ਕਲਾ ਪ੍ਰੀਸ਼ਦ ਦੀ ਨਵੀਂ ਮੁਖੀ ਦੇ ‘ਪੰਜਾਬੀ ਗਿਆਨ’ ਦੇ ਚਰਚੇ

full11575ਚੰਡੀਗੜ੍ਹ, 22 ਸਤੰਬਰ : ਪੰਜਾਬ ਕਲਾ ਪ੍ਰੀਸ਼ਦ ਦੀ ਨਵਨਿਯੁਕਤ ਚੇਅਰਪਰਸਨ ਸਤਿੰਦਰ ਸੱਤੀ ਪਹਿਲਾਂ ਅਪਣੀ ਯੋਗਤਾ ਤੇ ਹੁਣ ਪੰਜਾਬੀ ਭਾਸ਼ਾ ਦੇ ਅਪਣੇ ‘ਗਿਆਨ’ ਕਾਰਨ ਲੇਖਕਾਂ ਅਤੇ ਆਮ ਲੋਕਾਂ ਦੀ ਆਲੋਚਨਾ ਦਾ ਸ਼ਿਕਾਰ ਬਣ ਗਈ ਹੈ। ਦੋ ਦਿਨ ਪਹਿਲਾਂ ਅਹੁਦਾ ਸੰਭਾਲਣ ਮਗਰੋਂ ਉਸ ਨੇ ਫ਼ੇਸਬੁਕ ‘ਤੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਹੋਰਾਂ ਲਈ ਪੰਜਾਬੀ ‘ਚ ਧਨਵਾਦੀ ਟਿਪਣੀ ਪਾਈ ਸੀ ਜਿਸ ‘ਚ ਗ਼ਲਤੀਆਂ ਦੀ ਭਰਮਾਰ ਹੈ। ਸੈਂਕੜਿਆਂ ਦੀ ਗਿਣਤੀ ਵਿਚ ਵਿਦਵਾਨਾਂ, ਲੇਖਕਾਂ ਅਤੇ ਆਮ ਲੋਕਾਂ ਨੇ ਸਤਿੰਦਰ ਸੱਤੀ ਦੀ ਰੱਜ ਕੇ ਆਲੋਚਨਾ ਕਰਦਿਆਂ ਉਸ ਦੇ ਪੰਜਾਬੀ ਭਾਸ਼ਾ ਦੇ ‘ਗਿਆਨ’ ‘ਤੇ ਸਵਾਲ ਉਠਾਏ ਹਨ।

ਆਲੋਚਨਾ ਨੂੰ ਵੇਖਦਿਆਂ ਸੱਤੀ ਨੇ ਅੱਜ ਫ਼ੇਸਬੁਕ ‘ਤੇ ਅਪਣਾ ਪੱਖ ਰਖਿਆ। ਉਸ ਨੇ ਕਿਹਾ ਕਿ ਇਹ ਪੋਸਟ ਉਸ ਦੀ ਕੰਪਨੀ ਦੇ ਮੁਲਾਜ਼ਮ ਨੇ ਪਾਈ ਹੈ ਅਤੇ ਇਸ ਗ਼ਲਤੀ ਲਈ ਉਹ ਖ਼ੁਦ (ਸੱਤੀ) ਜ਼ਿੰਮੇਵਾਰ ਹੈ। ਉਸ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਮੇਰਾ ਕੰਮ ਜਵਾਬ ਦੇਵੇਗਾ। ਇਬਾਰਤ ‘ਚ ਮੁੱਖ ਤੌਰ ‘ਤੇ ਇਹ ਗ਼ਲਤ ਸ਼ਬਦ ਰੜਕਦੇ ਹਨ-ਮੈ, ਜਿਨਾ, ਕਲਾਕਾਰਾ, ਆਦਾਰੇ, ਵਧਾÂਆ’।

ਚੇਅਰਪਰਸਨ ਨਿਯੁਕਤ ਹੋਣ ਮਗਰੋਂ ਸਤਿੰਦਰ ਸੱਤੀ ਨੇ ਫ਼ੇਸਬੁਕ ‘ਤੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਹੋਰਨਾਂ ਦਾ ਧਨਵਾਦ ਕਰਨ ਲਈ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਵਿਚ ਇਬਾਰਤ ਲਿਖੀ ਸੀ। ਸੱਤੀ ਵਲੋਂ ਪੰਜਾਬੀ ‘ਚ ਲਿਖੇ ਕੁਲ 24 ਸ਼ਬਦਾਂ ਵਿਚੋਂ 12 ਗ਼ਲਤ ਹਨ। ਇਸੇ ਤਰ੍ਹਾਂ ਅੰਗਰੇਜ਼ੀ ‘ਚ ਕੁੱਝ ਗ਼ਲਤੀਆਂ ਹਨ।

ਉਘੇ ਸਾਹਿਤਕਾਰ ਹਰਮੀਤ ਵਿਦਿਆਰਥੀ ਨੇ ਸੱਭ ਤੋਂ ਪਹਿਲਾਂ ਵਿਅੰਗਮਈ ਟਿਪਣੀ ਕਰਦਿਆਂ ਕਿਹਾ, ‘ਪੰਜਾਬੀਆਂ ਨੂੰ ਸਤਿੰਦਰ ਸੱਤੀ ਦੇ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਬਣਨ ਦੀਆਂ ਬਹੁਤ ਬਹੁਤ ਮੁਬਾਰਕਾਂ – ਇਹ ਪੰਜਾਬੀ ਤੇ ਪੰਜਾਬੀਅਤ ਦਾ ਵਿਕਾਸ ਹੈ? ਇਸ ਤੋਂ ਬਾਅਦ ਧੜਾਧੜ ਟਿਪਣੀਆਂ ਸ਼ੁਰੂ ਹੋ ਗਈਆਂ। ਨੌਜਵਾਨ ਸ਼ਾਇਰ ਜਗਦੀਪ ਸਿੱਧੂ ਨੇ ਲਿਖਿਆ ਹੈ, “ਹੱਦ ਹੋ ਗਈ ਦੂਜਿਆਂ ਦੇ ਸ਼ੇਅਰ ਸਟੇਜ ‘ਤੇ ਪੜ੍ਹਨ ਵਾਲੀ ਫ਼ਲਾਪ ਸਿੰਗਰ ਅਧੀਨ ਸਤੀਸ਼ ਵਰਮਾ ਤੇ ਲਖਵਿੰਦਰ ਜੌਹਲ ਕੰਮ ਕਰਨਗੇ, ਕੁਰਸੀ ਦੀ ਜੈ ਹੋਵੇ”।

ਜਸਵੰਤ ਜ਼ਫ਼ਰ ਲਿਖਦੇ ਹਨ, “ਸਾਡਾ ਕੀ ਹੈ। ਅਸੀਂ ਕੁਰਸੀ ਨੂੰ ਸਲਾਮ ਕਰਨੀ ਹੈ, ਉਤੇ ਭਾਵੇਂ ਬਾਦਸ਼ਾਹ ਬੈਠਾ ਹੋਵੇ ਜਾਂ ਬੇਗਮ, ਕੋਈ ਗੋਲਾ ਬੈਠੇ ਹੋਵੇ ਜਾਂ ਨਹਿਲਾ-ਦਹਿਲਾ, ਚਾਹੇ ਦੁੱਕੀ –ਤਿੱਕੀ ਜਾਂ ਸੱਤੀ ਹੋਵੇ।” ਆਲੋਚਨਾ ਕਰਨ ਵਾਲਿਆਂ ਵਿਚ ਸਾਹਿਤਕਾਰ ਗੋਵਰਧਨ ਗੱਬੀ, ਦੀਪਕ ਚਨਾਰਥਲ, ਸ਼ਮਸ਼ੇਰ ਮੋਹੀ, ਕੁਲਵਿੰਦਰ ਕੰਵਲ, ਸੀਮਾ ਸੰਧੂ, ਜਸਵਿੰਦਰ ਚੋਟੀਆ, ਜਗਜੀਤ ਬਰਾੜ, ਬਖ਼ਸ਼ਿੰਦਰ ਆਦਿ ਸ਼ਾਮਲ ਹਨ। ਉਂਜ ਕੁਝਨਾਂ ਨੇ ਸੱਤੀ ਦਾ ਸਮਰਥਨ ਵੀ ਕੀਤਾ ਹੈ। ਤਰਲੋਚਨ ਸਿੰਘ ਲਿਖਦੇ ਹਨ ਕਿ “ਫ਼ੇਸਬੁਕ ਵਰਤਣ ਵਾਲਿਆਂ ਨੇ ਜਿਸ ਭਾਸ਼ਾ ਵਿਚ ਸੱਤੀ ਦਾ “ਚੀਰਹਰਣ” ਕੀਤਾ ਹੈ, ਉਸ ਨਾਲ ਉਹ ਬੁਰੀ ਤਰ੍ਹਾਂ ਬੇਪਰਦ ਹੋਏ ਹਨ।’ ਇਕ ਟਿਪਣੀਕਾਰ ਨੇ ਕਿਹਾ ਕਿ ਪਿਛਲੀ ਚੇਅਰਪਰਸਨ ਅਕਾਲੀ ਦਲ ਦੀ ਸੀ ਤੇ ਇਹ ਵੀ ਅਕਾਲੀ ਦਲ ਦੀ ਹੀ ਹੈ।



from Punjab News – Latest news in Punjabi http://ift.tt/2cLonil
thumbnail
About The Author

Web Blog Maintain By RkWebs. for more contact us on rk.rkwebs@gmail.com

0 comments