ਹਿੰਦੂ ਆਗੂ ਵੱਲੋਂ ਪਾਕਿਸਤਾਨੀ ਕਲਾਕਾਰਾਂ ਨੂੰ ਜੁੱਤੀਆਂ ਨਾਲ ਕੁੱਟਣ ਦਾ ਸੱਦਾ

full11729

ਨਵੀਂ ਦਿੱਲੀ, 26 ਸਤੰਬਰ: ਉੜੀ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਵਿਚ ਪਾਕਿਸਤਾਨੀ ਕਲਾਕਾਰਾਂ ਨੂੰ ਮਨਸੇ ਜਹੀਆਂ ਪਾਰਟੀਆਂ ਤੋਂ ਮਿਲ ਰਹੀਆਂ ਧਮਕੀਆਂ ਵਿਚਾਲੇ ਵਿਵਾਦਤ ਭਾਜਪਾ ਵਿਧਾਇਕ ਸੰਗੀਤ ਸੋਮ ਨੇ ਕਿਹਾ ਕਿ ਪਾਕਿਸਤਾਨੀ ਕਲਾਕਾਰਾਂ ਨੂੰ ਜੁੱਤਿਆਂ ਨਾਲ ਕੁੱਟਣਾ ਚਾਹੀਦਾ ਹੈ।

ਯੂਪੀ ਵਿਚ ਸਰਧਨਾ ਤੋਂ ਵਿਧਾਇਕ ਸੋਮ ਨੇ ਕਿਹਾ ਕਿ ਪਾਕਿਸਤਾਨ ਦੇ ਕੁਝ ਕਲਾਕਾਰ ਇਥੋਂ ਕਰੋੜਾਂ ਰੁਪਏ ਕਮਾਉਂਦੇ ਹਨ, ਜਦਕਿ ਉਨ੍ਹਾਂ ਦੇ ਦੇਸ਼ ਵਿਚ ਉਨ੍ਹਾਂ ਨੂੰ ਕੋਈ ਨਹੀਂ ਪੁਛਦਾ। ਉਹ ਬਾਲੀਵੁਡ ਆਉਂਦੇ ਹਨ ਅਤੇ ਕਰੋੜਾਂ ਰੁਪਏ ਕਮਾਉਂਦੇ ਹਨ ਅਤੇ ਫਿਰ ਭਾਰਤ ਨਾਲ ਗਦਾਰੀ ਕਰਦੇ ਹਨ। ਸਾਲ 2013 ਦੇ ਮੁਜ਼ਫ਼ਰਨਗਰ ਦੰਗਿਆਂ ਦੇ ਦੋਸ਼ੀ ਸੋਮ ਨੇ ਕਿਹਾ ਕਿ Àਨ੍ਹਾਂ ਨੂੰ ਪਾਕਿਸਤਾਨ ਨੂੰ ਇਹ ਸੰਦੇਸ਼ ਦੇਣਾ ਚਾਹੀਦਾ ਸੀ ਕਿ ਅਸੀਂ ਭਾਰਤ ਤੋਂ ਕਮਾਉਂਦੇ ਅਤੇ ਖਾਂਦੇ ਹਾਂ, ਇਸ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ (ਅਤਿਵਾਦ) ਇਥੇ ਨਹੀਂ ਹੋਣੀਆਂ ਚਾਹੀਦੀਆਂ।

ਸੋਮ ਨੇ ਕਿਹਾ, ”ਇਸ ਤਰ੍ਹਾਂ ਦੇ ਲੋਕਾਂ ਨੂੰ ਜੁੱਤਿਆਂ ਨਾਲ ਕੁੱਟਣਾ ਚਾਹੀਦਾ ਅਤੇ ਕਿਸੇ ਵੀ ਕੀਮਤ ‘ਤੇ ਉਨ੍ਹਾਂ ਨੂੰ ਇਸ ਦੇਸ਼ ਤੋਂ ਨਿਕਲਣ ਲਈ ਮਜ਼ਬੂਰ ਕੀਤਾ ਜਾਣਾ ਚਾਹੀਦਾ। ਇਕ ਜਾਨਵਰ ਵੀ ਜਿਸ ਵਿਅਕਤੀ ਦੇ ਘਰ ਖਾਂਦਾ ਹੈ, ਉਸ ਪ੍ਰਤੀ ਵਫ਼ਾਦਾਰੀ ਦਿਖਾਉਂਦਾ ਹੈ। ਪਾਕਿਸਤਾਨੀ ਭਾਰਤ ਤੋਂ ਖ਼ਾਂਦੇ ਹਨ ਅਤੇ ਫਿਰ ਨਮਕ ਹਰਾਮੀ ਕਰਦੇ ਹਨ। ਸਿਰਫ਼ ਇਕ ਦੇਸ਼ ਭਗਤ ਨੂੰ ਭਾਰਤ ਵਿਚ ਰਹਿਣਾ ਚਾਹੀਦਾ। ਉਨ੍ਹਾਂ ਨੂੰ ਤੇ ਪੂਰੇ ਪਾਕਿਸਤਾਨ ਨੂੰ ਜਵਾਬ ਦਿਤਾ ਜਾਣਾ ਚਾਹੀਦਾ। ਚਿੰਤਾ ਨਾ ਕਰੋ, ਭਾਰਤੀ ਫ਼ੌਜ ਉਨ੍ਹਾਂ ਨੂੰ ਜਵਾਬ ਦੇਵੇਗੀ।”



from Punjab News – Latest news in Punjabi http://ift.tt/2dfihnX
thumbnail
About The Author

Web Blog Maintain By RkWebs. for more contact us on rk.rkwebs@gmail.com

0 comments