ਭਾਰਤ ਕਸ਼ਮੀਰ ਵਿਚ ਅਪਣੇ ‘ਅਤਿਵਾਦ ਦੇ ਰਾਜ’ ਨੂੰ ਲੁਕਾਉਣ ਲਈ ਆਲਮੀ ਰਾਏ ਨੂੰ ਗੁਮਰਾਹ ਕਰ ਰਿਹਾ ਹੈ

full11454ਇਸਲਾਮਾਬਾਦ, 19 ਸਤੰਬਰ : ਪਾਕਿਸਤਾਨ ਨੇ ਦੋਸ਼ ਲਾਇਆ ਹੈ ਕਿ ਭਾਰਤ ਉੜੀ ਹਮਲੇ ਤੋਂ ਬਾਅਦ ‘ਤਿੱਖੇ’ ਅਤੇ ‘ਬੇਬੁਨਿਆਦ’ ਬਿਆਨ ਦੇ ਕੇ ਕਸ਼ਮੀਰ ਵਿਚ ਅਪਣੇ ‘ਅਤਿਵਾਦ ਦੇ ਰਾਜ’ ਨੂੰ ਲੁਕਾਉਣ ਲਈ ਆਲਮੀ ਰਾਏ ਨੂੰ ਗੁਮਰਾਹ ਕਰ ਰਿਹਾ ਹੈ। ਕਲ ਜੰਮੂ-ਕਸ਼ਮੀਰ ਦੇ ਉੜੀ ਵਿਚ ਫ਼ੌਜ ਦੀ ਬਟਾਲੀਅਨ ਦੇ ਮੁੱਖ ਦਫ਼ਤਰ ‘ਤੇ ਹੋਏ ਹਮਲੇ ਵਿਚ 18 ਜਵਾਨ ਮਾਰੇ ਗਏ ਹਨ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ, ”ਪਾਕਿਸਤਾਨ ਨੇ ਕਲ ਉੜੀ ਵਿਚ ਹੋਏ ਹਮਲੇ ਤੋਂ ਬਾਅਦ ਭਾਰਤ ਦੇ ਗ਼ੈਰ-ਫ਼ੌਜੀ ਅਤੇ ਫ਼ੌਜੀ ਲੀਡਰਸ਼ਿਪ ਵਲੋਂ ਆਏ ‘ਤਿੱਖੇ’ ਅਤੇ ‘ਅਸਹਿਣਸ਼ੀਲ’ ਬਿਆਨਾਂ ਨੂੰ ਗੰਭੀਰ ਚਿੰਤਾ ਨਾਲ ਲਿਆ ਹੈ।” ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਸੀਨੀਅਰ

ਅਧਿਕਾਰੀਆਂ ਵਲੋਂ ਲਾਏ ਬੇਬੁਨਿਆਦ ਅਤੇ ਗ਼ੈਰ-ਜ਼ਿੰਮੇਵਾਰਾਨਾ ਦੋਸ਼ਾਂ ਨੂੰ ਸਪੱਸ਼ਟ ਤੌਰ ‘ਤੇ ਰੱਦ ਕਰ ਦਿਤਾ ਹੈ। ਅਜ਼ੀਜ਼ ਨੇ ਕਿਹਾ, ”ਇਹ ਕਸ਼ਮੀਰ ਵਿਚ ਹਿਜ਼ਬੁਲ ਦੇ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਤੇਜ਼ੀ ਨਾਲ ਵਿਗੜੇ ਮਨੁੱਖੀ ਅਤੇ ਮਨੁੱਖੀ ਅਧਿਕਾਰਾਂ ਦੀ ਹਾਲਤ ਤੋਂ ਧਿਆਨ ਹਟਾਉਣ ਦੀ ਭਾਰਤ ਦੀ ਤੈਅਸ਼ੁਦਾ ਕੋਸ਼ਿਸ਼ ਹੈ।” ਅਜ਼ੀਜ਼ ਨੇ ਕਿਹਾ ਕਿ ਭਾਰਤ ਦੀਆਂ ਇਨ੍ਹਾਂ ਨੀਤੀਆਂ ਦੇ ਲੰਮੇ ਇਤਿਹਾਸ ਕਾਰਨ 100 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਗਈ ਹੈ ਅਤੇ ਸਰਕਾਰੀ ਦਸਤਿਆਂ ਵਲੋਂ ਔਰਤਾਂ, ਬੱਚਿਆਂ, ਹਸਪਤਾਲਾਂ ਵਿਚ ਪਏ ਜ਼ਖ਼ਮੀ ਮਰੀਜ਼ਾਂ, ਬਜ਼ੁਰਗਾਂ ਆਦਿ ਕਿਸੇ ਨੂੰ ਨਹੀਂ ਬਖ਼ਸ਼ਿਆ ਗਿਆ।

ਜ਼ਿਕਰਯੋਗ ਹੈ ਕਿ ਉੜੀ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਭਾਰਤੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਪਾਕਿਸਤਾਨ ‘ਇਕ ਅਤਿਵਾਦੀ ਦੇਸ਼’ ਹੈ ਅਤੇ ਉਸ ਨੂੰ ਅਲੱਗ-ਥਲੱਗ ਕਰਨਾ ਚਾਹੀਦਾ ਹੈ। ਇਸ ਬਿਆਨ ‘ਤੇ ਪ੍ਰਤੀਕਰਮ ਦਿੰਦਿਆਂ ਅਜ਼ੀਜ਼ ਨੇ ਕਿਹਾ ਕਿ ਪੂਰੀ ਜਾਂਚ ਤੋਂ ਬਿਨਾਂ ਹੀ ਪਾਕਿਸਤਾਨ ‘ਤੇ ਦੋਸ਼ ਲਾ ਦੇਣਾ ਨਿੰਦਣਯੋਗ ਹੈ।



from Punjab News – Latest news in Punjabi http://ift.tt/2cDnMiH
thumbnail
About The Author

Web Blog Maintain By RkWebs. for more contact us on rk.rkwebs@gmail.com

0 comments