‘ਕਾਮਾਗਾਟ ਮਾਰੂ ਦਾ ਅਸਲੀ ਸੱਚ’ ਪੁਸਤਕ ਦੀ ਘੁੰਡ ਚੁਕਾਈ

full11812ਚੰਡੀਗੜ੍ਹ, 28 ਸਤੰਬਰ : ਕਿਸਾਨ ਭਵਨ ਵਿਖੇ ਅੱਜ ਰਾਜਵਿੰਦਰ ਸਿੰਘ ਰਾਹੀ ਦੀ ਰਚਿਤ ਪੁਸਤਕ ‘ਕਾਮਾਗਾਟਾ ਮਾਰੂ ਦਾ ਅਸਲੀ ਸੱਚ’ ਲੋਕ ਅਰਪਣ ਕੀਤੀ ਗਈ।  ਪੁਸਤਕ ਦੇ ਲੇਖਕ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਕਾਮਾਗਾਟ ਮਾਰੂ ਦੇ ਸਾਕੇ ਨਾਲ ਸਬੰਧਤ ਪਹਿਲਾਂ ਆਈਆਂ ਪੁਸਤਕਾਂ ਇਕ ਖ਼ਾਸ ਭਾਸ਼ਾ ਰਾਹੀਂ ਸਿੱਖ ਪਛਾਣ ਨੂੰ ਨਜ਼ਰਅੰਦਾਜ ਹੀ ਨਹੀਂ ਕਰਦੀਆਂ ਸਨ, ਸਗੋਂ ਇਹ ਸਿੱਖ ਸਭਿਆਚਾਰ ਦੀਆਂ ਧਾਰਮਕ ਰਿਵਾਇਤਾਂ ਨੂੰ ਵੀ ਕਤਲ ਕਰਦੀਆਂ ਸਨ। ਜਿਵੇਂ ਜਹਾਜ਼ ਦਾ ਨਾਂਅ ਕਾਮਾਗਾਟਾ ਮਾਰੂ ਨਾਂਅ ਪ੍ਰਚਲਤ ਕਰ ਦਿਤਾ ਗਿਆ ਪਰ ਅਸਲ ਨਾਂਅ ਜੋ ਹਾਂਗਕਾਂਗ ਗੁਰਦਵਾਰੇ ਵਿਚ ਅਖੰਡ ਪਾਠ ਕਰਨ ਉਪ੍ਰੰਤ ਰਖਿਆ ਗਿਆ ‘ਗੁਰ ਨਾਨਕ ਜਹਾਜ਼’ ਭੁਲਾ ਦਿਤਾ ਗਿਆ ਹੈ। ਸਿੱਖਾਂ ਵਲੋਂ ਪਹਿਲੀ ਵਾਰ ਅੰਗਰੇਜ਼ਾਂ ਦੇ ਵਪਾਰ ਨੂੰ ਚੁਣੌਤੀ ਦਿਤੀ ਗਈ ਸੀ ਜਿਸ ਕਾਰਨ ਉਹ ਅੰਗਰੇਜ਼ਾਂ ਦੀ ਕਰੋਪੀ ਦਾ ਸ਼ਿਕਾਰ ਹੋਏ। 1947 ਤਕ ਸਿੱਖ ਹੀ ਅੰਗਰੇਜ਼ਾਂ ਨਾਲ ਲੜਦੇ ਰਹੇ ਹਨ ਪਰ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਭੁਲਾ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਹਾਜ਼ ਦਾ ਕੋਈ ਇਕੱਲਾ ਮਾਲਕ ਨਹੀਂ ਸੀ। ਬਾਬਾ ਗੁਰਦਿਤ ਸਿੰਘ ਨੇ ਸ੍ਰੀ ਗੁਰੂ ਨਾਨਕ ਨੇਵੀਗੇਸ਼ਨ ਕੰਪਨੀ ਬਣਾਈ ਸੀ। ਜਹਾਜ਼ ਵਿਚ ਗੁਰਦਵਾਰਾ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਥਾਪਤ ਕੀਤਾ ਗਿਆ ਸੀ। ਜਹਾਜ਼ ਪੰਜ ਮਹੀਨੇ ਪਾਣੀ ਵਿਚ ਰਿਹਾ ਜਿਸ ਦੌਰਾਨ ਪੰਜ ਅਖੰਡ ਪਾਠ ਤੇ ਸੱਤ ਸਹਿਜ ਪਾਠ ਹੋਏ। ਰੋਜ਼ਾਨਾ ਹੀ ਨਿਤਨੇਮ ਤੇ ਸ਼ਬਦ ਕੀਰਤਨ ਕੀਤਾ ਜਾਂਦਾ ਸੀ। ਕਲਕੱਤੇ ਜਦ 29 ਸਤੰਬਰ 1914 ਨੂੰ ਮੁਸਾਫ਼ਰਾਂ ਦਾ ਕਤਲੇਆਮ ਕੀਤਾ ਗਿਆ ਤਾਂ ਉਸ ਵਕਤ ਮੁਸਾਫ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਲਕੱਤੇ ਦੇ ਗੁਰਦਵਾਰੇ ਲਿਜਾਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਜਹਾਜ਼ ਵਿਚ 376 ਯਾਤਰੀ ਸਵਾਰ ਸਨ ਜਿਨ੍ਹਾਂ ਵਿਚ 24 ਮੁਸਲਮਾਨ ਤੇ 12 ਹਿੰਦੂ ਯਾਤਰੀ ਸਨ। ਬਾਬਾ ਗੁਰਦਿਤ ਸਿੰਘ ਪੂਰਨ ਗੁਰਸਿੱਖ ਸੀ। ਉਹ ਮਨ, ਵਚਨ ਤੇ ਕਰਮ ਦੇ ਪੱਕੇ ਸਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਕਲੱਕਤਾ  ਗੁਰਦਵਾਰੇ ਵਿਚ ਬਿਰਾਜਮਾਨ ਕਰਨ ਨੂੰ ਲੈ ਕੇ ਰੇੜਕਾ ਸ਼ੁਰੂ ਹੋਇਆ ਸੀ ਕਿਉਂਕਿ ਸਮੇਂ ਦੀ ਹਕੂਮਤ ਅਜਿਹਾ ਨਹੀਂ ਕਰਨ ਦੇਣਾ ਚਾਹੁੰਦੀ ਸੀ।  ਜਹਾਜ਼ ਦੇ ਸਫ਼ਰ ਵਿਚ ਭਾਈ ਦਲਜੀਤ ਸਿੰਘ ਦਾ ਉਘਾ ਰੋਲ ਹੈ ਪਰ ਇਤਿਹਾਸਕਾਰਾਂ ਨੇ ਉਸ ਦੇ ਰੋਲ ਨੂੰ ਉਭਾਰਿਆ ਨਹੀਂ।



from Punjab News – Latest news in Punjabi http://ift.tt/2cDaBjw
thumbnail
About The Author

Web Blog Maintain By RkWebs. for more contact us on rk.rkwebs@gmail.com

0 comments