ਪੰਜਾਬ ਦੀ ਧੁੰਦਲੀ ਰਾਜਸੀ ਤਸਵੀਰ ਦਾ ਲਾਹਾ ਲੈਣ ਲਈ ਅਕਾਲੀਆਂ ‘ਦਲਿਤਾਂ ਤੇ ਡੋਰੇ’ ਸੁੱਟੇ

full11631ਅੰਮ੍ਰਿਤਸਰ, 23 ਸਤੰਬਰ : ਤੀਸਰੀ ਵਾਰ ਚੋਣਾਂ ਜਿੱਤਣ ਲਈ ਸ਼੍ਰੋਮÎਣੀ ਅਕਾਲੀ ਦਲ ਹਰ ਸੰਭਵ ਯਤਨ ਕਰ ਰਿਹਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਲਿਤਾਂ ਨੂੰ ਖੁਸ਼ ਕਰਨ ਲਈ ਪੱਬਾਂ ਭਾਰ ਹੋ ਗਿਆ ਹੈ।
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ ਭੀਮ ਰਾਓ ਅੰਬੇਦਕਰ ਦੇ 125ਵੇਂ ਜਨਮ ਦਿਨ ਮੌਕੇ ਐਲਾਨ ਕਰਦਿਆਂ ਕਿਹਾ ਕਿ ਇਸ ਸਾਲ ਕਰਵਾਇਆ ਜਾਣ ਵਾਲਾ ਵਿਸ਼ਵ ਵਰਲਡ ਕਬੱਡੀ ਕੱਪ ਦਾ ਨਾਂਅ ਡਾਕਟਰ ਭੀਮ ਰਾਓ ਅੰਬੇਦਕਰ ਕੱਪ ਦੇ ਨਾਅ ‘ਤੇ ਹੋਵੇਗਾ। ਪੰਜਾਬ ਵਿੱਚ ਜਲਦ ਹੀ ਖੋਲ੍ਹੇ ਜਾ ਰਹੇ 2600 ਮੁਫਤ ਕੈਮਿਸਟ ਦੁਕਾਨਾਂ ਡਾ ਅੰਬੇਦਕਰ ਦੇ ਨਾਂਅ ਤੋਂ ਖੋਲ੍ਹੀਆਂ ਜਾਣਗੀਆਂ ਜਿੱਥੋ ਉਨ੍ਹਾਂ ਨੂੰ ਮੁਫਤ ਦਵਾਈਆਂ ਮਿਲਣਗੀਆਂ। ਇਹ ਵੀ ਜਿਕਰਯੋਗ ਹੈ ਕਿ ‘ਆਪ’ ਦੇ ਲੀਰੋ ਲੀਰ ਹੋਣ ਬਾਅਦ ਨਵਜੋਤ ਸਿੰਘ ਸਿੱਧੂ ਦਾ ਅਵਾਜ਼-ਏ-ਪੰਜਾਬ ਫਰੰਟ ਵੀ ਮੂਧਾ ਹੋ ਗਿਆ ਹੈ। ਕਾਫੀ ਵਿਧਾਨ ਸਭਾ ਹਲਕਿਆਂ ‘ਚ ਕਾਂਗਰਸੀ ਉਮੀਦਵਾਰਾਂ ਦੀ ਭਰਮਾਰ ਹੈ। ਖੱਬੀਆਂ ਪਾਰਟੀਆ ਖਾਮੋਸ਼ ਹਨ। ਬਸਪਾ ਦਾ ਸੀਮਤ ਅਧਾਰ ਰਹਿ ਗਿਆ ਹੈ ਜੋ ਅਨੁਸੂਚਿਤ ਜਾਤੀਆ ਦੀ ਪ੍ਰਤੀਨਿਧਤਾ ਕਰਨ ਵਾਲੀ ਪਾਰਟੀ ਹੈ। ਮੌਜੂਦਾ ਬਣੇ ਧੁੰਦਲੇ ਰਾਜਸੀ ਮਾਹੌਲ ਦਾ ਲਾਹਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਗੰਭੀਰ ਹੈ ਜਿਸ ਦੇ ਉਮੀਦਵਾਰਾਂ ਦਾ ਕੋਈ ਝਗੜਾ ਨਹੀਂ। ਸ਼੍ਰੋਮਣੀ ਅਕਾਲੀ ਦਲ ਪੰਥਕ ਏਜੰਡਾ ਛੱਡ ਕੇ ਵਿਕਾਸ ਦੇ ਨਾਂਅ ਹੇਠ ਚੋਣ ਲੜਨ ਦੇ ਦਾਅਵੇ ਕਰ ਰਿਹਾ ਹੈ ਕਿ ਉਸ ਨੇ ਪੰਜਾਬ ਵਿਚ ਸੜਕਾਂ ਦਾ ਜਾਲ ਵਿਛਾਂਉਦਿਆਂ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ‘ਚ ਕਰੋੜਾਂ ਰੁਪਈਆਂ ਵਿਕਾਸ ਕੰਮਾਂ ਤੇ ਖਰਚ ਕਰਨ ਤੋਂ ਇਲਾਵਾਂ ਦਲਿਤਾਂ, ਪੱਛੜਿਆਂ ਵਰਗਾਂ ਦੀ ਭਲਾਈ ਲਈ ਵੱਖ-ਵੱਖ ਸਕੀਮਾਂ ਲਾਗੂ ਕੀਤੀਆਂ ਹਨ ਤੇ ਕਿਸਾਨਾਂ ਨੂੰ ਬੱਤੀ ਮੁਫਤ ਦਿੱਤੀ ਜਾ ਰਹੀ ਹੈ। ਪੰਜਾਬ ਦੇ ਹਰ ਪਿੰਡ, ਕਸਬੇ ਤੇ ਸ਼ਹਿਰ ਵਿਚ ਦਲਿਤਾਂ ਦਾ ਸਭ ਤੋਂ ਜਿਆਦਾ ਵੋਟ ਬੈਂਕ ਹੈ ਜੋ ਲੰਬੇ ਸਮੇਂ ਕਾਂਗਰਸ ਨਾਲ ਜੁੜਿਆ ਰਿਹਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੀ ਆਟਾ ਦਾਲ ਸਕੀਮ ਨੇ ਦਲਿਤ ਵੋਟ ਆਪਣੇ ਵੱਲ ਖਿੱਚੇ ਹਨ। ਪੰਜਾਬ ‘ਚ ਇਸ ਵੇਲੇ 34 ਫੀਸਦੀ ਦੇ ਕਰੀਬ ਦਲਿਤ ਵੋਟ ਹੈ।



from Punjab News – Latest news in Punjabi http://ift.tt/2crHdrC
thumbnail
About The Author

Web Blog Maintain By RkWebs. for more contact us on rk.rkwebs@gmail.com

0 comments