ਹਿਲੇਰੀ ਦੇ ਟੀਵੀ ਇਸ਼ਤਿਹਾਰ ‘ਚ ਮਿਸ਼ੇਲ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਡੈਮੋਯੇਟਿਕ ਉਮੀਦਵਾਰ ਹਿਲੇਰੀ ਕਿਲੰਟਨ ਆਪਣੀ ਮੁਹਿੰਮ ਨੂੰ ਮਜ਼ਬੂਤੀ ਦੇਣ ਲਈ ਦੇਸ਼ ਦੀ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਦੀ ਪ੫ਸਿੱਧੀ ਨੂੰ ਪੂਰੀ ਤਰ੍ਹਾਂ ਵਰਤਣ ਵਿਚ ਜੁਟੀ ਹੈ। ਉਨ੍ਹਾਂ ਦੇ ਪ੫ਚਾਰ ਟੀਵੀ ਨੇ 30 ਸਕਿੰਟਾਂ ਦਾ ਇਕ ਟੀਵੀ ਇਸ਼ਤਿਹਾਰ ਜਾਰੀ ਕੀਤਾ ਹੈ ਜਿਸ ਵਿਚ ਮਿਸ਼ੇਲ ਲੋਕਾਂ ਨੂੰ ਹਿਲੇਰੀ ਦੇ ਹੱਕ ਵਿਚ ਵੋਟ ਕਰਨ ਦੀ ਅਪੀਲ ਕਰ ਰਹੀ ਹੈ। ਪਿਛਲੇ ਹਫਤੇ ਮਿਸ਼ੇਲ ਦਾ ਅਜਿਹਾ ਹੀ ਇਕ ਰੇਡੀਓ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ। ਇਹ ਹੁਣ ਫਲੋਰੀਡਾ, ਨਾਰਥ ਕੈਰੋਲੀਨਾ, ਓਹਾਇਓ ਅਤੇ ਪੈਨਸਿਲਵੇਨੀਆ ਜਿਹੇ ਮਹੱਤਵਪੂਰਣ ਰਾਜਾਂ ਵਿਚ ਪ੫ਸਾਰਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹਿਲੇਰੀ ਦੇ ਸਮਰਥਨ ਵਿਚ ਪ੍ਰਥਮ ਮਹਿਲਾ ਪਿਟਸਬਰਗ ਅਤੇ ਫਿਲਾਡੈਲਫੀਆ ‘ਚ ਰੈਲੀ ਵੀ ਕਰੇਗੀ। ਜੁਲਾਈ ਵਿਚ ਡੈਮੋਕੇ੫ਟਿਕ ਪਾਰਟੀ ਦੇ ਰਾਸ਼ਟਰੀ ਸੰਮੇਲਨ ਵਿਚ ਵੀ ਉਹ ਹਿਲੇਰੀ ਦੀ ਜ਼ੋਰਦਾਰ ਪੈਰਵੀ ਕਰ ਚੁੱਕੀ ਹੈ।

ਟੀਵੀ ਇਸ਼ਤਿਹਾਰ ਵਿਚ ਮਿਸ਼ੇਲ ਵੋਟਰਾਂ ਨੂੰ ਬੱਚਿਆਂ ਦੇ ਭਵਿੱਖ ਲਈ ਹਿਲੇਰੀ ਦਾ ਸਮਰਥਨ ਕਰਨ ਦੀ ਅਪੀਲ ਕਰਦੀ ਨਜ਼ਰ ਆ ਰਹੀ ਹੈ। ਇਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਅਸੀ ਜੋ ਕੁਝ ਕਰਦੇ ਹਾਂ ਉਹ ਸਾਡੇ ਬੱਚੇ ਦੇਖਦੇ ਹਨ। ਅਸੀਂ ਜਿਸ ਨੂੰ ਵੀ ਰਾਸ਼ਟਰਪਤੀ ਚੁਣਦੇ ਹਾਂ ਉਸ ਕੋਲ ਆਉਣ ਵਾਲੇ ਸਾਲਾਂ ਵਿਚ ਸਾਡੇ ਬੱਚਿਆਂ ਦੇ ਜੀਵਨ ਦੀ ਦਿਸ਼ਾ ਮਿੱਥਣ ਦੀ ਤਾਕਤ ਹੋਵੇਗੀ। ਹਿਲੇਰੀ ਨੇ ਆਪਣੇ ਪੂਰੇ ਕਰੀਅਰ ‘ਚ ਬੱਚਿਆਂ ਕਰਕੇ ਲੋਕਾਂ ਨੂੰ ਇੱਕਜੁੱਟ ਕਰਨ ਦਾ ਕੰਮ ਕੀਤਾ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਹਰ ਬੱਚੇ ਨੂੰ ਸਫਲਤਾ ਹਾਸਿਲ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਮਿਸ਼ੇਲ ਨੇ ਇਹ ਵੀ ਕਿਹਾ ਕਿ ਹਿਲੇਰੀ ਅਜਿਹੀ ਰਾਸ਼ਟਰਪਤੀ ਹੋ ਸਕਦੀ ਹੈ ਜਿਨ੍ਹਾਂ ਤੋਂ ਸਾਡੇ ਬੱਚੇ ਉਮੀਦ ਰੱਖ ਸਕਦੇ ਹਨ। ਅਜਿਹੀ ਰਾਸ਼ਟਰਪਤੀ ਜੋ ਸਾਡੇ ਬੱਚਿਆਂ ‘ਤੇ ਭਰੋਸਾ ਕਰਦੀ ਹੈ ਅਤੇ ਹਰ ਦਿਨ ਉਨ੍ਹਾਂ ਲਈ ਲੜ ਸਕਦੀ ਹੈ ਇਸ ਲਈ ਮੈਂ ਉਨ੍ਹਾਂ ‘ਤੇ ਭਰੋਸਾ ਕਰਦੀ ਹਾਂ।
ਚੋਣਾਂ ਰਿਆਲਿਟੀ ਸ਼ੋਅ ਨਹੀਂ



from Punjab News – Latest news in Punjabi http://ift.tt/2cX39vV
thumbnail
About The Author

Web Blog Maintain By RkWebs. for more contact us on rk.rkwebs@gmail.com

0 comments