀਸ ਮੁਲਾਜ਼ਮ ਮਾਰਿਆ ਗਿਆ ਅਤੇ ਜਦੋਂ ਉਸ ਦੇ ਸਾਥੀ ਮਦਦ ਲਈ ਪੁੱਜੇ ਤਾਂ ਉਹ ਦੂਜੇ ਹਮਲੇ ਦੀ ਜ਼ੱਦ ਵਿੱਚ ਆ ਗਏ। ਹਵਾਈ ਹਮਲੇ ’ਚ ਵਾਲ ਵਾਲ ਬਚੇ ਪੁਲੀਸ ਮੁਲਾਜ਼ਮ ਮੁਹੰਮਦ ਸਾਦਿਕ ਨੇ ਦੱਸਿਆ ਕਿ ਜਦੋਂ ਬੰਬਾਰੀ ਹੋਈ ਉਦੋਂ ਸੁਰੱਖਿਆ ਬਲਾਂ ਤੇ ਤਾਲਿਬਾਨ ’ਚ ਗਹਿਗੱਚ ਮੁਕਾਬਲਾ ਚੱਲ ਰਿਹਾ ਸੀ।


from Punjab News – Latest news in Punjabi http://ift.tt/2cMlYTJ
thumbnail
About The Author

Web Blog Maintain By RkWebs. for more contact us on rk.rkwebs@gmail.com

0 comments