ਅਪਣਿਆਂ’ ਤੋਂ ਹੀ ਮਹਿਫ਼ੂਜ਼ ਨਹੀਂ ‘ਅੱਧੀ ਆਬਾਦੀ’ ਦੀ ਇੱਜ਼ਤ

full11630ਇੰਦੌਰ, 23 ਸਤੰਬਰ : ਦੇਸ਼ ਵਿਚ ਔਰਤਾਂ ਦੀ ਇੱਜ਼ਤ ਦੇ ਸੱਭ ਤੋਂ ਵੱਡੇ ਦੁ²ਸ਼ਮਣ ਕੋਈ ਗ਼ੈਰ ਨਹੀਂ, ਸਗੋਂ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਅਤੇ ਜਾਣ-ਪਛਾਣ ਦੇ ਲੋਕ ਬਣੇ ਹੋਏ ਹਨ। ਸਮਾਜ ਵਿਚ ਨੈਤਿਕ ਗਿਰਾਵਟ ਅਤੇ ਮਾਨਸਿਕ ਊਣਤਾਈਆਂ ਦੇ ਖ਼ਤਰਨਾਕ ਪੱਧਰ ‘ਤੇ ਪਹੁੰਚ ਜਾਣ ਵਲ ਇਸ਼ਾਰਾ ਕਰਦਿਆਂ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਦੇ ਅੰਕੜੇ ਦਸਦੇ ਹਨ ਕਿ ਸਾਲ 2015 ਵਿਚ ਬਲਾਤਕਾਰ ਦੇ 95.5 ਫ਼ੀ ਸਦੀ ਮਾਮਲਿਆਂ ਵਿਚ ਦੋਸ਼ੀ ਪੀੜਤ ਔਰਤਾਂ ਦੇ ਜਾਣ-ਪਛਾਣ ਵਾਲੇ ਹੀ ਸਨ।

ਐਨ.ਸੀ.ਆਰ.ਬੀ. ਦੀ ਸਾਲਾਨਾ ਰਿਪੋਰਟ ਮੁਤਾਬਕ ਭਾਰਤ ਵਿਚ ਅਪਰਾਧ 2015 ਮੁਤਾਬਕ ਦੇਸ਼ ਵਿਚ ਪਿਛਲੇ ਸਾਲ ਭਾਰਤੀ ਦੰਡ ਵਿਧਾਨ ‘ਆਈ.ਪੀ.ਸੀ.’ ਦੀ ਧਾਰਾ 376 ਤਹਿਤ ਬਲਾਤਕਾਰ ਦੇ ਕੁਲ 34,651 ਮਾਮਲੇ ਦਰਜ ਕੀਤੇ ਗਏ। ਇਨ੍ਹਾਂ ਵਿਚੋਂ 33,098 ਮਾਮਲਿਆਂ ਦੇ ਦੋਸ਼ੀ ਪੀੜਤ ਔਰਤਾਂ ਦੇ ਜਾਣ-ਪਛਾਣ ਵਾਲੇ ਸਨ। ਸੀਨੀਅਰ ਮਹਿਲਾ ਅਧਿਕਾਰ ਕਾਰਕੁਨ ਅਤੇ ਮੱਧ ਪ੍ਰਦੇਸ਼ ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਡਾ. ਸਵਿਤਾ ਇਨਾਮਦਾਰ ਕਹਿੰਦੀ ਹੈ ਕਿ ਇਹ ਬੇਹਦ ਸ਼ਰਮਨਾਕ ਗੱਲ ਹੈ ਕਿ ਔਰਤ ਅਪਣੇ ਰਿਸ਼ਤੇਦਾਰਾਂ, ਜਾਣ-ਪਛਾਣ ਵਾਲਿਆਂ ਤੋਂ ਹੀ ਸੁਰੱਖਿਅਤ ਨਹੀਂ। ਉਨ੍ਹਾਂ ਕਿਹਾ ਕਿ ਬਲਾਤਕਾਰ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਾਨੂੰਨ ਨੂੰ ਹੋਰ ਸਖ਼ਤ ਬਣਾਏ ਜਾਣ ਦੀ ਲੋੜ ਹੈ। ਅਦਾਲਤਾਂ ਨੂੰ ਬਲਾਤਕਾਰ ਦੇ ਮੁਕੱਦਮਿਆਂ ਵਿਚ ਜਿੰਨੀ ਜਲਦੀ ਹੋ ਸਕੇ ਸੁਣਵਾਈ ਪੂਰੀ ਕਰਨੀ ਚਾਹੀਦੀ ਹੈ ਅਤੇ ਜਲਦ ਫ਼ੈਸਲੇ ਸੁਣਾਉਣੇ ਚਾਹੀਦੇ ਹਨ।



from Punjab News – Latest news in Punjabi http://ift.tt/2crILlo
thumbnail
About The Author

Web Blog Maintain By RkWebs. for more contact us on rk.rkwebs@gmail.com

0 comments