ਬੰਗਲੌਰ : ਤਾਮਿਲਨਾਡੂ ਨੂੰ ਫ਼ੌਰੀ ਪਾਣੀ ਛੱਡਣ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਕਰਨਾਟਕਾ ਸਰਕਾਰ ਪਾਲਣਾ ਨਹੀਂ ਕੀਤੀ। ਕਲ ਸੁਪਰੀਮ ਕੋਰਟ ਨੇ ਹੁਕਮ ਦਿਤਾ ਸੀ ਕਿ ਤਾਮਿਲਨਾਡੂ ਨੂੰ ਅਗਲੇ ਤਿੰਨ ਦਿਨਾਂ ਲਈ ਫ਼ੌਰੀ ਤੌਰ ‘ਤੇ ਪਾਣੀ ਛਡਿਆ ਜਾਵੇ ਪਰ ਕਰਨਾਟਕ ਸਰਕਾਰ ਨੇ ਅੱਜ ਅਜਿਹਾ ਨਹੀਂ ਕੀਤਾ। ਜੱਜਾਂ ਨੇ ਕਰਨਾਟਕ ਸਰਕਾਰ ਦੇ ਵਕੀਲਾਂ ਦੀ ਪਹਿਲਾਂ ਵਾਲਾ ਹੁਕਮ ਨਾ ਮੰਨਣ ਲਈ ਝਾੜਝੰਬ ਵੀ ਕੀਤੀ ਸੀ। ਪਹਿਲਾਂ ਹੁਕਮ ਦਿਤਾ ਗਿਆ ਸੀ ਕਿ ਤਾਮਿਲਨਾਡੂ ਨੂੰ ਹਰ ਰੋਜ਼ ਹਫ਼ਤੇ ਲਈ 6000 ਕਿਊਸਿਕ ਪਾਣੀ ਛਡਿਆ ਜਾਵੇ। ਕਰਨਾਟਕ ਸਰਕਾਰ ਨੇ ਕਿਹਾ ਹੈ ਕਿ ਇਸ ਨੇ ਕਲ ਤਕ ਦੀ ਅਹਿਮ ਬੈਠਕ ਤਕ ਉਡੀਕ ਕਰਨ ਅਤੇ ਪਾਣੀ ਨਾ ਛੱਡਣ ਦਾ ਫ਼ੈਸਲਾ ਕੀਤਾ ਹੈ। ਇਹ ਮੀਟਿੰਗ ਕੇਂਦਰੀ ਜਲ ਸਰੋਤ ਮੰਤਰੀ ਉਮਾ ਭਾਰਤੀ ਨੇ ਬੁਲਾਈ ਹੈ ਜਿਸ ਵਿਚ ਮੁੱਖ ਮੰਤਰੀ ਸਿਧਾਰਮਇਆ ਅਤੇ ਤਾਮਿਲਨਾਡੂ ਦੀ ਮੁੱਖ ਜੈਲਲਿਤਾ ਜਿਹੜੀ ਇਸ ਵੇਲੇ ਹਸਪਤਾਲ ਦਾਖ਼ਲ ਹੈ, ਦਾ ਨੁਮਾਇੰਦਾ ਸ਼ਾਮਲ ਹੋਵੇਗਾ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਇਰਾਦਾ ਸੁਪਰੀਮ ਕੋਰਟ ਦੇ ਹੁਕਮ ਦੀ ਉਲੰਘਣਾ ਕਰਨਾ ਨਹੀਂ ਪਰ ਉਹ ਇਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਕੋਲ ਲੋੜੀਂਦਾ ਪਾਣੀ ਰਹੇ। ਸੁਪਰੀਮ ਕੋਰਟ ਨੇ ਹੀ ਕਲ ਨੂੰ ਹੋਣ ਵਾਲੀ ਮੀਟਿੰਗ ਕਰਨ ਲਈ ਕਿਹਾ ਸੀ।
from Punjab News – Latest news in Punjabi http://ift.tt/2dsO8Cq

0 comments