ਦਸਮੇਸ਼ ਰੈਜਮੈਂਟ ਨੇ ਗਗਨੇਜਾ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ

10608CD-_060716_SS_JLD_JAGDISH_GAGNEJA_RSSਜਲੰਧਰ, 28 ਸਤੰਬਰ : ਆਰਐਸਐਸ ਆਗੂ ਜਗਦੀਸ਼ ਗਗਨੇਜਾ ਦੇ ਸ਼ਰਧਾਂਜਲੀ ਸਮਾਗਮ ਤੋਂ ਇਕ ਦਿਨ ਬਾਅਦ ਹੀ ਆਪਣੇ ਆਪ ਨੂੰ ਖ਼ਾਲਿਸਤਾਨ ਪੱਖੀ ਦੱਸਣ ਵਾਲੀ ਜਥੇਬੰਦੀ ਦਸਮੇਸ਼ ਰੈਜਮੈਂਟ ਨੇ ਗਗਨੇਜਾ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਹੈ। ਮੀਡੀਆ ਨੂੰ ਈਮੇਲ ਤੇ ਵਟਸਐਪ ਰਾਹੀਂ ਜਾਰੀ ਕੀਤੇ ਗਏ ਪੱਤਰ ਵਿੱਚ ਜਥੇਬੰਦੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਹੀ ਗਗਨੇਜਾ, ਸ਼ਿਵ ਸੈਨਾ ਦੇ ਅਖੌਤੀ ਆਗੂ ਦੁਰਗਾ ਪ੍ਰਸਾਦ ਗੁਪਤਾ ਨੂੰ ਮਾਰਿਆ ਹੈ ਅਤੇ ਲੁਧਿਆਣਾ ’ਚ ਆਰਐਸਐਸ ਦੀ ਸ਼ਾਖਾ ’ਤੇ ਹਮਲਾ ਕੀਤਾ ਸੀ।

ਦਸਮੇਸ਼ ਰੈਜਮੈਂਟ ਵੱਲੋਂ ਇਹ ਪੱਤਰ 28 ਸਤੰਬਰ ਨੂੰ ਮਤਾ ਨੰਬਰ 501/2016 ਤਹਿਤ ਰਾਜਿੰਦਰ ਸਿੰਘ ਜਿੰਦਾ ਦੇ ਦਸਤਖਤਾਂ ਹੇਠ ਜਾਰੀ ਕੀਤਾ ਗਿਆ ਹੈ। ਇਸ ਪੱਤਰ ’ਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਪਰਿਵਾਰ ’ਤੇ ਦੋਸ਼ ਲਾਏ ਹਨ ਕਿ ਉਨ੍ਹਾਂ ਨੇ ਸਿੱਖ ਜਵਾਨੀ ਦਾ ਨਸ਼ਿਆਂ ਰਾਹੀਂ ਘਾਣ ਕੀਤਾ ਹੈ ਅਤੇ ਇਸ ਲਈ ਜਥੇਬੰਦੀ ਨੇ ਪੰਜਾਬ ਦੀਆਂ ਦੂਜੀਆਂ ਰਾਜਸੀ ਪਾਰਟੀਆਂ ਨੂੰ ਵੀ ਬਰਾਬਰ ਦੀਆਂ ਦੋਸ਼ੀ ਦੱਸਿਆ ਹੈ।

ਉਨ੍ਹਾਂ ਨੇ ਪੰਜਾਬ ’ਚ ਚਿੱਟਾ ਤੇ ਸਮੈਕ ਵੇਚਣ ਵਾਲਿਆਂ ਬਾਰੇ ਸਬੂਤਾਂ ਸਮੇਤ ਜਥੇਬੰਦੀ ਨੂੰ ਸੂਚਿਤ ਕਰਨ ਲਈ ਕਿਹਾ ਹੈ। ਜਿਹੜੇ ਜਿਹੜੇ ਦੋਸ਼ੀ ਪਾਏ ਗਏ ਸਾਰਿਆਂ ਨੂੰ ਸਬਕ ਸਿਖਾਇਆ ਜਾਵੇਗਾ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਰਕਾਰੀ ਹੱਥਠੋਕਾ ਦੱਸਦਿਆਂ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਇਸ਼ਾਰਿਆਂ ’ਤੇ ਚੱਲਣ ਤੋਂ ਬਾਜ਼ ਆਵੇ। ਇਸ ਸਬੰਧੀ ਜਦੋਂ ਪੁਲੀਸ ਕਮਿਸ਼ਨਰ ਅਰਪਿਤ ਸ਼ੁਕਲਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਕੋਲ ਇਸ ਤਰ੍ਹਾਂ ਦੇ ਪੱਤਰ ਬਾਰੇ ਕੋਈ ਜਾਣਕਾਰੀ ਨਹੀਂ ਹੈ।



from Punjab News – Latest news in Punjabi http://ift.tt/2dlMSUB
thumbnail
About The Author

Web Blog Maintain By RkWebs. for more contact us on rk.rkwebs@gmail.com

0 comments