ਕੈਲਗਰੀ ਵਿੱਚ ਦੋ ਰੋਜ਼ਾ ਪੰਜਾਬੀ ਕਿਤਾਬ ਮੇਲਾ ਸ਼ੁਰੂ

ਕੈਲਗਰੀ, 25 ਸਤੰਬਰ :  ਇਥੋਂ ਦੀ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੀ ਕਮਾਨ ਹੇਠ ਦੋ ਰੋਜ਼ਾ ਪੰਜਾਬੀ ਕਿਤਾਬ ਮੇਲਾ ਅੱਜ ਇੱਥੋਂ ਦੇ ਗਰੀਨ ਪਲਾਜ਼ਾ ਵਿੱਚ ਸ਼ੁਰੂ ਹੋ ਗਿਆ। ਕੈਲਗਰੀ ਵਿੱਚ ਕਿਤਾਬਾਂ ਦੇ ਜ਼ਰੀਏ ਜਾਗਰੂਕਤਾ ਫੈਲਾ ਰਹੇ ਮਾਸਟਰ ਭਜਨ ਅਤੇ ਉਨ੍ਹਾਂ ਦੀ ਟੀਮ ਇਸ ਕਿਤਾਬ ਮੇਲੇ ਦੀ ਅਗਵਾਈ ਕਰ ਰਹੀ ਹੈ। ਕਾਮਗਾਟਾਮਾਰੂ ਜਹਾਜ਼ ਦੀ ਘਟਨਾ ਬਾਰੇ ਅੰਗਰੇਜ਼ੀ ਵਿੱਚ ਨਾਟਕ ਲਿਖਣ ਵਾਲੀ ਸ਼ੌਰਨ ਪਲਕ ਨੇ ਮੇਲੇ ਦਾ ਉਦਘਾਟਨ ਕੀਤਾ। ਉਨ੍ਹਾਂ ਕਾਮਗਾਟਾਮਾਰੂ ਦੀ ਘਟਨਾ ਨੂੰ ਯਾਦ ਰੱਖਣ ਲਈ ਵਿਦਿਆਰਥੀਆਂ ਲਈ ਵਜ਼ੀਫਾ ਸ਼ੁਰੂ ਕਰਨ ਦੀ ਮੰਗ ਕੀਤੀ। ਇਸ ਭਾਸ਼ਣ ਨੂੰ ਕਮਲਪ੍ਰੀਤ ਪੰਧੇਰ ਨੇ ਪੰਜਾਬੀ ਵਿੱਚ ਅਨੁਵਾਦ ਕੀਤਾ। ਮੇਲੇ ਦੇ ਸੰਚਾਲਕ ਮਾਸਟਰ ਭਜਨ ਨੇ ਕਿਹਾ ਕਿ ਕੈਨੇਡਾ ਵਰਗੇ ਅਗਾਂਹਵਧੂ ਮੁਲਕ ਵਿੱਚ ਵੀ ਲੋਕਾਂ ਨੂੰ ਚੇਤੰਨ ਹੋਣ ਲੋੜ ਹੈ। ਇਸ ਕਿਤਾਬ ਮੇਲੇ ਵਿੱਚ ਜ਼ਿਆਦਾਤਰ ਕਿਤਾਬਾਂ ਤਰਕਸ਼ੀਲ ਹਨ ਪਰ ਹਰ ਵਰਗ ਦੀਆਂ ਕਿਤਾਬਾਂ ਨੂੰ ਜਗ੍ਹਾ ਦਿੱਤੀ ਗਈ ਹੈ।



from Punjab News – Latest news in Punjabi http://ift.tt/2dcFomW
thumbnail
About The Author

Web Blog Maintain By RkWebs. for more contact us on rk.rkwebs@gmail.com

0 comments