ਪਰਵਾਰ ਦੇ ਚਾਰ ਜੀਆਂ ਵਲੋਂ ਨਹਿਰ ‘ਚ ਛਾਲ ਮਾਰ ਕੇ ਖ਼ੁਦਕੁਸ਼ੀ

full11571ਫ਼ਰੀਦਕੋਟ :  ਪੁਰਾਣੀ ਜੇਲ ਨਜ਼ਦੀਕ ਰਹਿੰਦੇ ਇਕ ਪਰਵਾਰ ਨੇ ਕਥਿਤ ਤੌਰ ‘ਤੇ ਅਪਣੇ ਗੁਆਂਢੀਆਂ ਤੋਂ ਪ੍ਰੇਸ਼ਾਨ ਹੋ ਕੇ ਨਹਿਰ ‘ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੀੜਤ ਪਰਵਾਰ ਨੇ ਕਰੀਬ ਇਕ ਮਹੀਨਾ ਪਹਿਲਾਂ ਅਪਣੇ ਗਵਾਂਢੀਆਂ ਵਿਰੁਧ ਕੁੱਟਮਾਰ ਦਾ ਪਰਚਾ ਦਰਜ ਕਰਵਾਇਆ ਸੀ ਪਰ ਇਸ ਮਾਮਲੇ ਵਿਚ ਪੁਲੀਸ ਨੇ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਸਗੋਂ ਪੀੜਤ ਪਰਵਾਰ ‘ਤੇ ਹੀ ਰਾਜ਼ੀਨਾਮਾ ਕਰਨ ਦਾ ਦਬਾਅ ਪਾਇਆ ਜਾ ਰਿਹਾ ਸੀ।

ਜਗਤਾਰ ਸਿੰਘ (50), ਸਲਵਿੰਦਰ ਕੌਰ (48), ਹਰਭਜਨ ਕੌਰ (19) ਅਤੇ ਪਰਵੀਨ ਕੌਰ (18) ਦੋ ਦਿਨ ਪਹਿਲਾਂ ਅਪਣੇ ਘਰ ਖ਼ੁਦਕੁਸ਼ੀ ਪੱਤਰ ਛੱਡ ਕੇ ਅਚਾਨਕ ਗੁੰਮ ਹੋ ਗਏ ਸਨ ਜਿਨ੍ਹਾਂ ਵਿਚੋਂ ਅੱਜ ਸਲਵਿੰਦਰ ਕੌਰ ਅਤੇ ਹਰਭਜਨ ਕੌਰ ਦੀਆਂ ਮੁਕਤਸਰ ਜ਼ਿਲ੍ਹੇ ਕੋਲੋਂ ਰਾਜਸਥਾਨ ਨਹਿਰ ‘ਚੋਂ ਲਾਸ਼ਾਂ ਬਰਾਮਦ ਹੋ ਗਈਆਂ ਹਨ। ਪੁਲੀਸ ਜਗਤਾਰ ਸਿੰਘ ਅਤੇ ਪ੍ਰਵੀਨ ਕੌਰ ਦੀ ਲਾਸ਼ ਲੱਭਣ ‘ਚ ਲੱਗੀ ਹੋਈ ਹੈ। ਜ਼ਿਲ੍ਹਾ ਪੁਲੀਸ ਮੁਖੀ ਦਰਸ਼ਨ ਸਿੰਘ ਮਾਨ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਮਰਨ ਵਾਲੇ ਪਰਵਾਰ ਦੇ ਖ਼ੁਦਕੁਸ਼ੀ ਪੱਤਰ ਨੂੰ ਅਪਣੇ ਕਬਜ਼ੇ ਵਿਚ ਲਿਆ।

ਖੁਦਕੁਸ਼ੀ ਕਰਨ ਗਈ ਪਰ ਬਚੀ ਲੜਕੀ ਰਾਜਪਾਲ ਕੌਰ ਨੇ ਦਸਿਆ ਕਿ ਉਸ ਦੇ ਮਾਂ-ਪਿਉ ਤੇ ਦੋਵੇਂ ਭੈਣਾਂ ਨੇ ਮਰਨ ਤੋਂ ਪਹਿਲਾਂ ਖ਼ੁਦਕੁਸ਼ੀ ਪੱਤਰ ਵਿਚ ਨਗਰ ਕੌਂਸਲ ਦੇ ਮੁਲਾਜ਼ਮ ਜਤਿੰਦਰ ਕੁਮਾਰ, ਸੱਤਪਾਲ, ਬਲਵੀਰ ਸਿੰਘ, ਲਾਲ ਸਿੰਘ, ਕਾਲਾ ਸਿੰਘ ਅਤੇ ਪੰਜ ਹੋਰ ਵਿਅਕਤੀਆਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੇ ਕਥਿਤ ਤੌਰ ‘ਤੇ ਪਰਵਾਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਕੀਤਾ। ਰਾਜਪਾਲ ਨੇ ਦਸਿਆ ਕਿ ਉਸ ਦੇ ਮਾਤਾ-ਪਿਤਾ ਮਜ਼ਦੂਰੀ ਲਈ ਘਰੋਂ ਬਾਹਰ ਜਾਂਦੇ ਸਨ ਜਦਕਿ ਉਸ ਦੀਆਂ ਦੋਵੇਂ ਭੈਣਾਂ, ਹਰਭਜਨ ਕੌਰ ਅਤੇ ਪ੍ਰਵੀਨ ਕੌਰ ਘਰ ਰਹਿੰਦੀਆਂ ਸਨ ਜਿਨ੍ਹਾਂ ਨੂੰ ਚੁੱਕਣ ਦੀ ਧਮਕੀ ਵੀ ਦਿਤੀ ਗਈ ਸੀ। ਇਨ੍ਹਾਂ ਗੱਲਾਂ ਤੋਂ ਪ੍ਰੇਸ਼ਾਨ ਹੋ ਕੇ ਉਸ ਦੇ ਮਾਂ-ਪਿਉ ਅਤੇ ਦੋਵੇਂ ਭੈਣਾਂ ਨੇ ਖ਼ੁਦਕੁਸ਼ੀ ਕਰ ਲਈ। ਦਰਸ਼ਨ ਸਿੰਘ ਮਾਨ



from Punjab News – Latest news in Punjabi http://ift.tt/2cLnDJU
thumbnail
About The Author

Web Blog Maintain By RkWebs. for more contact us on rk.rkwebs@gmail.com

0 comments