ਰੇਲ ਬਜਟ ਨੂੰ ਆਮ ਬਜਟ ਵਿਚ ਮਿਲਾਉਣ ਦਾ ਫ਼ੈਸਲਾ

full1153892 ਸਾਲ ਪੁਰਾਣੀ ਰਵਾਇਤ ਖ਼ਤਮ

ਨਵੀਂ ਦਿੱਲੀ, 21 ਦਸੰਬਰ : ਰੇਲ ਬਜਟ ਵਖਰੇ ਤੌਰ ‘ਤੇ ਪੇਸ਼ ਕਰਨ ਦੀ 92 ਸਾਲ ਪੁਰਾਣੀ ਰਵਾਇਤ ਨੂੰ ਖ਼ਤਮ ਕਰਦਿਆਂ ਸਰਕਾਰ ਨੇ ਇਸ ਨੂੰ ਆਮ ਬਜਟ ਵਿਚ ਮਿਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਆਮ ਬਜਟ ਨੂੰ ਸੰਸਦ ਵਿਚ ਫ਼ਰਵਰੀ ਦੇ ਆਖ਼ਰੀ ਕੰਮ ਵਾਲੇ ਦਿਨ ਦੀ ਥਾਂ ਉਸ ਤੋਂ ਪਹਿਲਾਂ ਪੇਸ਼ ਕਰਨ ਦੇ ਪ੍ਰਸਤਾਵ ਨੂੰ ਸਿਧਾਂਤਕ ਮਨਜ਼ੂਰੀ ਵੀ ਦਿਤੀ ਗਈ ਹੈ।
ਵਿੱਤ ਮੰਤਰੀ ਅਰੁਨ ਜੇਤਲੀ ਨੇ ਮੰਤਰੀ ਮੰਡਲ ਦੇ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਪੱਤਰਕਾਰਾਂ ਨੂੰ ਦਸਿਆ ਕਿ ਸਰਕਾਰ ਕੁੱਝ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰਖਦਿਆਂ 2017-18 ਦੇ ਬਜਟ ਸੈਸ਼ਨ ਦੀ ਤਰੀਕ ਬਾਰੇ ਫ਼ੈਸਲਾ ਵਖਰੇ ਤੌਰ ‘ਤੇ ਕਰੇਗੀ।
ਮੰਤਰੀ ਮੰਡਲ ਨੇ 2017-18 ਦੇ ਬਜਟ ਵਿਚ ਯੋਜਨਾਬੱਧ ਅਤੇ ਗ਼ੈਰ-ਯੋਜਨਾਬੱਧ ਖ਼ਰਚ ਵਿਚ ਫ਼ਰਕ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਜੇਤਲੀ ਨੇ ਕਿਹਾ ਕਿ ਸਰਕਾਰ ਬਜਟ ਪੇਸ਼ ਕਰਨ ਅਤੇ ਉਸ ਨੂੰ ਪਾਸ ਕਰਵਾਉਣ ਦੀ ਪ੍ਰਕਿਰਿਆ ਪਹਿਲਾਂ ਸ਼ੁਰੂ ਕਰਨ ਦੇ ਪੱਖ ਵਿਚ ਹੈ ਤਾਕਿ ਪੂਰੀ ਪ੍ਰਕਿਰਿਆ 31 ਮਾਰਚ ਤੋਂ ਪਹਿਲਾਂ ਖ਼ਤਮ ਕੀਤੀ ਜਾ ਸਕੇ। ਇਸ ਨਾਲ ਜਨਤਕ ਵਿੱਤ ‘ਤੇ ਆਧਾਰਤ ਯੋਜਨਾਵਾਂ ‘ਤੇ ਖ਼ਰਚ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਸਕੇ। ਰਵਾਇਤ ਅਨੁਸਾਰ ਬਜਟ ਫ਼ਰਵਰੀ ਵਿਚ ਆਖ਼ਰੀ ਕਾਰਜ ਦਿਵਸ ਮੌਕੇ ਪੇਸ਼ ਕੀਤਾ ਜਾਂਦਾ ਰਿਹਾ ਹੈ। ਰੇਲ ਬਜਟ ਵਖਰੇ ਤੌਰ ‘ਤੇ ਪੇਸ਼ ਕਰਨ ਦੀ ਵਿਵਸਥਾ 1924 ਵਿਚ ਸ਼ੁਰੂ ਕੀਤੀ ਗਈ ਸੀ।



from Punjab News – Latest news in Punjabi http://ift.tt/2diofWz
thumbnail
About The Author

Web Blog Maintain By RkWebs. for more contact us on rk.rkwebs@gmail.com

0 comments