ਅਮਰਗੜ੍ਹ, 17 ਸਤੰਬਰ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੱਲ ਅਮਰਗੜ੍ਹ ਫੇਰੀ ਤੋਂ ਬਾਅਦ ਅੱਜ ਉਹ ਸੰਗਤ ਦਰਸ਼ਨ ਵਾਸਤੇ ਇੱਥੋਂ ਨੇੜਲੇ ਪਿੰਡ ਚੌਂਦਾ ਵਿਖੇ ਪਹੁੰਚੇ।
ਇਸ ਪਿੰਡ ਦੇ ਭਾਰਤ ਨੌਜੁਵਾਨ ਸਭਾ ਦੇ ਆਗੂ ਰੁਪਿੰਦਰ ਸਿੰਘ ਦੀ ਅਗਵਾਈ ਹੇਠ ਤਕਰੀਬਨ 150 ਨੌਜਵਾਨਾਂ ਨੇ ਇੱਕ ਦਿਨ ਪਹਿਲਾਂ ਰਾਤ ਨੂੰ ਮਸ਼ਾਲ ਮਾਰਚ ਕੱਢਿਆ ਅਤੇ ਦੂਸਰੇ ਦਿਨ ਸੂਬੇ ਦੇ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਸਨ ਕਿ ਪਿੰਡ ਚੌਂਦਾ ਦੀ ਨਵੀਂ ਬਣੀ ਫਿਰਨੀ ਵਾਲੀ ਸੜਕ ਜ਼ਿਆਦਾ ਉੱਚੀ ਕਰ ਦੇਣ ਨਾਲ ਘਰ ਨੀਵੇਂ ਹੋ ਗਏ ਹਨ ਅਤੇ ਸਕੂਲ ਦੀ ਇਮਾਰਤ ਜੋ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਨੀਵੀਂ ਹੈ ਅਤੇ ਬਰਸਾਤ ਸਮੇਂ ਪਾਣੀ ਭਰ ਜਾਂਦਾ ਹੈ ਪਰ ਜਦੋਂ ਇਸ ਦੀ ਭਿਣਕ ਪ੍ਰਸ਼ਾਸਨ ਨੂੰ ਪਈ ਤਾਂ ਉਸੇ ਵਕਤ ਉਚ ਪੁਲੀਸ ਅਫਸਰਾਂ ਨੇ ਉਨ੍ਹਾਂ ਨੂੰ ਕਾਬੂ ਵਿੱਚ ਕਰਕੇ ਇਹ ਭਰੋਸਾ ਦਿਵਾਇਆ ਕਿ ਤੁਹਾਡੇ ਪੰਜ ਵਿਆਕਤੀਆਂ ਨੂੰ ਮਿਲਣ ਦਾ ਮੌਕਾ ਦਿੱਤਾ ਜਾਵੇਗਾ।
ਜਦੋਂ ਸੰਗਤ ਦਰਸ਼ਨ ਕਰਕੇ ਬਾਦਲ ਸਾਹਿਬ ਨਿਕਲੇ ਤਾਂ ਉਹ ਵੇਖਦੇ ਹੀ ਰਹਿ ਗਏ ਅਤੇ ਉਨ੍ਹਾਂ ਕਿਸੇ ਮਿਲਣ ਨਾ ਦਿਤਾ ਤਾਂ ਜਦੋਂ ਪਿੰਡ ਤੋਲੇਵਾਲ ਵਿਖੇ ਸੰਗਤ ਦਰਸ਼ਨ ਲਈ ਪਹੁੰਚੇ ਤਾਂ ਤੋਲੇਵਾਲ ਦੇ ਐਸ.ਸੀ. ਵਿੰਗ ਦੇ ਆਗੂ ਜਗਤਾਰ ਸਿੰਘ,ਜੱਗੀ ਅਤੇ ਗੁਰਮਿੰਟਾ ਦੀ ਅਗਵਾਈ ਵਿੱਚ ਦਰਜਨਾਂ ਲੋਕਾਂ ਨੇ ਮੁੱਖ ਮੰਤਰੀ ਪਰਕਾਸ਼ ਬਾਦਲ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਤਾਂ ਪ੍ਰਸ਼ਾਸਨ ਨੂੰ ਹੋਰ ਭਾਜੜ ਪੈ ਗਈ ਤਾਂ ਪੁਲੀਸ ਨੇ ਇਹ ਵਿਖਾਵਾਕਾਰੀਆਂ ਨੂੰ ਚੁੱਕ ਕੇ ਥਾਣਾ ਅਮਰਗੜ੍ਹ ਬੰਦ ਕਰ ਦਿਤਾ ਗਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਐਸ.ਸੀ ਵਿੰਗ ਦੇ ਚੇਅਰਮੈਨ ਕੁਲਵੰਤ ਸਿੰਘ ਮੋਹਾਲੀ ਨੇ ਕਿਹਾ ਕਿ ਸੰਗਤ ਦਰਸ਼ਨ ਇੱਕ ਡਰਾਮਾ ਹੈ ਇਸ ਸੰਗਤ ਦਰਸਨ ਵਿੱਚ ਤਾਂ ਗਰੀਬ ਲੋਕਾਂ ਨੂੰ ਮਿਲਣ ਹੀ ਨਹੀਂ ਦਿੱਤਾ ਜਾ ਰਿਹਾ ਜੇਕਰ ਕੋਈ ਆਪਣੇ ਹੱਕ ਦੀ ਮੰਗ ਕਰਦਾ ਹੈ ਉਸ ਨੂੰ ਥਾਣੇ ਵਿੱਚ ਬੰਦ ਕਰ ਦਿਤਾ ਜਾਂਦਾ ਹੈ । ਜਦੋਂ ਇਸ ਸਬੰਧੀ ਥਾਣਾ ਅਮਰਗੜ੍ਹ ਦੇ ਐਸ.ਐਚ.ਓ. ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ 8 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ।
from Punjab News – Latest news in Punjabi http://ift.tt/2cSzCFf

0 comments