ਮੁੰਬਈ : ਉੜੀ ਹਮਲੇ ਤੋਂ ਬਾਅਦ ਪਾਕਿਸਤਾਨ ਵਿਰੁਧ ਭਾਰਤ ਦੇ ਕਦਮਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿੱਧੇ ਤੌਰ ‘ਤੇ ਹਮਲਾ ਕਰਦਿਆਂ ਭਾਜਪਾ ਦੀ ਮਹੱਤਵਪੂਰਨ ਸਹਿਯੋਗੀ ਸ਼ਿਵ ਸੈਨਾ ਨੇ ਅੱਜ ਕਿਹਾ ਕਿ ਗੁਆਂਢੀ ਦੇਸ਼ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਹੁਣ 56 ਇੰਚ ਦੀ ਛਾਤੀ ਵਿਖਾ ਰਹੇ ਹਨ।
ਸ਼ਿਵ ਸੈਨਾ ਨੇ ਕਿਹਾ ਕਿ ਉਸ ਨੂੰ ਡਰ ਹੈ ਕਿ ਭਾਰਤ ਅਸਲ ਵਿਚ ਦੁਨੀਆਂ ਵਿਚ ਅਲੱਗ-ਥਲੱਗ ਪੈ ਗਿਆ ਹੈ ਕਿਉਂਕਿ ਉਸ ਦੇ ਯਤਨ ਆਲਮੀ ਆਗੂਆਂ ਵਲੋਂ ਜ਼ਬਾਨੀ ਜਮ੍ਹਾਂ ਖ਼ਰਚ ਤੋਂ ਇਲਾਵਾ ਕੋਈ ਖ਼ਾਸ ਨਤੀਜਾ ਨਹੀਂ ਦੇ ਰਹੇ।
ਸ਼ਿਵਸੈਨਾ ਦੇ ਰਸਾਲੇ ‘ਸਾਮਨਾ’ ਨੇ ਅਪਣੇ ਸੰਪਾਦਕੀ ਵਿਚ ਲਿਖਿਆ ਕਿ ਨਾ ਤਾਂ ਰੂਸ ਨੇ ਪਾਕਿਸਤਾਨ ਨਾਲ ਸਾਂਝਾ ਫ਼ੌਜੀ ਅਭਿਆਸ ਰੋਕਿਆ ਅਤੇ ਨਾ ਹੀ ਚੀਨ ਨੇ ਅਤਿਵਾਦੀ ਹਮਲੇ ਦੀ ਨਿੰਦਾ ਕੀਤੀ।
‘ਸਾਮਨਾ’ ਨੇ ਕਿਹਾ ਕਿ ਇਥੋਂ ਤਕ ਇੰਡੋਨੇਸ਼ੀਆ ਵੀ ਪਾਕਿਸਤਾਨ ਨੂੰ ਰਖਿਆ ਉਪਕਰਨ ਦੀ ਪੇਸ਼²ਕਸ਼ ਕਰ ਰਿਹਾ ਹੈ ਅਤੇ ਇਸਲਾਮਕ ਸੰਗਠਨ ਖੁਲ੍ਹੇਆਮ ਪਾਕਿਸਤਾਨ ਦਾ ਸਮਰਥਨ ਕਰ ਰਿਹਾ ਹੈ, ਜਦਕਿ ਨੇਪਾਲ ਵੀ ਉਸ ਨਾਲ ਚੰਗੇ ਸਬੰਧ ਚਾਹੁੰਦਾ ਹੈ।
from Punjab News – Latest news in Punjabi http://ift.tt/2dfiJ5R

0 comments