ਹੁਣ ਮੋਦੀ ਮੁਸਲਮਾਨਾਂ ਨੂੰ ‘ਆਪਣੇ’ ਦੱਸਣ ਲੱਗੇ (ਨਾਲ ਪੁਰਾਣੀ ਵੀਡੀਓ ਵੀ ਦੇਖੋ)

modi-75912ਕੋਝੀਕੋਡ/ਨਵੀਂ ਦਿੱਲੀ, 25 ਸਤੰਬਰ : ਧਰਮਨਿਰਪੱਖਤਾ ਦੀ ਪਰਿਭਾਸ਼ਾ ਨੂੰ ਤੋੜਨ-ਮਰੋੜਨ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਨਸੰਘ ਦੇ ਵਿਚਾਰਧਾਰਕ ਦੀਨਦਿਆਲ ਉਪਾਧਿਆਇ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਮੁਸਲਮਾਨਾਂ ਨੂੰ ‘ਅਪਣਾ’ ਮੰਨਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਵੋਟ ਮੰਡੀ ਦੇ ਮਾਲ ਵਜੋਂ ਨਹੀਂ ਵੇਖਣਾ ਚਾਹੀਦਾ। ‘ਮਨ ਕੀ ਬਾਤ’ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਸ਼ਮੀਰ ਦੇ ਲੋਕ ਦੇਸ਼ ਵਿਰੋਧੀ ਤਾਕਤਾਂ ਨੂੰ ਸਮਝਣ ਲੱਗੇ ਹਨ।

ਭਾਜਪਾ ਦੀ ਕੌਮੀ ਪ੍ਰੀਸ਼ਦ ਦੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਮਿਸ਼ਨ ‘ਸੱਭ ਕਾ ਸਾਥ, ਸੱਭ ਕਾ ਵਿਕਾਸ’ ਕੋਈ ਸਿਆਸੀ ਨਾਹਰਾ ਨਹੀਂ, ਸਗੋਂ ਸਮਾਜ ਦੇ ਆਖ਼ਰੀ ਡੰਡੇ ‘ਤੇ ਖੜੇ ਵਿਅਕਤੀ ਦੀ ਭਲਾਈ ਯਕੀਨੀ ਬਣਾਉਣ ਦੀ ਵਚਨਬੱਧਤਾ ਹੈ।

ਅਪਣੇ ਭਾਸ਼ਨ ਵਿਚ ਮੋਦੀ ਨੇ ਧਰਮ ਨਿਰਪੱਖਤਾ, ਸੰਤੁਲਤ ਅਤੇ ਸੰਮਲਿਤ ਵਿਕਾਸ ਅਤੇ ਚੋਣ ਸੁਧਾਰਾਂ ਦੀ ਲੋੜ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਦੀਨਦਿਆਲ ਨੂੰ ਉਨ੍ਹਾਂ ਦੇ ਜਨਮ ਦਿਹਾੜੇ ‘ਤੇ ਪ੍ਰਣਾਮ ਕੀਤਾ।

ਉਨ੍ਹਾਂ ਕਿਹਾ, ”ਇਹਨੀਂ ਦਿਨੀਂ ਇਸ ਦੀ (ਧਰਮ ਨਿਰਪੱਖਤਾ) ਪਰਿਭਾਸ਼ਾ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਇਥੋਂ ਤਕ ਕਿ ਇਨ੍ਹਾਂ ਦਿਨਾਂ ਦੌਰਾਨ ਰਾਸ਼ਟਰਵਾਦ ਨੂੰ ਵੀ ਕੋਸਿਆ ਜਾਂਦਾ ਹੈ।” ਦੀਨ ਦਿਆਲ ਉਪਾਧਿਆਇ ਦੇ ਜੀਵਨ ਅਤੇ ਯੋਗਦਾਨ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਮੁਸਲਮਾਨਾਂ ਨੂੰ ਨਾ ਫਿਟਕਾਰੋ। ਉਨ੍ਹਾਂ ਨੂੰ ਮਜ਼ਬਤੂ ਬਣਾਉ। ਉਹ ਨਾ ਤਾਂ ਵੋਟ ਬੈਂਕ ਦੀ ਵਸਤੂ ਹਨ ਅਤੇ ਨਾ ਹੀ ਨਫ਼ਰਤ ਦੀ ਸਮੱਗਰੀ। ਉਨ੍ਹਾਂ ਨੂੰ ਅਪਣਾ ਸਮਝੋ।”

ਮੋਦੀ ਦੀ ਇੱਕ ਪੁਰਾਣੀ ਇੰਟਰਵਿਊ ਵੀ ਦੇਖੋ

 

ਨਵੀਂ ਦਿੱਲੀ ਵਿਚ ਆਲ ਇੰਡੀਆ ਰੇਡੀਉ ‘ਤੇ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਦੁਹਰਾਇਆ ਕਿ ਉੜੀ ਹਮਲਾ ਪੂਰੇ ਰਾਸ਼ਟਰ ਨੂੰ
ਪਹੁੰਚਾਇਆ ਗਿਆ ਨੁਕਸਾਨ ਹੈ ਅਤੇ ਇਸ ਦੇ ਦੋਸ਼ੀ ਸਜ਼ਾ ਦੇ ਹੱਕਦਾਰ ਹੋਣਗੇ। ਉਨ੍ਹਾਂ ਕਿਹਾ, ”ਸਾਨੂੰ ਫ਼ੌਜ ‘ਤੇ ਪੂਰਾ ਭਰੋਸਾ ਹੈ। ਦੇਸ਼ ਵਾਸੀ ਸੁੱਖ ਚੈਨ ਦੀ ਜ਼ਿੰਦਗੀ ਜੀਅ ਸਕਣ ਇਸ ਲਈ ਸਾਡੀ ਫ਼ੌਜ ਅਪਣੀ ਸੂਝ-ਬੂਝ ਨਾਲ ਹਰ ਸਾਜ਼ਸ਼ ਨੂੰ ਨਾਕਾਮ ਕਰਦੀ ਹੈ।”

ਕਸ਼ਮੀਰ ਦੇ ਮੌਜੂਦਾ ਹਾਲਾਤ ਬਾਰੇ ਨਰਿੰਦਰ ਮੋਦੀ ਨੇ ਕਿਹਾ, ”ਕਸ਼ਮੀਰ ਦੇ ਨਾਗਰਿਕ ਦੇਸ਼-ਵਿਰੋਧੀ ਤਾਕਤਾਂ ਨੂੰ ਸਮਝਣ ਲੱਗੇ ਹਨ, ਉਹ ਅਜਿਹੇ ਅਨਸਰਾਂ ਤੋਂ ਅਪਣੇ ਆਪ ਨੂੰ ਅਲੱਗ ਕਰ ਕੇ ਸ਼ਾਂਤੀ ਦੇ ਰਸਤੇ ‘ਤੇ ਚੱਲ ਪਏ ਹਨ।”

ਪ੍ਰਧਾਨ ਮੰਤਰੀ ਨੇ ਰੀਉ ਪੈਰਾਉਲੰਪਿਕ ਵਿਚ ਸਿਲਵਰ ਜਿੱਤਣ ਵਾਲੀ ਦੀਪਾ ਮਲਿਕ ਦਾ ਜ਼ਿਕਰ ਕਰਦਿਆਂ ਕਿਹਾ, ”ਦੀਪਾ ਮਲਿਕ ਨੇ ਜਦ ਮੈਡਲ ਹਾਸਲ ਕੀਤਾ ਤਾਂ ਉਸ ਨੇ ਕਿਹਾ ਕਿ ਇਸ ਮੈਡਲ ਨਾਲ ਮੈਂ ਅਪੰਗਤਾ ਨੂੰ ਹਰਾ ਦਿਤਾ ਹੈ। ਇਸ ਵਾਕ ਵਿਚ ਹੀ ਵੱਡੀ ਤਾਕਤ ਹੈ।” ਮੋਦੀ ਨੇ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ ਵਿਚ ਭਾਰਤ ਪੈਰਾਉਲੰਪਿਕਸ ਲਈ, ਉਸ ਦੇ ਵਿਕਾਸ ਲਈ ਵੀ, ਇਕ ਸੁਚਾਰੂ ਯੋਜਨਾ ਬਣਾਉਣ ਦੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ।

ਸਵੱਛਤਾ ਮਿਸ਼ਨ ਸਬੰਧੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਗ੍ਰਾਮੀਣ ਭਾਰਤ ਵਿਚ ਹੁਣ ਤਕ ਕਰੀਬ-ਕਰੀਬ ਢਾਈ ਕਰੋੜ ਪਖ਼ਾਨੇ ਬਣ ਗਏ ਹਨ ਅਤੇ ਆਉਣ ਵਾਲੇ ਇਕ ਸਾਲ ਵਿਚ ਡੇਢ ਕਰੋੜ ਹੋਰ ਪਖ਼ਾਨੇ ਬਣਾਉਣ ਦਾ ਇਰਾਦਾ ਹੈ।

ਮੋਦੀ ਨੇ ਉੜੀ ਹਮਲੇ ਵਿਚ ਸ਼ਹੀਦ ਹੋਏ 18 ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ² ਮਿਲੇਗੀ। ਭਾਰਤੀ ਫ਼ੌਜ ਦੀ ਪਿੱਠ ਥਪਥਪਾਉਂਦਿਆਂ ਉਨ੍ਹਾਂ ਕਿਹਾ, ”ਸਾਡੇ ਨਾਗਰਿਕਾਂ ਲਈ, ਸਿਆਸਤਦਾਨਾਂ ਲਈ, ਬੋਲਣ ਦੇ ਕਈ ਮੌਕੇ ਹੁੰਦੇ ਹਨ, ਅਸੀਂ ਬੋਲਦੇ ਵੀ ਹਾਂ ਪਰ ਫ਼ੌਜ ਬੋਲਦੀ ਨਹੀਂ ਸਗੋਂ ਜਵਾਬੀ ਕਾਰਵਾਈ ਕਰਦੀ ਹੈ।”



from Punjab News – Latest news in Punjabi http://ift.tt/2dl1oOg
thumbnail
About The Author

Web Blog Maintain By RkWebs. for more contact us on rk.rkwebs@gmail.com

0 comments