ਐਮੀ ਐਵਾਰਡ ‘ਚ ਪਿ੍ਰਅੰਕਾ ਚੋਪੜਾ ਦਾ ਜਲਵਾ

priyanka chopraਲਾਸ ਏਂਜਲਸ : ਟੈਲੀਵਿਜ਼ਨ ਦੇ ਆਸਕਰ ਕਹੇ ਜਾਣ ਵਾਲੇ 68ਵੇਂ ਐਮੀ ਐਵਾਰਡ ਵੰਡ ਸਮਾਗਮ ‘ਚ ਬਾਲੀਵੁੱਡ ਅਦਾਕਾਰਾ ਪਿ੍ਰਅੰਕਾ ਚੋਪੜਾ ਵੀ ਸ਼ਾਮਿਲ ਹੋਈ। ਉਨ੍ਹਾਂ ਨੇ ਜੈਸਨ ਵੂ ਦੇ ਡਿਜ਼ਾਈਨ ਕੀਤੇ ਲਾਲ ਰੰਗ ਦੇ ਗਾਊਨ ‘ਚ ਰੈੱਡ ਕਾਰਪੈਟ ‘ਤੇ ਖ਼ੂਬ ਜਲਵਾ ਬਿਖੇਰਿਆ। ਉਹ ਪਹਿਲੀ ਵਾਰ ਇਸ ਐਵਾਰਡ ਸਮਾਗਮ ‘ਚ ਸ਼ਾਮਿਲ ਹੋਈ ਹੈ। ਅਮਰੀਕੀ ਯਾਈਮ ਟੀਵੀ ਸੀਰੀਜ਼ ‘ਪੀਪਲ ਵਰਸਿਜ ਓਜੇ ਸਿੰਪਸਨ’ ਇਸ ਐਵਾਰਡ ‘ਚ ਪੂਰੀ ਤਰ੍ਹਾਂ ਛਾਇਆ ਰਿਹਾ। ਉਸ ਦੀ ਝੋਲੀ ‘ਚ ਬੈਸਟ ਲਿਮਟਿਡ ਸੀਰੀਜ਼ ਸਮੇਤ ਪੰਜ ਐਵਾਰਡ ਗਏ। ਜਦਕਿ ‘ਗੇਮ ਆਫ ਥ੍ਰੋਨਸ’ ਨੂੰ ਲਗਾਤਾਰ ਦੂਜੇ ਸਾਲ ਬੈਸਟ ਡਰਾਮਾ ਦੇ ਪੁਰਸਕਾਰ ਨੇ ਨਿਵਾਜ਼ਿਆ ਗਿਆ।
34 ਸਾਲਾ ਅਦਾਕਾਰ ਨੇ ਐਤਵਾਰ ਨੂੰ ਇਸ ਖਾਸ ਮੌਕੇ ‘ਤੇ ਹਰ ਪਲ ਦਾ ਲੁਤਫ ਉਠਾਇਆ। ਉਸ ਨੂੰ ਜਦ ਰੈੱਡ ਕਾਰਪੈਟ ‘ਤੇ ਘਬਰਾਉਣ ਬਾਰੇ ਪੁੱਿਛਆ ਗਿਆ ਤਾਂ ਉਸ ਨੇ ਕਿਹਾ, ‘ਅਜਿਹਾ ਨਹੀਂ ਹੈ। ਸਿਰਫ ਗਰਮੀ ਤੋਂ ਪਰੇਸ਼ਾਨ ਹਾਂ।’ ਅਦਾਕਾਰਾ ਨੇ ਇਸ ਵੱਕਾਰੀ ਐਵਾਰਡ ਸਮਾਗਮ ‘ਚ ਪਹਿਲੀ ਵਾਰ ਪੁਰਸਕਾਰ ਵੰਡੇ। ਉਨ੍ਹਾਂ ਸਹਿ-ਭੇਟਕਰਤਾ ਟਾਮ ਹਿਡਲਸਟਨ ਨਾਲ ਟੀਵੀ ਸੀਰੀਜ਼ ‘ਦਿ ਨਾਈਟ ਮੈਨੇਜਰ’ ਦੀ ਨਿਰਦੇਸ਼ਕ ਸੁਸੈਨ ਬੀਰ ਨੂੰ ਡ੍ਰਮੈਟਿਕ ਸਪੈਸ਼ਲ ਐਵਾਰਡ ਦਿੱਤਾ ਗਿਆ। ਪਿ੍ਰਅੰਕਾ ਨੂੰ ਇਸ ਸਾਲ ਦੇ ਸ਼ੁਰੂ ‘ਚ ਆਸਕਰ ਪੁਰਸਕਾਰ ਦੇਣ ਲਈ ਸੱਦਿਆ ਗਿਆ ਸੀ।
ਕਾਬਿਲੇਗ਼ੌਰ ਹੈ ਕਿ ਪਿ੍ਰਅੰਕਾ ਨੇ ਪਿਛਲੇ ਸਾਲ ਏਬੀਸੀ ਦੇ ਟੀਵੀ ਸ਼ੋਅ ‘ਕਵਾਂਟਿਕੋ’ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਅਦਾਕਾਰੀ ਦੀ ਦੁਨੀਆ ‘ਚ ਕਦਮ ਰੱਖਿਆ ਸੀ। ਉਹ ਇਸ ਟੀਵੀ ਸ਼ੋਅ ਨਾਲ ਅਮਰੀਕਾ ‘ਚ ਇਕ ਜਾਣਿਆ-ਪਛਾਣਿਆ ਚਿਹਰਾ ਬਣ ਗਈ ਹੈ। ਉਹ ਇਸ ਦੇ ਦੂਜੇ ਸੀਜ਼ਨ ਦੀ ਤਿਆਰੀ ਕਰ ਰਹੀ ਹੈ। ਇਸ ਦਾ ਪ੍ਰਸਾਰਣ 25 ਸਤੰਬਰ ਤੋਂ ਕੀਤਾ ਜਾਵੇਗਾ। ਅਦਾਕਾਰਾ ‘ਬੇਵਾਚ’ ਨਾਲ ਹਾਲੀਵੁੱਡ ‘ਚ ਵੀ ਕਦਮ ਰੱਖਣ ਜਾ ਰਹੀ ਹੈ।

ਜੂਲਿਆ ਲੁਈਸ ਹੋਈ ਭਾਵੁਕ
ਕਾਮੇਡੀ ਸੀਰੀਜ ‘ਵੀਪ’ ਲਈ ਸਰਬਸ਼ੇ੍ਰਸ਼ਠ ਅਦਾਕਾਰ ਦਾ ਪੁਰਸਕਾਰ ਜਿੱਤਣ ਵਾਲੀ ਜੂਲੀਆ ਲੁਈਸ ਟਰਾਫੀ ਲੈਣ ਸਮੇਂ ਆਪਣੇ ਪਿਤਾ ਨੂੰ ਯਾਦ ਕਰ ਕੇ ਭਾਵੁਕ ਹੋ ਗਈ। ਉਨ੍ਹਾਂ ਦੇ ਪਿਤਾ ਲੁਈਸ ਡ੍ਰੈਫਸ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ।



from Punjab News – Latest news in Punjabi http://ift.tt/2cUL2d5
thumbnail
About The Author

Web Blog Maintain By RkWebs. for more contact us on rk.rkwebs@gmail.com

0 comments