ਸਕੇ ਭਰਾ ਰਜਬਾਹੇ ਵਿੱਚ ਡੁੱਬੇ

11909cd-_ptਖਨੌਰੀ, 19 ਸਤੰਬਰ : ਖਨੌਰੀ ਦੇ ਨਾਲ ਖਹਿ ਕੇ ਲੰਘਦੀ ਭਾਖੜਾ ਨਹਿਰ ’ਚੋਂ ਨਿਕਲਦੇ ਧਨੌਰੀ ਫੀਡਰ ਰਜਬਾਹੇ ਵਿੱਚ ਬੀਤੀ ਦੇਰ ਸ਼ਾਮ ਨਹਾਉਂਦੇ ਸਮੇਂ ਨੇੜਲੇ ਪਿੰਡ ਗੁਲਾੜ ਦੇ ਦੋ ਸਕੇ ਭਰਾਵਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਪੀੜਤ ਭਰਾਵਾਂ ਦੀ ਪਛਾਣ ਨਰੈਣ (13) ਤੇ ਗੁਰਦੀਪ (12) ਪੁੱਤਰ ਓਮ ਪ੍ਰਕਾਸ਼ ਵਜੋਂ ਹੋਈ ਹੈ। ਪਿੰਡ ਵਾਸੀ ਮਾਸਟਰ ਰਾਜ ਸਿੰਘ ਅਤੇ ਮੋਤੀ ਲਾਲ ਛਾਛੀਆਂ ਨੇ ਦੱਸਿਆ ਕਿ ਕੱਲ੍ਹ ਬਾਅਦ ਦੁਪਹਿਰ ਕਰੀਬ 3 ਵਜੇ ਪਿੰਡ ਗੁਲਾੜ ਦੇ ਕੁਝ ਬੱਚੇ ਐਤਵਾਰ ਦੀ ਛੁੱਟੀ ਹੋਣ ਕਰਕੇ ਘਰੋਂ ਬਿਨਾਂ ਦੱਸੇ ਧਨੌਰੀ ਫੀਡਰ ਰਜਵਾਹੇ ’ਤੇ ਨਹਾਉਣ ਲਈ ਆਏ ਜਿਨ੍ਹਾਂ ਵਿੱਚ ਇਹ ਦੋਵੇਂ ਸਕੇ ਭਰਾ ਵੀ ਸ਼ਾਮਲ ਸਨ। ਦੋਵੇਂ ਭਰਾ ਜਦੋਂ ਸੂਏ ਦੇ ਕੰਢੇ ਕੱਪੜੇ ਉਤਾਰ ਕੇ ਨਹਾਉਣ ਲਈ ਪਾਣੀ ਵਿੱਚ ਉਤਰੇ ਤਾਂ ਸੂਏ ਦੀ ਡੂੰਘਾਈ ਵੱਧ ਹੋਣ ਕਾਰਨ ਪਾਣੀ ਵਿੱਚ ਡੁੱਬ ਗਏ। ਹਾਦਸੇ ਮਗਰੋਂ ਉਨ੍ਹਾਂ ਦੇ ਸਾਥੀ ਡਰਦੇ ਮਾਰੇ ਮੌਕੇ ਤੋਂ ਭੱਜ ਗਏ। ਜਦੋਂ ਸ਼ਾਮ ਨੂੰ ਪਰਿਵਾਰਕ ਮੈਂਬਰ ਬੱਚਿਆਂ ਦੀ ਭਾਲ ਕਰਦੇ ਬਨਾਰਸੀ ਸੂਏ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਉਥੋਂ ਬੱਚਿਆਂ ਦੇ ਕੱਪੜੇ ਮਿਲ ਗਏ। ਇਸ ਮਗਰੋਂ ਉਨ੍ਹਾਂ ਸੂਏ ਦੀ ਬੰਦੀ ਕਰਵਾ ਕੇ ਬੱਚਿਆਂ ਦੀ ਭਾਲ ਸ਼ੁਰੂ ਕੀਤਾ ਤਾਂ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਪੁਲ ਸੂਆ ਬਨਾਰਸੀ ਤੋਂ ਕੁਝ ਅੱਗੇ ਜਾ ਕੇ ਥੋੜ੍ਹੀ ਦੂਰੀ ਤੋਂ ਮਿਲ ਗਈਆਂ। ਅੱਜ ਸਵੇਰੇ ਪਿੰਡ ਗੁਲਾੜ ਵਿੱਚ ਦੋਵਾਂ ਭਰਾਵਾਂ ਦਾ ਸਸਕਾਰ ਕਰ ਦਿੱਤਾ ਗਿਆ।



from Punjab News – Latest news in Punjabi http://ift.tt/2czaQIj
thumbnail
About The Author

Web Blog Maintain By RkWebs. for more contact us on rk.rkwebs@gmail.com

0 comments