ਕੈਮਰਾ ਜੋ ਖਿੱਚੇਗਾ ਬੀਤੇ ਪਲਾਂ ਦੀ ਤਸਵੀਰ

ਨਿਊਯਾਰਕ : ਅਕਸਰ ਕੋਈ ਖਾਸ ਪਲ ਬੀਤਣ ਤੋਂ ਬਾਅਦ ਸਾਨੂੰ ਖ਼ਿਆਲ ਆਉਂਦਾ ਹੈ ਕਿ ਕਾਸ਼ ਅਸੀਂ ਉਸ ਨੂੰ ਕੈਮਰੇ ‘ਚ ਕੈਦ ਕਰ ਲੈਂਦੇ। ਹੁਣ ਇਕ ਖਾਸ ਕੈਮਰੇ ਨਾਲ ਤੁਸੀਂ ਆਪਣੇ ਇਸ ਕਾਸ਼ ਨੂੰ ਸੱਚ ਕਰ ਸਕਦੇ ਹੋ। ਵਿਗਿਆਨੀਆਂ ਨੇ ਅਜਿਹਾ ਕੈਮਰਾ ਤਿਆਰ ਕੀਤਾ ਹੈ ਕਿ ਜੋ ਬੀਤੇ ਪਲਾਂ ਦੀਆਂ ਤਸਵੀਰਾਂ ਖਿੱਚਣ ‘ਚ ਤੁਹਾਡੀ ਮਦਦ ਕਰੇਗਾ।

ਅਮਰੀਕੀ ਕੰਪਨੀ ਜਨਰਲ ਸਟ੫ੀਮਿੰਗ ਸਿਸਟਮਜ਼ ਨੇ ਪਰਫੈਕਟ ਮੈਮੋਰੀ ਕੈਮਰਾ ਦੇ ਨਾਂ ਨਾਲ ਇਸ ਨੂੰ ਬਣਾਇਆ ਹੈ। ਇਹ ਛੋਟੇ ਆਕਾਰ ਦਾ ਹਲਕਾ ਕੈਮਰਾ ਹੈ। ਇਸ ਦੀ ਸਮਰੱਥਾ 12 ਮੈਗਾਪਿਕਸਲ ਹੈ। ਇਸ ਨੂੰ ਘਰ ‘ਚ ਕਿਤੇ ਵੀ ਟੰਗਿਆ ਜਾ ਸਕਦਾ ਹੈ ਜਾਂ ਫਿਰ ਗਲੇ ‘ਚ ਲਟਕਾ ਕੇ ਵੀ ਰੱਖਿਆ ਜਾ ਸਕਦਾ ਹੈ। ਇਹ ਕੈਮਰਾ ਲਗਾਤਾਰ ਤਸਵੀਰਾਂ ਅਤੇ ਵੀਡੀਓ ਰਿਕਾਰਡਿੰਗ ਕਰਦਾ ਰਹਿੰਦਾ ਹੈ ਅਤੇ ਪਿਛਲੀ ਰਿਕਾਰਡਿੰਗ ਇਸ ‘ਚ ਆਟੋ-ਮੈਟਿਕ ਮਿਟਦੀ ਰਹਿੰਦੀ ਹੈ। ਇਸ ਪ੍ਰਕਿਰਿਆ ‘ਚ ਕਿਸੇ ਵੀ ਵਕਤ ਤੁਸੀਂ ਇਸ ਕੈਮਰੇ ‘ਚ ਪਿਛਲੇ ਪੰਜ ਮਿੰਟ ਦਾ ਵੀਡੀਓ ਜਾਂ ਤਸਵੀਰਾਂ ਦੇਖ ਅਤੇ ਸਾਂਭ ਸਕਦੇ ਹੋ। ਕੰਪਨੀ ਦੇ ਸੀਈਓ ਜੁਲਸ ਵਿਨਫੀਲਡ ਨੇ ਕਿਹਾ, ‘ਤੁਹਾਨੂੰ ਨਹੀਂ ਪਤਾ ਹੁੰਦਾ ਕਿ ਕਦੋਂ ਕਿਹੜਾ ਪਲ ਖਾਸ ਹੁੰਦਾ? ਅਜਿਹੇ ‘ਚ ਇਹ ਕੈਮਰਾ ਤੁਹਾਨੂੰ ਅਚਾਨਕ ਖੁੰਝ ਗਏ ਅਜਿਹੇ ਪਲਾਂ ਨੂੰ ਵੀ ਸੰਭਾਲਣ ਦਾ ਮੌਕਾ ਦੇਵੇਗਾ।’ ਇਸ ਕੈਮਰੇ ‘ਚ ਆਮ ਕੈਮਰੇ ਦੀ ਤਰ੍ਹਾਂ ਕਿਸੇ ਪਲ ਦੀਆਂ ਤਸਵੀਰਾਂ ਖਿਚੀਆਂ ਜਾ ਸਕਦੀਆਂ ਹਨ।



from Punjab News – Latest news in Punjabi http://ift.tt/2d3Jw5K
thumbnail
About The Author

Web Blog Maintain By RkWebs. for more contact us on rk.rkwebs@gmail.com

0 comments