ਗਗਨੇਜ਼ਾ ਤੇ ਢੱਡਰੀਆਂ ਵਾਲੇ ’ਤੇ ਹਮਲੇ ਦੀ ਜਾਂਚ ਬਾਦਲ ਤੱਕ ਜਾਵੇਗੀ : ਅਮਰਿੰਦਰ

full11615ਜਲੰਧਰ, 23 ਸਤੰਬਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਤੋਂ ਬਿਨਾਂ ਸੀਨੀਅਰ ਆਰ.ਐਸ.ਐਸ ਲੀਡਰ ਬ੍ਰਿਗੇਡਿਅਰ (ਰਿਟਾ.) ਜਗਦੀਸ਼ ਗਗਨੇਜ਼ਾ ਦੀ ਮੌਤ ਲਈ ਹੋਰ ਕੋਈ ਜ਼ਿੰਮੇਵਾਰ ਨਹੀਂ ਹੈ ਜੋ ਹੁਣ ਸਿਰਫ਼ ਮਗਰਮੱਛ ਦੇ ਅੱਥਰੂ ਵਗਾ ਰਹੇ ਹਨ।

ਬਾਦਲ ਦੇ ਦੋਸ਼ ਕਿ ਕਾਂਗਰਸ ਗਗਨੇਜ਼ਾ ਦੇ ਦਿਹਾਂਤ ‘ਤੇ ਸਿਆਸਤ ਖੇਡ ਰਹੀ ਹੈ, ‘ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕੈਪਟਨ ਨੇ ਉਨ੍ਹਾਂ ਤੋਂ ਸਵਾਲ ਕੀਤਾ ਹੈ ਕਿ ਉਹ ਕਿਹੜਾ ਮੂੰਹ ਲੈ ਕੇ ਗਗਨੇਜਾ ਦੇ ਪਰਵਾਰ ਨੂੰ ਮਿਲਣ ਤੇ ਉਨ੍ਹਾਂ ਦੇ ਦਿਹਾਂਤ ‘ਤੇ ਅਫ਼ਸੋਸ ਪ੍ਰਗਟਾਉਣ ਗਏ ਸਨ ਜਦਕਿ ਪਰਵਾਰ ਹਾਲੇ ਤਕ ਨਿਆਂ ਦੀ ਉਡੀਕ ਕਰ ਰਿਹਾ ਹੈ ਅਤੇ ਕਿਸੇ ਵੀ ਅਪਰਾਧੀ ਦੀ ਹਾਲੇ ਤਕ ਪਛਾਣ ਨਹੀਂ ਹੋ ਸਕੀ ਹੈ, ਕਾਬੂ ਕਰਨਾ ਤਾਂ ਦੂਰ ਦੀ ਗੱਲ ਹੈ। ਕੈਪਟਨ ਅਮਰਿੰਦਰ ਨੇ ਸਵਾਲ ਕੀਤਾ ਕਿ ਕਿਉਂ ਸੰਤ ਰਣਜੀਤ ਸਿੰਘ ਢੰਡਰੀਆਂਵਾਲੇ ਉਪਰ ਕਾਤਿਲਾਨਾ ਹਮਲੇ ਲਈ ਜ਼ਿੰਮੇਵਾਰਾਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਜਦਕਿ ਹਰ ਕੋਈ ਜਾਣਦਾ ਹੈ ਕਿ ਕੌਣ ਜ਼ਿੰਮੇਵਾਰ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਲੋਕਾਂ ‘ਚ ਡਰ ਦੀ ਭਾਵਨਾ ਪੈਦਾ ਕਰਨ ਲਈ ਬਾਦਲ ਕੋਲ ਕਾਰਨ ਹੈ। ਭਾਵੇਂ ਬਰਗਾੜੀ, ਮਲੇਰਕੋਟਲਾ ਜਾਂ ਲੁਧਿਆਣਾ ‘ਚ ਬੇਅਦਬੀ ਹੋਵੇ ਜਾਂ ਸੰਤ ਰਣਜੀਤ ਸਿੰਘ ਢੰਡਰੀਆਂਵਾਲੇ ਉਪਰ ਹਮਲਾ ਤੇ ਬ੍ਰਿਗੇਡਿਅਰ ਦੀ ਹਤਿਆ ਹੋਵੇ, ਹਰ ਜਾਂਚ ਬਾਦਲ ਤਕ ਜਾਵੇਗੀ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਕੁੱਝ ਮਹੀਨਿਆਂ ਦੀ ਗੱਲ ਰਹਿ ਗਈ ਹੈ, ਜਦ ਸੱਭ ਕੁਝ ਸਾਹਮਣੇ ਆ ਜਾਵੇਗਾ।



from Punjab News – Latest news in Punjabi http://ift.tt/2crHYkt
thumbnail
About The Author

Web Blog Maintain By RkWebs. for more contact us on rk.rkwebs@gmail.com

0 comments