ਨਿਊਯਾਰਕ ਤੇ ਨਿਊਜਰਸੀ ‘ਚ ਮੁੜ ਮਿਲੀ ਧਮਾਕਾਖੇਜ਼ ਸਮੱਗਰੀ

ਨਿਊਯਾਰਕ : ਨਿਊਯਾਰਕ ਅਤੇ ਨਿਊਜਰਸੀ ‘ਚ ਧਮਾਕਿਆਂ ਦੇ 24 ਘੰਟੇ ਦੇ ਅੰਦਰ ਨਿਊਜਰਸੀ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਧਮਾਕਾਖੇਜ਼ਾਂ ਨਾਲ ਭਰਿਆ ਬੈਗ ਮਿਲਿਆ। ਸਮੇਂ ਰਹਿੰਦੇ ਪਤਾ ਲੱਗ ਜਾਣ ਦੇ ਕਾਰਨ ਵੱਡੀ ਘਟਨਾ ਟਲ ਗਈ। ਦੂਜੇ ਪਾਸੇ ਨਿਊਯਾਰਕ ਬੰਬ ਧਮਾਕੇ ਦੇ ਸਿਲਸਿਲੇ ‘ਚ ਪੰਜ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਅਧਿਕਾਰੀ ਇਨ੍ਹਾਂ ਸ਼ਹਿਰਾਂ ‘ਚ ਹੋਏ ਧਮਾਕਿਆਂ ਦੇ ਤਾਰ ਜੋੜਨ ‘ਚ ਲੱਗ ਗਏ ਹਨ।
ਨਿਊਜਰਸੀ ਦੇ ਮੇਅਰ ਿਯਸ ਬੋਲਵਗੇ ਨੇ ਕਿਹਾ ਕਿ ਐਲਿਜ਼ਾਬੈੱਥ ਸਟੇਸ਼ਨ ਦੇ ਨਜ਼ਦੀਕ ਕੂੜੇ ‘ਚ ਦੋ ਸਫਾਈ ਮੁਲਾਜ਼ਮਾਂ ਨੂੰ ਐਤਵਾਰ ਸ਼ਾਮਲ ਸ਼ੱਕੀ ਬੈਗ ਦਿਖਿਆ ਸੀ। ਇਸ ਘਟਨਾ ਦੇ 24 ਘੰਟੇ ਪਹਿਲਾਂ ਨਿਊਯਾਰਕ ਦੇ ਮੈਨਹਟਨ ‘ਚ ਚੇਲਸੀਆ ਇਲਾਕੇ ‘ਚ ਵੱਡਾ ਧਮਾਕਾ ਹੋਇਆ ਸੀ। ਇਸ ਵਿਚ 29 ਲੋਕ ਜ਼ਖਮੀ ਹੋਏ ਸਨ। ਇਸ ਦੇ ਕੁਝ ਸਮਾਂ ਪਹਿਲਾਂ ਨਿਊਜਰਸੀ ‘ਚ ਵੀ ਪਾਈਪ ਬੰਬ ਫਟਿਆ ਸੀ। ਇਨ੍ਹਾਂ ਘਟਨਾਵਾਂ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਕਿਹਾ ਕਿ ਉਹ ਅੱਤਵਾਦੀ ਨਜ਼ਰੀਏ ਤੋਂ ਵੀ ਜਾਂਚ ਕਰ ਰਹੇ ਹਨ।
ਆਈਐੱਸ ਨੇ ਲਈ ਜ਼ਿੰਮੇਵਾਰੀ
ਮਿਨਸੋਟਾ ਸੂਬੇ ਦੇ ਸੇਂਟ ਕਲਾਉਡ ਸਥਿਤ ਸ਼ਾਪਿੰਗ ਮਾਲ ‘ਚ ਚਾਕੂਬਾਜ਼ ਦੀ ਘਟਨਾ ਦੀ ਆਈਐੱਸ ਨੇ ਜ਼ਿੰਮੇਵਾਰੀ ਲਈ ਹੈ। ਹਮਲੇ ‘ਚ ਨੌਂ ਲੋਕ ਜ਼ਖ਼ਮੀ ਹੋਏ ਸਨ।



from Punjab News – Latest news in Punjabi http://ift.tt/2d3JWsY
thumbnail
About The Author

Web Blog Maintain By RkWebs. for more contact us on rk.rkwebs@gmail.com

0 comments