ਕਸ਼ਮੀਰ ਦੇ ਲੋਕਾਂ ਨੂੰ ਆਪਣਾ ਭਵਿੱਖ ਤੈਅ ਕਰਨ ਦਾ ਮੌਕਾ ਮਿਲੇ

full11737ਨਵੀਂ ਦਿੱਲੀ, 26 ਸਤੰਬਰ : ਉੜੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਵਿਚਕਾਰ ਭਾਰਤ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਕਿਹਾ ਹੈ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ। ਉਨ੍ਹਾਂ ਕਿਹਾ ਕਿ ਜੇ ਕਸ਼ਮੀਰੀ ਭਾਰਤ ਨਾਲ ਰਹਿ ਕੇ ਖ਼ੁਸ਼ ਹਨ ਤਾਂ ਰਹਿਣ। ਪਾਕਿਸਤਾਨ ਨੂੰ ਇਸ ‘ਤੇ ਕੋਈ ਇਤਰਾਜ਼ ਨਹੀਂ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਅਪਣਾ ਭਵਿੱਖ ਤੈਅ ਕਰਨ ਲਈ ਇਕ ਮੌਕਾ ਮਿਲਣਾ ਚਾਹੀਦਾ ਹੈ।

ਇਕ ਅੰਗਰੇਜ਼ੀ ਅਖ਼ਬਾਰ ਨੂੰ ਦਿਤੀ ਇੰਟਰਵਿਊ ਵਿਚ ਦਿੱਲੀ ਸਥਿਤ ਪਾਕਿ ਹਾਈ ਕਮਿਸ਼ਨਰ ਬਾਸਿਤ ਨੇ ਕਿਹਾ, ”ਪਠਾਨਕੋਟ ਦੀ ਘਟਨਾ ਤੋਂ ਬਾਅਦ ਵੀ ਅਸੀਂ ਸਹੀ ਰਾਹ ‘ਤੇ ਸੀ ਪਰ ਅੱਠ ਜੁਲਾਈ (ਬੁਰਹਾਨ ਵਾਨੀ ਦੀ ਮੌਤ) ਦੀ ਘਟਨਾ ਵਾਪਰ ਗਈ। ਇਸ ਤੋਂ ਬਾਅਦ ਸਾਰਿਆਂ ਨੂੰ ਪਤਾ ਹੈ ਕਿ ਕਸ਼ਮੀਰ ਵਿਚ ਕੀ ਹੋਇਆ। ਸਾਡੇ ਵਿਚਾਲੇ ਗੱਲਬਾਤ ਪਟੜੀ ਤੋਂ ਉਤਰ ਗਈ।”

ਬਾਸਿਤ ਨੇ ਕਿਹਾ, ”ਸਾਡੀ ਇੱਛਾ ਕਿਸੇ ਦੀ ਜ਼ਮੀਨ ‘ਤੇ ਕਬਜ਼ਾ ਕਰਨ ਦੀ ਨਹੀਂ। ਸਾਡਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਅਪਣਾ ਭਵਿੱਖ ਤੈਅ ਕਰਨ ਲਈ ਇਕ ਮੌਕਾ ਮਿਲਣਾ ਚਾਹੀਦਾ ਹੈ। ਜੇ ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਹੈ ਕਿ ਉਹ ਭਾਰਤ ਨਾਲ ਖ਼ੁਸ਼ ਹਨ ਅਤੇ ਉਸ ਨਾਲ ਜੁੜਾਅ ਮਹਿਸੂਸ ਕਰਦੇ ਹਨ ਤਾਂ ਉਹ ਇਥੇ ਹੀ ਰਹਿਣ। ਪਾਕਿਸਤਾਨ ਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਪਰ ਕਸ਼ਮੀਰ ਨੂੰ ਅਪਣਾ ਭਵਿੱਖ ਤੈਅ ਕਰਨ ਦਾ ਅਧਿਕਾਰ ਹੈ। ਕ²ਸ਼ਮੀਰ ਸਿਰਫ਼ ਇਕ ਖੇਤਰ ਨਹੀਂ, ਇਹ ਕਿਸੇ ਖੇਤਰ ਦਾ ਵਿਵਾਦ ਵੀ ਨਹੀਂ।

ਇਹ ਇਕ ਕਰੋੜ 20 ਲੱਖ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ।”
ਭਾਰਤ ਅਤੇ ਪਾਕਿਸਤਾਨ ਵਿਚਾਲੇ ਰਿਸ਼ਤਿਆਂ ਬਾਰੇ ਬਾਸਿਤ ਨੇ ਕਿਹਾ, ”ਅਸੀਂ ਮੁਸ਼ਕਲ ਹਾਲਾਤ ਵਿਚ ਖੜੇ ਹਾਂ ਪਰ ਅਸੀਂ ਜੰਗ ਬਾਰੇ ਨਹੀਂ ਸੋਚ ਰਹੇ ਕਿਉਂਕਿ ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ।” ਉਨ੍ਹਾਂ ਕਿਹਾ ਕਿ ਸਾਨੂੰ ਸੰਵਾਦ ਦੌਰਾਨ ਯੁੱਧ ਦਾ ਰੁਝਾਨ ਭਾਰੂ ਨਹੀਂ ਹੋਣ ਦੇਣਾ ਚਾਹੀਦਾ। ਸਾਡੀ ਸਮੱਸਿਆ ਦਾ ਹੱਲ ਗੱਲਬਾਤ ਨਾਲ ਹੀ ਹੋ ਸਕਦਾ ਹੈ।

ਸੰਯੁਕਤ ਰਾਸ਼ਟਰ ਵਿਚ ਭਾਰਤ ਵਲੋਂ ਪਾਕਿਸਤਾਨ ਨੂੰ ਅਤਿਵਾਦੀ ਕਹੇ ਜਾਣ ‘ਤੇ ਬਾਸਿਤ ਨੇ ਕਿਹਾ ਕਿ ਇਹ ਸਿਰਫ਼ ‘ਜੁਮਲੇਬਾਜ਼ੀ’ ਹੀ ਹੈ। ਉਨ੍ਹਾਂ ਕਿਹਾ ਕਿ ਦੋ ਮੁਲਕਾਂ ਵਿਚਾਲੇ ਰਿਸ਼ਤੇ ‘ਜੁਮਲੇਬਾਜ਼ੀ’ ਨਾਲ ਨਹੀਂ ਚਲਦੇ। ਰੌਚਕ ਸ਼ਬਦਾਵਲੀ ਨਾਲ ਕਿਸੇ ਮਕਸਦ ਦਾ ਹੱਲ ਨਹੀਂ ਨਿਕਲਦਾ। ਬਾਸਿਤ ਨੇ ਉੜੀ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਤੋਂ ਇਨਕਾਰ ਕੀਤਾ।

ਇਹ ਪੁੱਛੇ ਜਾਣ ‘ਤੇ ਕਿ ਪਾਕਿਸਤਾਨ ਹਾਫ਼ਿਜ਼ ਸਈਦ ਅਤੇ ਸਈਅਦ ਸਲਾਉਦੀਨ ਨੂੰ ਭਾਰਤ ਵਿਰੁਧ ਬੋਲਣ ਦੀ ਇਜਾਜ਼ਤ ਕਿਉਂ ਦਿੰਦਾ ਹੈ ਤਾਂ ਬਾਸਿਤ ਨੇ ਕਿਹਾ ਕਿ ਅਜਿਹੀਆਂ ਆਵਾਜ਼ਾਂ ਭਾਰਤ ਵਿਚ ਵੀ ਉਠਦੀਆਂ ਹਨ ਪਰ ਪਾਕਿਸਤਾਨ ਜਾਂ ਭਾਰਤ ਦੀ ਨੀਤੀ ਲੋਕਾਂ ਦੇ ਭੜਕਾਊ ਭਾਸ਼ਨਾਂ ਤੋਂ ਨਹੀਂ ਤੈਅ ਹੁੰਦੀ।

ਜ਼ਿਕਰਯੋਗ ਹੈ ਕਿ ਦੋ ਮਹੀਨੇ ਪਹਿਲਾਂ ਪੂਰਬ ਕਸ਼ਮੀਰ ਵਿਚ ਹਿਜ਼ਬੁਲ ਦੇ ਕਮਾਂਡਰ ਬੁਰਹਾਨ ਵਾਨੀ ਦੇ ਭਾਰਤੀ ਸੁਰੱਖਿਆ ਦਸਤਿਆਂ ਵਲੋਂ ਮਾਰੇ ਜਾਣ ਤੋਂ ਬਾਅਦ ਉਥੇ ਹੁਣ ਤਕ 82 ਮੌਤਾਂ ਹੋ ਚੁੱਕੀਆਂ ਹਨ ਅਤੇ ਹਜ਼ਾਰਾਂ ਲੋਕ ਜ਼ਖ਼ਮੀ ਹੋ ਗਏ ਹਨ। ਇਸ ਤੋਂ ਇਲਾਵਾ ਫ਼ੌਜ ਵਲੋਂ ਕੀਤੀ ਗਈ ਪੈਲੇਟ ਗੰਨ ਦੀ ਵਰਤੋਂ ਨਾਲ ਸੈਂਕੜੇ ਕਸ਼ਮੀਰੀਆਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ।



from Punjab News – Latest news in Punjabi http://ift.tt/2dfhEuO
thumbnail
About The Author

Web Blog Maintain By RkWebs. for more contact us on rk.rkwebs@gmail.com

0 comments