ਜਦੋਂ ਕੈਨੇਡੀਅਨ ਮੰਤਰੀ ਮਰੀਅਮ ਮੁਨਸਿਫ਼ ਨੂੰ ਦੇਣੀ ਪਈ ਸਫ਼ਾਈ

12309cd-_monsefਟਰਾਂਟੋ, 23 ਸਤੰਬਰ : ਕੈਨੇਡਾ ਸਰਕਾਰ ਵਿੱਚ ਜਮਹੂਰੀ ਸੰਸਥਾਵਾਂ ਬਾਰੇ ਮੰਤਰੀ ਮਰੀਅਮ ਮੁਨਸਿਫ, ਜਿਸ ਬਾਰੇ ਹੁਣ ਤੱਕ ਇਹੀ ਉਭਾਰਿਆ ਗਿਆ ਕਿ ਇਸ ਅਹੁਦੇ ਉਤੇ ਪਹੁੰਚਣ ਵਾਲੀ ਪਹਿਲੀ ਅਫਗ਼ਾਨ ਮਹਿਲਾ ਹੈ, ਨੇ ਆਖਿਆ ਕਿ ਉਸ ਦੀ ਪੈਦਾਇਸ਼ ਇਰਾਨ ਦੀ ਹੈ। ਆਪਣੀ ਮਾਂ ਅਤੇ ਭੈਣਾਂ ਨਾਲ 1996 ਵਿੱਚ ਸ਼ਰਨਾਰਥੀਆਂ ਵਾਂਗ ਕੈਨੇਡਾ ਪਹੁੰਚੀ ਮਰੀਅਮ ਉਦੋਂ ਖ਼ਬਰਾਂ ਵਿੱਚ ਛਾਈ, ਜਦੋਂ ਉਹ ਪਿਛਲੀਆਂ ਚੋਣਾਂ ਵਿੱਚ ਟੋਰਾਂਟੋ ਲਾਗੇ ਇਕ ਹਲਕੇ ਤੋਂ ਲਿਬਰਲ ਪਾਰਟੀ ਵੱਲੋਂ ਜਿੱਤੀ ਅਤੇ ਬਾਅਦ ਵਿੱਚ ਮੰਤਰੀ ਬਣੀ।
ਹਾਲ ਹੀ ਵਿੱਚ ਉਸ ਦੀ ਪੈਦਾਇਸ਼ ਦੇ ਮਾਮਲੇ ’ਤੇ ਅਖ਼ਬਾਰ ‘ਗਲੋਬ ਐਂਡ ਮੇਲ’ ਨੇ ਇੰਕਸ਼ਾਫ ਕੀਤਾ ਤਾਂ ਮਰੀਅਮ ਨੂੰ ਮੀਡੀਆ ਨੂੰ ਸਫ਼ਾਈ ਦੇਣੀ ਪਈ। ਉਸ ਨੇ ਆਖਿਆ ਕਿ ਉਸ ਦੀ ਮਾਂ ਨੇ ਉਨ੍ਹਾਂ ਨੂੰ ਇਹ ਦੱਸਣਾ ਅਹਿਮ ਨਹੀਂ ਸਮਝਿਆ ਅਤੇ ਇਸ ਕਰ ਕੇ ਉਹ (ਮਰੀਅਮ) ਖ਼ੁਦ ਨੂੰ ਅਫਗ਼ਾਨ ਮੰਨਦੀ ਰਹੀ। ਉਸ ਦੇ ਮਾਪੇ ਅਫ਼ਗਾਨਿਸਤਾਨ ਤੋਂ ਉਜੜ ਕੇ ਇਰਾਨ ਚਲੇ ਗਏ, ਉਸ ਦੇ ਪਿਤਾ ਦਾ ਕਤਲ ਹੋ ਗਿਆ। ਉਹ ਅਫ਼ਗਾਨ ਸ਼ਹਿਰੀ ਸਨ ਪਰ ਇਰਾਨੀ ਕਾਨੂੰਨ ਤਹਿਤ ਉਹ ਉਥੇ ਜੰਮਣ ਦੇ ਬਾਵਜੂਦ ਇਰਾਨ ਦੀ ਨਾਗਰਿਕ ਨਹੀਂ ਬਣ ਸਕੀ। ਵਿਰੋਧੀ ਪਾਰਟੀਆਂ ਨੇ ਇਸ ਕੁਤਾਹੀ ’ਤੇ ਰੌਲਾ ਪਾ ਦਿੱਤਾ ਅਤੇ ਉਸ ਨੂੰ ਕੈਬਨਿਟ ਛੱਡਣ ਲਈ ਆਖਿਆ। ਸੂਤਰਾਂ ਮੁਤਾਬਕ ਹੁਣ ਉਹ ਆਪਣੇ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ ਸਹੀ ਕਰਵਾਏਗੀ।



from Punjab News – Latest news in Punjabi http://ift.tt/2domWW7
thumbnail
About The Author

Web Blog Maintain By RkWebs. for more contact us on rk.rkwebs@gmail.com

0 comments