ਇਸਲਾਮਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਕ ਭਾਸ਼ਨ ਵਿਚ ਪਾਕਿਸਤਾਨ ‘ਤੇ ਨਿਸ਼ਾਨਾ ਸਾਧੇ ਜਾਣ ਦਾ ਜ਼ਿਕਰ ਕਰਦਿਆਂ ਪਾਕਿਸਤਾਨ ਦੇ ਇਕ ਸੀਨੀਅਰ ਸਫ਼ੀਰ ਨੇ ਕਿਹਾ ਹੈ ਕਿ ਇਹ ਹੋਰ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਨਾ ਕਰਨ ਦੇ ਸੰਯੁਕਤ ਰਾਸ਼ਟਰ ਦੀਆਂ ਤਜਵੀਜ਼ਾਂ ਦਾ ਉਲੰਘਣ ਹੈ ਅਤੇ ਸਰਵਉੱਚ ਪੱਧਰ ‘ਤੇ ਅਜਿਹਾ ‘ਗ਼ੈਰਜ਼ਿੰਮੇਦਾਰਾਨਾ’ ਕਿਰਦਾਰ ਅਫ਼ਸੋਸਨਾਕ ਹੈ।
ਵਿਦੇਸ਼ ਸਕੱਤਰ ਐਜਾਜ਼ ਚੌਧਰੀ ਨੇ ਕਿਹਾ ਕਿ ਮੋਦੀ ਦਾ ਬਿਆਨ ਕਸ਼ਮੀਰ ਦੀ ਸਥਿਤੀ ਨੂੰ ਲੈ ਕੇ ਭਾਰਤ ਦੀ ਘਬਰਾਹਟ ਨੂੰ ਪੇਸ਼ ਕਰਦਾ ਹੈ। ਚੌਧਰੀ ਨੇ ਕਿਹਾ ਕਿ ਇਹ ਅਫ਼ਸੋਸਨਾਕ ਹੈ ਕਿ ਭਾਰਤੀ ਆਗੂ ‘ਭੜਕਾਊ ਬਿਆਨ ਦੇ ਕੇ ਅਤੇ ਬੇਤੁਕੇ ਦੋਸ਼ ਲਾ ਕੇ ਪਾਕਿਸਤਾਨ ਵਿਰੁਧ ਨਿੰਦਾ ਮੁਹਿੰਮ ਵਿਚ ਸ਼ਾਮਲ ਹੈ।”
ਡਾਨ ਦੀ ਖ਼ਬਰ ਅਨੁਸਾਰ ਉਨ੍ਹਾਂ ਕਿਹਾ ਕਿ ‘ਉਚਤਮ ਰਾਜਨੀਤਕ ਪੱਧਰ ‘ਤੇ ਅਜਿਹਾ ਗ਼ੈਰ-ਜ਼ਿੰਮੇਦਾਰ ਵਿਵਹਾਰ ਅਫ਼ਸੋਸਨਾਕ ਹੈ।”
ਚੌਧਰੀ ਨੇ ਦੋਸ਼ ਲਾਇਆ, ‘ਇਹ ਸਪਸ਼ਟ ਹੈ ਕਿ ਘਬਰਾਹਟ ਤਹਿਤ’ ਭਾਰਤ ਅਪਣੇ ਦਸਤਿਆਂ ਵਲੋਂ ਨਿਰਦੋਸ਼ ਕਸ਼ਮੀਰੀਆਂ ‘ਤੇ ਢਾਹੇ ਜਾ ਰਹੇ ਤਸ਼ੱਦਦ ਤੋਂ ਦੁਨੀਆਂ ਦਾ ਧਿਆਨ ਲਾਂਭੇ ਕਰਨ ਦਾ ਯਤਨ ਕਰ ਰਿਹਾ ਹੈ।
from Punjab News – Latest news in Punjabi http://ift.tt/2dfiSpS

0 comments