ਪੂਤਿਨ ਦੇ ਚੌਥੀ ਵਾਰ ਰਾਸ਼ਟਰਪਤੀ ਬਣਨ ਲਈ ਰਾਹ ਪੱਧਰਾ

11909cd-_putin_1ਮਾਸਕੋ, 19 ਸਤੰਬਰ  : ਰੂਸ ਵਿੱਚ ਸੱਤਾਧਾਰੀ ਯੂਨਾਈਟਿਡ ਰਸ਼ੀਆ ਪਾਰਟੀ ਨੂੰ ਸੰਸਦੀ ਚੋਣਾਂ ਵਿੱਚ ਮਿਲੀ ਆਸਾਨ ਤੇ ਵੱਡੀ ਜਿੱਤ ਨਾਲ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ 2018 ਦੀਆਂ ਚੋਣਾਂ ਵਿੱਚ ਚੌਥੀ ਵਾਰ ਰਾਸ਼ਟਰਪਤੀ ਬਣਨ ਲਈ ਰਾਹ ਪੱਧਰਾ ਹੋ ਗਿਆ ਹੈ। ਐਤਵਾਰ ਨੂੰ ਰੂਸੀ ਸੰਸਦ ਦੇ ਹੇਠਲੇ ਸਦਨ (ਦੂਮਾ) ਦੀਆਂ 450 ਸੀਟਾਂ ਲਈ ਹੋਏ ਮੱਤਦਾਨ ਵਿੱਚੋਂ ਪਾਰਟੀ ਨੇ 343 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਹੁਣ ਤੱਕ 93 ਫੀਸਦੀ ਵੋਟਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ ਤੇ ਪੂਤਿਨ ਦੀ ਪਾਰਟੀ ਨੂੰ ਕੁਲ ਵੋਟ ਫੀਸਦੀ ’ਚੋਂ 54.3 ਫੀਸਦ ਵੋਟਾਂ ਪਈਆਂ। ਪਾਰਟੀ ਕੋਲ ਪਿਛਲੀਆਂ ਸੰਸਦੀ ਚੋਣਾਂ ਵਿੱਚ 238 ਮੈਂਬਰ ਸਨ।  ਉਂਜ ਚੋਣਾਂ ਦੌਰਾਨ 50 ਫੀਸਦ ਤੋਂ ਘੱਟ ਮਤਦਾਨ ਹੋਇਆ।

ਯੂਨਾਈਟਿਡ ਰਸ਼ੀਆ ਤੋਂ ਬਾਅਦ ਕਮਿਊਨਿਸਟਸ ਤੇ ਅਲਟਰਾਨੈਸ਼ਨਲਿਸਟ ਲਿਬਰਲ ਡੈਮੋਕਰੇਟਿਕ ਪਾਰਟੀ ਕ੍ਰਮਵਾਰ 13.5 ਤੇ 13.2 ਫੀਸਦ ਨਾਲ ਦੂਜੇ ਤੇ ਤੀਜੇ ਸਥਾਨ ’ਤੇ ਰਹੀਆਂ। ਏ ਜਸਟ ਰਸ਼ੀਆ ਨੂੰ ਮਹਿਜ਼ ਕੁਲ ਵੋਟ ਫੀਸਦ ਦਾ 6.2 ਹੀ ਮਿਲਿਆ। ਯਾਦ ਰਹੇ ਕਿ ਇਹ ਚਾਰੋਂ ਪਾਰਟੀਆਂ, ਜਿਨ੍ਹਾਂ ਪਿਛਲੀ ਸੰਸਦ ਦਾ ਗਠਨ ਕੀਤਾ ਸੀ, ਪੰਜ ਫੀਸਦੀ ਦੀ ਉਸ ਸ਼ਰਤ ਨੂੰ ਪਾਰ ਕਰ ਸਕੀਆਂ ਹਨ, ਜੋ ਕਿ ਸੀਟਾਂ ਦੇ ਅੱਧੇ ਹਿੱਸੇ ’ਤੇ ਦਾਅਵੇਦਾਰੀ ਜਤਾਉਣ ਲਈ ਲੋੜੀਂਦਾ ਸੀ। ਉਧਰ ਲਿਬਰਲ ਗਰੁੱਪ, ਯਾਬਲੋਕੋ ਪਾਰਟੀ, ਸਾਬਕਾ ਪ੍ਰਧਾਨ ਮੰਤਰੀ ਮਿਖਾਈਲ ਕਾਸਯਾਨੋਵ ਤੇ ਮਰਹੂਮ ਬੋਰਿਸ ਨੇਮਤਸੋਵ ਦੀ ਪਰਨਾਸ ਪਾਰਟੀ ਇਕ ਵੀ ਸੀਟ ’ਚ ਜਿੱਤਣ ’ਚ ਨਾਕਾਮ ਰਹੀ।



from Punjab News – Latest news in Punjabi http://ift.tt/2cMmLUx
thumbnail
About The Author

Web Blog Maintain By RkWebs. for more contact us on rk.rkwebs@gmail.com

0 comments