ਬਾਂਸਲ ਨੇ ਸੀਬੀਆਈ ਅਧਿਕਾਰੀਆਂ ‘ਤੇ ਪਰਵਾਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਲਾਏ

full11826ਨਵੀਂ ਦਿੱਲੀ : ਇਕ ਸਿਖਰਲੇ ਸਰਕਾਰੀ ਅਧਿਕਾਰੀ ਨੇ ਅਪਣੇ ਵਿਰੁਧ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਸੀਬੀਆਈ ਅਧਿਕਾਰੀਆਂ ‘ਤੇ ਪੂਰੇ ਪਰਵਾਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਹੈ। ਅਪਣੇ ਅਧਿਕਾਰੀਆਂ ਵਿਰੁਧ ਦੋਸ਼ਾਂ ਨੂੰ ਵੇਖਦਿਆਂ ਸੀਬੀਆਈ ਨੇ ਇਸ ਦੀ ਜਾਂਚ ਲਈ ਅੱਜ ਅੰਦਰੂਨੀ ਜਾਂਚ ਕਮੇਟੀ ਦਾ ਗਠਨ ਕੀਤਾ।

ਕਾਰਪੋਰੇਟ ਮਾਮਲਿਆਂ ਦੇ ਸਾਬਕਾ ਡਾਇਰੈਕਟਰ ਜਨਰਲ ਬੀ. ਕੇ. ਬਾਂਸਲ ਅਤੇ ਉਨ੍ਹਾਂ ਦੇ ਬੇਟੇ ਯੋਗੇਸ਼ ਦੁਆਰਾ ਖ਼ੁਦਕੁਸ਼ੀ ਤੋਂ ਪਹਿਲਾਂ ਕਥਿਤ ਤੌਰ ‘ਤੇ ਲਿਖੇ ਸੁਸਾਇਡ ਨੋਟ ਵਿਚ ਦੋਸ਼ ਲਾਇਆ ਹੈ ਕਿ ਸੀਬੀਆਈ ਦੇ ਡੀਆਈਜੀ, ਦੋ ਮਹਿਲਾ ਅਧਿਕਾਰੀਆਂ ਅਤੇ ਏਜੰਸੀ ਦੇ ਇਕ ‘ਮੋਟੇ’ ਹਵਲਦਾਰ ਨੇ ਉਨ੍ਹਾਂ ਦੀ ਪਤਨੀ ਅਤੇ ਬੇਟੀ ਨੂੰ ਪ੍ਰੇਸ਼ਾਨ ਕੀਤਾ ਜਿਸ ਤੋਂ ਬਾਅਦ ਦੋਹਾਂ ਨੇ ਜੁਲਾਈ ਵਿਚ ਖ਼ੁਦਕੁਸ਼ੀ ਕਰ ਲਈ ਸੀ। ਦੋ ਖ਼ੁਦਕੁਸ਼ੀ ਨੋਟਾਂ ਵਿਚ ਸੱਤ ਪੰਨਿਆ ਦਾ ਇਕ ਨੋਟ ਬਾਂਸਲ ਨੇ ਲਿਖਿਆ ਹੈ ਅਤੇ ਦੋ ਪੰਨਿਆ ਦਾ ਇਕ ਨੋਟ ਯੋਗੇਸ਼ ਨੇ ਲਿਖਿਆ ਹੈ। ਇਨ੍ਹਾਂ ‘ਤੇ 26 ਸਤੰਬਰ ਦੀ ਤਰੀਕ ਹੈ। ਇਸ ਦੇ ਇਕ ਦਿਨ ਬਾਅਦ ਦੋਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਫ਼ਲੈਟ ਵਿਚੋਂ ਮਿਲੀਆਂ ਸਨ। ਸੀਬੀਆਈ ਦੇ ਬੁਲਾਰੇ ਆਰ. ਕੇ. ਗੌੜ ਨੇ ਕਿਹਾ ਕਿ ਏਜੰਸੀ ਨੂੰ ਦਿੱਲੀ ਪੁਲੀਸ ਤੋਂ ਸੂਚਨਾ ਮਿਲੀ ਹੈ ਜਿਸ ਵਿਚ ਖ਼ੁਦਕੁਸ਼ੀ ਨੋਟ ਵੀ ਨੱਥੀ ਕੀਤਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਦੋਸ਼ਾਂ ਦੀ ਜਾਂਚ ਦੇ ਹੁਕਮ ਦਿਤੇ ਗਏ ਹਨ ਅਤੇ ਅਦਾਲਤ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇਗਾ। ਬਾਂਸਲ ਦੁਆਰਾ ਕਥਿਤ ਤੌਰ ‘ਤੇ ਦਸਤਖ਼ਤ ਕੀਤੇ ਗਏ ਨੋਟ ਵਿਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਦੀ ਪਤਨੀ ਤੇ ਬੇਟੀ ਨੇ ਤੰਗ ਪ੍ਰੇਸ਼ਾਨ ਕਰਨ ਬਾਰੇ ਅਪਣੇ, ਦੋਸਤਾਂ ਤੇ ਗਵਾਂਢੀਆਂ ਨੂੰ ਦਸਿਆ ਸੀ ਅਤੇ ਫਿਰ ਖ਼ੁਦਕੁਸ਼ੀ ਵਰਗਾ ਕਦਮ ਉਠਾਇਆ।



from Punjab News – Latest news in Punjabi http://ift.tt/2dsLjSf
thumbnail
About The Author

Web Blog Maintain By RkWebs. for more contact us on rk.rkwebs@gmail.com

0 comments