ਜਾਣਕਾਰੀ ਅਨੁਸਾਰ ਗੁਰਦਵਾਰੇ ਦੇ ਨੇੜੇ ਤੋਂ ਜਾ ਰਹੀ ਇਕ ਔਰਤ ਨੂੰ ਗੁਰਦਵਾਰ ਵਿਚੋਂ ਧੂੰਆਂ ਨਿਕਲਦਾ ਵਿਖਾਈ ਦਿਤਾ ਤਾਂ ਉਸ ਨੇ ਗੁਰਦਵਾਰੇ ਦੇ ਸੇਵਾਦਾਰਾਂ ਨੂੰ ਦਸਿਆ। ਇਸ ਘਟਨਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਤੇ ਪੀੜਾ ਸਾਹਿਬ ਸੜ ਕੇ ਸੁਆਹ ਹੋ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਲੱਗਾ ਹੋਇਆ ਛੋਟੇ ਪੱਖੇ ਦੇ ਗਰਮ ਹੋਣ ਕਾਰਨ ਉਸ ਦੀ ਚੰਗਿਆੜੀ ਜ਼ਮੀਨ ‘ਤੇ ਲੱਗੇ ਮੈਟ ‘ਤੇ ਜਾ ਪਈ ਜਿਸ ਕਾਰਨ ਪੀੜਾ ਸਾਹਿਬ ‘ਤੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਗਨ ਭੇਂਟ ਹੋ ਗਿਆ। ਮੌਕੇ ‘ਤੇ ਪੁੱਜੀ ਪੁਲੀਸ ਨੇ ਘਟਨਾ ਦਾ ਜਾਇਜ਼ਾ ਲਿਆ। ਸ਼੍ਰੋਮਣੀ ਕਮੇਟੀ ਦੇ ਆਗੂਆਂ ਵਲੋਂ ਅਗਨ ਭੇਂਟ ਹੋਏ ਸਰੂਪ ਨੂੰ ਸਤਿਕਾਰ ਨਾਲ ਗੋਇੰਦਵਾਲ ਸਾਹਿਬ ਵਿਖੇ ਜਲ ਪ੍ਰਵਾਹ ਕਰਨ ਲਈ ਲਿਜਾਇਆ ਗਿਆ।
from Punjab News – Latest news in Punjabi http://ift.tt/2d0A0Aj

0 comments