ਅਮਰੀਕਾ ਦੌਰੇ ਦੌਰਾਨ ਗੁਰਪ੍ਰੀਤ ਸਿੰਘ ਘੁੱਗੀ ਦਾ ਥਾਂ-ਥਾਂ ਸ਼ਾਨਦਾਰ ਸਵਾਗਤ

ghugiਵਾਸ਼ਿੰਗਟਨ : ਪੰਜਾਬ ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਦੇ ਚਾਰ ਦਿਨਾਂ ਅਮਰੀਕਨ ਦੌਰੇ ਦੌਰਾਨ 6 ਸ਼ਹਿਰਾਂ ਵਿੱਚ ਆਯੋਜਿਤ ਸਮਾਗਮਾਂ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕਾਂ ਅਤੇ ਵਰਕਰਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਨ੍ਹਾਂ ਨੂੰ ਟਰੇਸੀ, ਫਰਿਜ਼ਨੋ, ਫਰੀਮਾਂਟ, ਵੈਸਟ ਕੋਸਟ, ਨਿਊ ਯਾਰਕ, ਨਿਊਜਰਸੀ ਅਤੇ ਵਰਜੀਨੀਆਂ ਵਿੱਚ ਮਿਲੇ। ਆਮ ਆਦਮੀ ਪਾਰਟੀ ਦੇ ਯੂ ਐੱਸ ਏ ਦੇ ਕਨਵੀਨਰ ਸ੍ਰੀ ਪਰਦੀਪ ਸੁੰਦਰਿਆਲ ਨੇ ਪਾਰਟੀ ਦੀ ਪੰਜਾਬ ਰਣਨੀਤੀ ਦਾ ਸੰਦੇਸ਼ ਦਾ ਪ੍ਰਚਾਰ ਕੁੱਝ ਹਫ਼ਤੇ ਪਹਿਲਾਂ ਸ਼ੁਰੂ ਕਰ ਦਿੱਤਾ ਸੀ ਜਿਸ ਨੂੰ ਭਾਰਤੀ ਭਾਈਚਾਰੇ ਵੱਲੋਂ ਨਿੱਘਾ ਸਮਰਥਨ ਮਿਲਿਆ। ਘੁੱਗੀ ਦੀ ਅਮਰੀਕਾ ਦੀ ਧਰਤੀ ‘ਤੇ ਲੈਡਿੰਗ ਤੋਂ ਪਹਿਲਾਂ ਹੀ ਲੋਕਾਂ ਨੇ ਵੀਡੀਓ ਸੁਨੇਹਿਆਂ ਰਾਹੀਂ 2017 ਦੀਆਂ ਚੋਣਾਂ ਵਾਸਤੇ ਭਰਵੇਂ ਸਮਰੱਥਨ ਦੀ ਪੁਸ਼ਟੀ ਕਰਨੀ ਸ਼ੁਰੂ ਕਰ ਦਿੱਤੀ ਸੀ
ਭਾਈਚਾਰੇ ਦੇ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ. ਗੁਰਪ੍ਰੀਤ ਸਿੰਘ ਘੁੱਗੀ ਨੇ ਪੰਜਾਬੀ ਬੋਲੀ ਅਤੇ ਸਭਿਆਚਾਰ ਦੇ ਹੋ ਰਹੇ ਨੁਕਸਾਨ ਨੂੰ ਚਿੰਤਾਜਨਕ ਦੱਸਿਆ ਤੇ ਕਿਹਾ ਕਿ ਅੱਜ ਸਿੱਖਿਆ ਰਾਹੀਂ ਪੰਜਾਬੀ ਬੋਲੀ ਤੇ ਇਸਦੇ ਕਲਚਰ ਦੀ ਚਮਕ ਮੁੜ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿੱਤਾਮੁੱਖੀ ਸਿੱਖਿਆ ਸਿਸਟਮ ਦੀ ਉਸਾਰੀ ਅਤੇ ਖੇਤੀਬਾੜੀ ਦੇ ਕਾਰੋਬਾਰ ‘ਚ ਸੁਧਾਰ ਲਿਆਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਸ਼ਾ ਮੁਕਤ ਪੰਜਾਬ ਸਿਰਜਨ ਲਈ ਵਚਨਬੱਧ ਹੈ। ਪਰਵਾਸੀ ਸਮਰੱਥਕਾਂ ਨਾਲ ਭਾਵਪੂਰਨ ਭਾਸ਼ਨ ਦੌਰਾਨ ਉਨ੍ਹਾਂ, ਪਰਵਾਸੀ ਪੰਜਾਬੀਆਂ ਵੱਲੋਂ ਵਿਦੇਸ਼ਾਂ ਵਿੱਚ ਵੀ ਆਪਣੇ ਕਲਚਰ ਨੂੰ ਜਿਊਂਦਾ ਰੱਖਣ ਲਈ ਕੀਤੇ ਜਾ ਰਹੇ ਯਤਨਾ ਦੀ ਸ਼ਲਾਘਾ ਕੀਤੀ।
ਜ਼ਿਕਰਯੋਗ ਹੈ ਕਿ ਸ. ਘੁੱਗੀ ਨੇ ਹਰ ਸ਼ਹਿਰ ਵਿੱਚ ਕੀਤੇ ਗਏ ਸਮਾਗਮ ਦੌਰਾਨ ਹਰ ਸਵਾਲ ਦਾ ਜਵਾਬ ਦਿੱਤਾ। ਇਨ੍ਹਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਵਾਲੇ ਹਜ਼ਾਰਾਂ ਲੋਕਾਂ ਨੇ ਪਾਰਟੀ ਦੇ ਸੰਦੇਸ਼ ਨੂੰ ਹਰ ਵੋਟਰ ਤੱਕ ਪਹੁੰਚਾਉਣ ਦਾ ਨਿਸ਼ਚਾ ਕੀਤਾ। ਇਸ ਮੌਕੇ ‘ਆਪ’ ਸਮਰਥਕਾਂ ਵੱਲੋਂ #AAPUSA4PUNJAB ਟਰੈਂਡ ਹੇਠ ਸੋਸ਼ਲ ਮੀਡੀਆ ‘ਤੇ ਪ੍ਰਚਾਰ ਮੁਹਿੰਮ ਤੇਜ਼ ਕਰਨ ਦਾ ਅਹਿਦ ਵੀ ਲਿਆ ਗਿਆ। ਪੰਜਾਬ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਹੋਣ ਦੀ ਗੱਲ ਕਰਦਿਆਂ ਪਾਰਟੀ ਵਾਲੰਟੀਅਰ ਪੁਲਕਿਤ ਗੁਪਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਭਾਰਤ ਵਿੱਚ ਤਬਦੀਲੀ ਲਿਆਉਣ ਲਈ ਬਣਾਈ ਗਈ ਸੀ ਅਤੇ ਇਹ ਤਬਦੀਲੀ ਹੁਣ ਪੰਜਾਬ ਚੋਣਾਂ ਵਿੱਚ ਜਿੱਤ ਪਿੱਛੋਂ ਸ਼ੁਰੂ ਹੋ ਜਾਵੇਗੀ।



from Punjab News – Latest news in Punjabi http://ift.tt/2cnrDgA
thumbnail
About The Author

Web Blog Maintain By RkWebs. for more contact us on rk.rkwebs@gmail.com

0 comments