ਅੰਮ੍ਰਿਤਸਰ, 17 ਸਤੰਬਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਬਣਾਏ ਚੌਥੇ ਫਰੰਟ ਨੂੰ ਮਹੱਤਵਹੀਣ ਕਰਾਰ ਦਿੰਦਿਆਂ ਕਿਹਾ ਕਿ ਇਸ ਨੂੰ ਭਾਜਪਾ ਦਾ ਅਸ਼ੀਰਵਾਦ ਹੈ। ਅਜਨਾਲਾ ਰੈਲੀ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ ਕਿ ਸਿਆਸੀ ਦਲ ਚਲਾਉਣੇ ਬੜੇ ਮੁਸ਼ਕਲ ਹਨ ਤੇ ਚਾਰ ਲੋਕਾਂ ਨਾਲ ਬਣੀਆਂ ਰਾਜਨੀਤਿਕ ਪਾਰਟੀਆਂ ਦੀ ਉਮਰ ਬੜੀ ਛੋਟੀ ਹੁੰਦੀ ਹੈ।
ਕੈਪਟਨ ਨੇ ਇਸਾਈ ਭਾਈਚਾਰੇ ਤੇ ਹੋਰ ਘੱਟ ਗਿਣਤੀਆਂ ਨਾਲ ਵਿਤਕਰਾ ਖਤਮ ਕਰਨ ਦਾ ਕਰਾਰ ਕਰਦਿਆਂ ਕਿਹਾ ਕਿ ਕਾਂਗਰਸ ਸਭ ਧਰਮਾਂ ਤੇ ਜਾਤਾਂ ਨੂੰ ਪਿਆਰ ਕਰਦੀ ਹੈ ਤੇ ਬਰਾਬਰ ਦਾ ਮਾਣ ਸਨਮਾਨ ਦਿੰਦੀ ਹੈ।
ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਇਸਾਈ ਭਾਈਚਾਰੇ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਵਾਅਦਾ ਕੀਤਾ ਕਿ ਕਾਂਗਰਸ ਪਾਰਟੀ ਦੇ ਪੰਜਾਬ ਦੀ ਸੱਤਾ ‘ਚ ਆਉਣ ‘ਤੇ ਦਲਿਤ ਅਤੇ ਪਛੜੇ ਵਰਗਾਂ ਨੂੰ ਮਿੱਲਣ ਵਾਲੀਆਂ ਸਾਰੀਆਂ ਭਲਾਈ ਸਕੀਮਾਂ, ਸ਼ਗਨ ਸਕੀਮ, ਮੁਫ਼ਤ ਬਿਜਲੀ ਆਦਿ ਦਾ ਲਾਭ ਦਿੱਤਾ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਕਿ ਇਸਾਈ ਭਾਈਚਾਰੇ ਦੀ ਮੰਗ ਨੂੰ ਚੋਣ ਮੈਨੀਫੈਸਟੋ ‘ਚ ਸ਼ਾਮਲ ਕੀਤਾ ਜਾਵੇਗਾ ਅਤੇ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਹਰੇਕ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।
ਕੈਪਟਨ ਨੇ ਕਿਹਾ ਕਿ ‘ਆਪ’ ਪੰਜਾਬ ‘ਚ ਇਕ ਵੀ ਸੀਟ ਜਿੱਤਣ ਦੇ ਸਮੱਰਥ ਨਹੀਂ।
ਇਸ ਮੌਕੇ ਪ੍ਰਚਾਰ ਕਮੇਟੀ ਦੀ ਚੇਅਰਪਰਸਨ ਅੰਬਿਕਾ ਸੋਨੀ, ਏ.ਆਈ.ਸੀ.ਸੀ ਪੰਜਾਬ ਮਾਮਲਿਆਂ ਲਈ ਇੰਚਾਰਜ਼ ਆਸ਼ਾ ਕੁਮਾਰੀ, ਏ.ਆਈ.ਸੀ.ਸੀ ਸਕੱਤਰ ਹਰੀਸ਼ ਕੁਮਾਰ, ਐਮ.ਪੀ ਪ੍ਰਤਾਪ ਸਿੰਘ ਬਾਜਪਾ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ,ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਗੁਰਜੀਤ ਸਿੰਘ ਔਜਲਾ, ਡਾ ਰਾਜ ਕੁਮਾਰ ਵੇਰਕਾ, ਏ ਡੀ ਸੀ ਜਸਵਿੰਦਰ ਸਿੰਘ ਰਮਦਾਸ, ਹਰਜਿੰਦਰ ਸਿੰਘ ਸਾਂਘਣਾ, ਸਵਿੰਦਰ ਕੌਰ ਬੋਪਾਰਾਏ, ਸਲਾਮਤ ਮਸੀਹ, ਸੋਨੂੰ ਜਫਰ, ਇਬਰਾਹਿਮ ਇਰਸ਼ਾਦ ਵੀ ਮੌਜ਼ੂਦ ਰਹੇ।
from Punjab News – Latest news in Punjabi http://ift.tt/2cSA1HB

0 comments