ਇੰਡੀਅਨ-ਆਸਟਰੇਲੀਅਨ ਮੀਡੀਆ ਕਲੱਬ ਬਣਾਇਆ

ਐਡੀਲੇਡ, 19 ਸਤੰਬਰ : ਇਥੇ ਵੱਖ ਵੱਖ ਅਖ਼ਬਾਰਾਂ ਦੇ ਨੁਮਾਇੰਦਿਆਂ ਵੱਲੋਂ ‘ਇੰਡੀਅਨ-ਆਸਟਰੇਲੀਅਨ ਮੀਡੀਆ ਕਲੱਬ ਆਫ ਸਾਊਥ ਆਸਟਰੇਲੀਆ’ ਦਾ ਗਠਨ ਕੀਤਾ ਗਿਆ, ਜਿਸ ਦਾ ਰਸਮੀ ਐਲਾਨ ਸਾਹਿਤਕਾਰ ਸੁਲੱਖਣ ਸਰਹੱਦੀ ਨੇ ਕੀਤਾ। ਸ੍ਰੀ ਸਰਹੱਦੀ ਨੇ ਕਿਹਾ ਕਿ ਇਹ ਸੰਸਥਾ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਆਸਟਰੇਲੀਆ ਸਰਕਾਰ ਤਕ ਪਹੁੰਚਾਉਣ ’ਚ ਕੜੀ ਦਾ ਕੰਮ ਕਰੇਗੀ। ਉਨ੍ਹਾਂ ਮੀਡੀਆ ਅਹੁਦੇਦਾਰਾਂ ਨੂੰ ਨਿਰਪੱਖਤਾ ਤੇ ਮਿਆਰੀ ਪੱਤਰਕਾਰੀ ਕਰਨ ‘’ਤੇ ਜ਼ੋਰ ਦਿੱਤਾ। ਕਲੱਬ ਦੇ ਅਹੁਦੇਦਾਰਾਂ ਦੀ ਚੋਣ ਦੋ ਸਾਲਾਂ ਵਾਸਤੇ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿੱਚ ਗੁਰਮੀਤ ਸਿੰਘ ਵਾਲੀਆ ਨੂੰ ਪ੍ਰਧਾਨ , ਰੌਬੀ ਬੈਨੀਪਾਲ ਨੂੰ ਮੀਤ ਪ੍ਰਧਾਨ, ਬਚਿੱਤਰ ਸਿੰਘ ਕੁਹਾੜ ਨੂੰ ਜਨਰਲ ਸਕੱਤਰ, ਅਵਤਾਰ ਸਿੰਘ ਰਾਜੂ ਨੂੰ ਖ਼ਜ਼ਾਨਚੀ ਅਤੇ ਮਨਪ੍ਰੀਤ ਸਿੰਘ ਗਿੱਲ ਤੇ ਮੋਹਨ ਸਿੰਘ ਮਲਹਾਂਸ ਨੂੰ ਸਲਾਹਕਾਰ, ਮੈਲਬੌਰਨ ਤੋਂ ਪੱਤਰਕਾਰ ਤੇਜਸ਼ਦੀਪ ਸਿੰਘ ਅਜਨੌਦਾ ਨੂੰ ਵਿਸ਼ੇਸ਼ ਇਨਵਾਇਟੀ ਚੁਣਿਆ ਗਿਆ। ਸ੍ਰੀ ਬੈਨੀਪਾਲ ਨੇ ਦੱਸਿਆ ਕਿ ਇਸ ਸੰਸਥਾ ਦੀ ਉਹੀ ਚੋਣ ਲੜ ਸਕਦਾ ਹੈ, ਜੋ ਪੱਤਰਕਾਰ ਵਜੋਂ ਸਮਾਜ ’ਚ ਵਿਚਰਦਾ ਹੋਵੇ ਤੇ ਉਸ ਕੋਲ ਲਾਈਫਟਾਈਮ ਮੈਂਬਰਸ਼ਿਪ ਹੋਵੇ। ਉਸ ਦੀ ਕਲੱਬ ਦੀਆਂ ਮੀਟਿੰਗਾਂ ’ਚ 50 ਫ਼ੀਸਦ ਹਾਜ਼ਰੀ ਹੋਵੇ।



from Punjab News – Latest news in Punjabi http://ift.tt/2cZOeoX
thumbnail
About The Author

Web Blog Maintain By RkWebs. for more contact us on rk.rkwebs@gmail.com

0 comments