ਨਿਊਜਰਸੀ ਵਿਖੇ ਗੁਰਪ੍ਰੀਤ ਸਿੰਘ ਘੁੱਗੀ ਦਾ ਸ਼ਾਨਦਾਰ ਸਵਾਗਤ

img-20160919-wa0009ਨਿਊ ਜਰਸੀ (ਰਾਜ ਗੋਗਨਾ) : ਪੰਜਾਬ ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਦਾ ਰੋਜ਼ ਗਾਰਡਨ ਰੈਸਟੋਰੈਂਟ ਵਿਖੇ ਪੰਜਾਬੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸ.ਗੁਰਪ੍ਰੀਤ ਸਿੰਘ ਨੇ ਇਸ ਸਮਾਗਮ ‘ਚ ਬੋਲਦਿਆਂ ਪੰਜਾਬੀਆਂ ਨੂੰ ਹਲੂਣਾ ਦਿੰਦਿਆਂ ਜਾਗਣ ਅਤੇ ਆਉਂਦੀਆਂ ਚੋਣਾ ਵਿੱਚ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀਆਂ ਦਿੱਲੀ ਦੀਆਂ ਕਾਰਗੁਜ਼ਾਰੀਆਂ ਬਾਰੇ ਦੱਸਿਆ। ਪੰਜਾਬ ਬਾਰੇ ਗੱਲ ਕਰਦਿਆਂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇੱਕ ਨੌਜਵਾਨ ਦਾ ਨਸ਼ਾ ਛੁਡਾਉਣ ਲਈ ਕੇਵਲ 18000 ਰੁਪਏ ਦੀ ਕਿੱਟ ਦੀ ਲੋੜ ਹੈ ਅਤੇ ਪਹਿਲ ਦੇ ਆਧਾਰ ਤੇ ਨੌਜਵਾਨਾਂ ਦਾ ਨਸ਼ਾ ਛੁਡਾਇਆ ਜਾਵੇਗਾ।

ਉਨ੍ਹਾਂ ਕਿਹਾ ਪੰਜਾਬ ਦਾ ਖ਼ਜ਼ਾਨਾ ਖ਼ਾਲੀ ਤਾਂ ਹੈ ਹੀ ਸਰਕਾਰੀ ਬਿਲਡਿੰਗਾਂ ਵੀ ਗਹਿਣੇ ਰੱਖੀਆਂ ਜਾ ਚੁੱਕੀਆਂ ਹਨ ਜੇਕਰ ਲੋੜ ਪਈ ਤਾਂ ਉਹ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਲੋੜ ਪਈ ਤਾਂ ਐਨ ਆਰ ਆਈ ਤੋਂ ਮਦਦ ਲੈਣਗੇ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਕਿਸਾਨਾਂ ਲਈ ਚੋਣ ਮਨੋਰਥ ਪੱਤਰ ਜਾਰੀ ਹੋਇਆ ਹੈ ਦਲਿਤਾਂ ਲਈ ਵੀ ਵੱਖਰਾ ਚੋਣ ਮਨੋਰਥ ਪੱਤਰ ਜਾਰੀ ਹੋਵੇਗਾ ਅਤੇ ਸੜਕਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇਗੀ।ਸਮਾਗਮ ਦੇ ਅਖੀਰ ਵਿੱਚ ਗੁਰਪ੍ਰੀਤ ਸਿੰਘ ਨੇ ਸਵਾਲਾਂ ਦੇ ਜਵਾਬ ਵੀ ਦਿੱਤੇ। ਬੜੇ ਵਧੀਆ ਮਾਹੌਲ ਵਿੱਚ ਇਹ ਸਮਾਗਮ ਹੋਇਆ। ਇਸ ਪ੍ਰੋਗਰਾਮ ਦਾ ਅਗਾਜ਼ ਸ.ਜਸਬੀਰ ਸਿੰਘ ਜੱਜ ਵੱਲੋਂ ਕੀਤਾ ਗਿਆ ਜਿਨ੍ਹਾਂ ਨੇ ਪੰਜਾਬ ਦੇ ਹਾਲਾਤਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣੀ ਕਿਉਂ ਜ਼ਰੂਰੀ ਹੈ। ਆਮ ਆਦਮੀ ਪਾਰਟੀ ਦੇ ਈਸਟ ਕੋਸਟ ਦੇ ਕੋਆਰਡੀਨੇਟਰ ਹਿਮਾਂਚੂ ਕਲਪਾਨਾ ਤੇ ਮਨਮੀਤ ਸਿੰਘ ਵੀ ਵਿਚਾਰ ਪੇਸ਼ ਕੀਤੇ। ਸ.ਮਨਮੀਤ ਸਿੰਘ ਨੇ ਡਾਕੂਮੈਂਟਰੀਆਂ ਵੀ ਬਣਾਈਆਂ ਹਨ ਜਿਨ੍ਹਾਂ ਵਿੱਚ ਇੱਕ ਡਾਕੂਮੈਂਟਰੀ 1984 ਤੇ ਬਣਾਈ ਗਈ ਸੀ ਅਤੇ ਦੂਜੀ ਉਨ੍ਹਾਂ ਨੇ ੩ ਸਾਲ ਲਗਾ ਕੇ ਪੰਜਾਬ ਦੇ ਹਾਲਾਤਾਂ ਤੇ ਬਣਾਈ ਸੀ ਕਿ ਪੰਜਾਬ ਕਿਸਾਨ ‘ਚ ਖੁਦਕੁਸ਼ੀਆਂ ਕਿਉਂ ਕਰਦੇ ਹਨ। ਪਾਰਟੀ ਦੇ ਅਮਰੀਕਾ ਦੇ ਆਊਟ ਰੀਚ ਕਨਵੀਨਰ ਸਤਬੀਰ ਸਿੰਘ ਬਰਾੜ, ਮਿਸ਼ਨ ਪੰਜਾਬ 2017 ਦੇ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਢਿੱਲੋਂ, ਸ਼ਿਕਾਗੋ ਦੇ ਕਨਵੀਨਰ ਅਜੀਤ ਸਿੰਘ ਵੀ ਇਸ ਸਮਾਗਮ ਵਿੱਚ ਪਹੁੰਚੇ ਸਨ। ਨਿਊਜਰਸੀ ਯੂਨਿਟ ਦੇ ਕਨਵੀਨਰ ਧਰਮ ਸਿੰਘ ਢੱਡਾ ਨੇ ਪਾਰਟੀ ਦੇ ਸਮਾਗਮ ‘ਚ ਪਹੁੰਚੇ ਪੰਜਾਬੀਆਂ ਦਾ ਧੰਨਵਾਦ ਕੀਤਾ ਅਤੇ ਗੁਰਪ੍ਰੀਤ ਸਿੰਘ ਘੁੱਗੀ ਜੀ ਆਇਆ ਆਖਿਆ। ਇਸ ਸਮਾਗਮ 500 ਪੰਜਾਬੀਆਂ ਦੇ ਇਕੱਠ ‘ਚ ਨਿਊਜਰਸੀ ਯੂਨਿਟ ਦੇ ਕਨਵੀਨਰ ਧਰਮ ਸਿੰਘ ਢੱਡਾ ਤੋਂ ਇਲਾਵਾ ਸਕੱਤਰ ਪੁਲਕਿਤ ਗੁਪਤਾ,ਜਾਇੰਟ ਸਕੱਤਰ ਬਲਜਿੰਦਰ ਸਿੰਘ,ਖ਼ਜ਼ਾਨਚੀ ਬਿੱਟੂ ਗਰੇਵਾਲ, ਜੀਤੀ ਗਰੇਵਾਲ, ਪੀਟਰ ਸਿੰਘ ਗਰੇਵਾਲ,ਜਸਵਿੰਦਰ ਸਿੰਘ ਚੀਮਾ, ਸਲਵਿੰਦਰ ਸਿੰਘ ਮੱਲੀ੍ਹ, ਰੋਹਾਨ, ਰਜਿੰਦਰਾ ਲੋਧੀ, ਬਲਕਾਰ ਸੈਣੀ, ਗੁਰਿੰਦਰ ਸਿੰਘ ਮਾਂਗਟ, ਸੋਨੀ, ਵਿਜੇ ਵਰਮਾ, ਪਰਵਿੰਦਰ ਕਮਾਲ ਅਤੇ ਬਰਜਿੰਦਰ ਸਿੰਘ ਔਜਲਾ ਹਾਜ਼ਰ ਸਨ। ਸਮਾਗਮ ‘ਚ ਨਿਊਜਰਸੀ ਦੇ ਕਾਰੋਬਾਰੀ ਵੀ ਕਾਫੀ ਗਿਣਤੀ ‘ਚ ਸਾਮਿਲ ਸਨ।



from Punjab News – Latest news in Punjabi http://ift.tt/2cnrY2X
thumbnail
About The Author

Web Blog Maintain By RkWebs. for more contact us on rk.rkwebs@gmail.com

0 comments