ਸਲਵਿੰਦਰ ਨੂੰ ਨਾ ਮਿਲੀ ਰਾਹਤ; ਪੇਸ਼ਗੀ ਜ਼ਮਾਨਤ ਦੀ ਅਰਜ਼ੀ ਹੋਈ ਖਾਰਜ

12309cd-_sp-salwinder-singhਚੰਡੀਗੜ੍ਹ, 23 ਸਤੰਬਰ : ਪੰਜਾਬ ਹਰਿਆਣਾ ਹਾਈ ਕੋਰਟ ਨੇ ਸਾਬਕਾ ਐਸਪੀ ਸਲਵਿੰਦਰ ਸਿੰਘ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਨੂੰ ਅੱਜ ਰੱਦ ਕਰ ਦਿੱਤਾ। ਪਠਾਨਕੋਟ ਏਅਰਬੇਸ ’ਤੇ ਜਨਵਰੀ ’ਚ ਹੋਏ ਦਹਿਸ਼ਤੀ ਹਮਲੇ ਦੌਰਾਨ ਚਰਚਾ ’ਚ ਰਹੇ ਸਲਵਿੰਦਰ ਸਿੰਘ ’ਤੇ ਮਹਿਲਾ ਨੂੰ ਤੰਗ ਪਰੇਸ਼ਾਨ ਕਰਨ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ। ਪਹਿਲਾਂ ਗੁਰਦਾਸਪੁਰ ਦੇ ਵਧੀਕ ਸੈਸ਼ਨ ਜੱਜ ਕਮਲਜੀਤ ਲਾਂਬਾ ਨੇ ਉਸ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ।
ਜਸਟਿਸ ਐਮ ਐਮ ਐਸ ਬੇਦੀ ਮੂਹਰੇ ਸਲਵਿੰਦਰ ਦੀ ਅਰਜ਼ੀ ਦਾ ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਆਦਿੱਤਿਆ ਸਾਂਘੀ ਨੇ ਵਿਰੋਧ ਕੀਤਾ। ਜਬਰ-ਜਨਾਹ ਕੇਸ ਦੇ ਇਕ ਮੁਲਜ਼ਮ ਨੇ ਸਲਵਿੰਦਰ ਖ਼ਿਲਾਫ਼ ਕੇਸ ਦਰਜ ਕਰਾਇਆ ਹੈ ਕਿ ਉਸ ਨੇ ਉਸ ਦੀ ਪਤਨੀ ਨੂੰ ਪਰੇਸ਼ਾਨ ਕੀਤਾ ਅਤੇ ਕੇਸ ਖ਼ਤਮ ਕਰਾਉਣ ਲਈ 50 ਹਜ਼ਾਰ ਰੁਪਏ ਮੰਗੇ ਸਨ। ਵਕੀਲ ਦਾ ਕਹਿਣਾ ਸੀ ਕਿ ਸਲਵਿੰਦਰ ਪੇਸ਼ਗੀ ਜ਼ਮਾਨਤ ਮਿਲਣ ’ਤੇ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸਲਵਿੰਦਰ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਸ ਨੂੰ ਝੂਠੇ ਕੇਸ ’ਚ ਫਸਾਇਆ ਜਾ ਰਿਹਾ ਹੈ।



from Punjab News – Latest news in Punjabi http://ift.tt/2doo1gI
thumbnail
About The Author

Web Blog Maintain By RkWebs. for more contact us on rk.rkwebs@gmail.com

0 comments