ਪੁਲਾੜ ਸਟੇਸ਼ਨ ਵਿਚ ਸੂਖਮ ਜੀਵਾਣੂਆਂ ਦਾ ਵਿਸਸ਼ੇਲਣ ਕਰੇਗਾ ਨਾਸਾ

full11586ਵਾਸ਼ਿੰਗਟਨ, 22 ਸਤੰਬਰ: ਨਾਸਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਯਾਤਰੀਆਂ ਵਲੋਂ ਅਪਣੇ ਨਾਲ ਲੈ ਗਏ ਅਤੇ ਉਥੇ ਛੱਡ ਦਿਤੇ ਗਏ ਸੂਖਮ ਜੀਵਾਣੂਆਂ ਦਾ ਵਿਸਸ਼ੇਲਣ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਾਕਿ ਭਵਿੱਖ ਵਿਚ ਪੁਲਾੜ ਵਾਹਨ ਵਿਚ ਖੋਜ ਦੌਰਾਨ ਸੂਖਮ ਜੀਵਾਣੂਆਂ ਦੇ ਕੰਟਰੋਲ ਦੀਆਂ ਕੋਸ਼ਿਸ਼ਾਂ ਨੂੰ ਸਮਝਿਆ ਜਾ ਸਕੇ।

ਧਰਤੀ ‘ਤੇ ਰਹਿ ਰਹੇ ਲੋਕਾਂ ਲਈ ਲਾਭਕਾਰੀ ਖੋਜ ਕਰਨ ਅਤੇ ਅਮਰੀਕੀ ਪੁਲਾੜ ਏਜੰਸੀ ਦੀ ਮੰਗਲ ਗ੍ਰਹਿ ਦੀ ਯਾਤਰਾ ਲਈ 200 ਤੋਂ ਜ਼ਿਆਦਾ ਲੋਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) ਦੀ ਯਾਤਰਾ ਕਰ ਚੁਕੇ ਹਨ।

ਇਨ੍ਹਾਂ ਯਾਤਰੀਆਂ ਨਾਲ ਆਏ ਅਤੇ ਆਈਐਸਐਸ ਵਿਚ ਹੀ ਰਹਿ ਗਏ ਸੂਖਮ ਜੀਵਾਣੂ ਹੁਣ ਨਾਸਾ ਅਤੇ ਗ਼ੈਰ ਲਾਭਕਾਰੀ ਅਲਫ਼੍ਰੇਡ ਪੀ ਸਲੋਨ ਫ਼ਾਊਂਡੇਸ਼ਨ ਲਈ ਖੋਜ ਦਾ ਵਿਸ਼ਾ ਹਨ।
ਮਨੁੱਖ ਜਿਥੇ ਵੀ ਜਾਂਦਾ ਹੈ, ਅਪਣੇ ਨਾਲ ਸੂਖਮ ਜੀਵਾਣੂਆਂ ਨੂੰ ਲੈ ਜਾਂਦਾ ਹੈ। ਇਨ੍ਹਾਂ ਵਿਚੋਂ ਕੁੱਝ ਜੀਵਾਣੂ ਉਸ ਦੀਆਂ ਅੰਤੜੀਆਂ ਸਣੇ ਸਰੀਰ ਦੇ ਅੰਦਰ ਹੁੰਦੇ ਹਨ ਅਤੇ ਕੁੱਝ ਸਰੀਰ ਤੋਂ ਬਾਹਰ ਚਮੜੀ ‘ਤੇ ਅਤੇ ਕਪੜਿਆਂ ਵਿਚ ਹੁੰਦੇ ਹਨ। ਜਦੋਂ ਇਹ ਜੀਵਾਣੂ ਆਈਐਸਐਸ ਦੀ ਤਰ੍ਹਾਂ ਮਨੁੱਖ ਵਲੋਂ ਬਣਾਏ ਵਾਤਾਵਰਣ ਵਿਚ ਜਾਂਦੇ ਹਨ ਤਾਂ ਉਹ ਅਪਣਾ ਖ਼ੁਦ ਦਾ ਇਕ ਪਾਰੀਸਿਥਤਿਕੀ ਤੰਤਰ ਬਣਾ ਲੈਂਦੇ ਹਨ ਜਿਸ ਨੂੰ ‘ਮਾਈਕ੍ਰੋਬਿਅਮ ਆਫ਼ ਬਿਲਟ ਇਨਵਾਇਰਮੈਂਟ’ ਕਿਹਾ ਜਾਂਦਾ ਹੈ।

ਹੁਣ ਨਾਸਾ ਪੁਲਾੜ ਕੇਂਦਰ ਦੇ ਅੰਦਰ ਇਨ੍ਹਾਂ ਜੀਵਾਣੂਆਂ ਦਾ ਵਿਸ਼ੇਸ਼ਲਣ ਕਰਨ ਲਈ ਖੋਜਕਰਤਾਵਾਂ ਤੋਂ ਪ੍ਰਸਤਾਵ ਮੰਗਿਆ ਜਾ ਰਿਹਾ ਹੈ ਤਾਕਿ ਪਤਾ ਲੱਗ ਸਕੇ ਕਿ ਉਹ ਜੀਵਾਣੂ ਪੁਲਾੜ ਵਿਚ ਕਿਵੇਂ ਰਹਿ ਜਾਂਦੇ ਹਨ।
ਇਸ ਲਈ ਖੋਜਕਰਤਾਵਾਂ ਨੂੰ ਇਕ ਦਹਾੜੇ ਜਾਂ ਜ਼ਿਆਦਾ ਸਮੇਂ ਤੋਂ ਪੁਲਾੜ ਸਟੇਸ਼ਨ ਤੋਂ ਇਕੱਤਰ ਕੀਤੇ ਗਏ ਅਤੇ ਹਿਊਸਟਨ ਸਥਿਤ ਨਾਸਾ ਦੇ ਜਾਨਸਨ ਸਪੇਸ ਕੇਂਦਰ ਵਿਚ ਰਖੇ ਗਏ ਜੀਵਾਣੂਆਂ ਦਾ ਅਧਿਐਨ ਕਰਨਾ ਹੋਵੇਗਾ।

ਨਾਸਾ ਵਿਚ ਸਪੇਸ ਬਾਇਉਲੋਜੀ ਪ੍ਰੋਗਰਾਮ ਦੇ ਵਿਗਿਆਨਕ ਡੇਵਿਡ ਟੋਮਕੋ ਨੇ ਦਸਿਆ ਕਿ ਇਸ ਅਧਿਐਨ ਅਤੇ ਵਿਸਸ਼ੇਲਣ ਤੋਂ ਇਹ ਸਮਝਿਆ ਜਾ ਸਕੇਗਾ ਕਿ ਭਵਿੱਖ ਵਿਚ ਇਸ ਪੁਲਾੜ ਵਾਹਨ ਵਿਚ ਜੀਵਾਣੂਆਂ ਦੇ ਵਾਤਾਵਰਣ ਨੂੰ ਕੰਟਰੋਲ ਕਿਵੇਂ ਕੀਤਾ ਜਾ ਸਕੇਗਾ।

ਨਾਸਾ ਲਈ ਇਹ ਖੋਜ ਮਹੱਤਵਪੂਰਨ ਹੋਵੇਗੀ ਕਿਉਂਕਿ ਪੁਲਾੜ ਏਜੰਸੀ ਲੰਮੇ ਸਮੇਂ ਤਕ ਆਈਐਸਐਸ ਵਿਚ ਰਹਿਣ ਲਈ ਪੁਲਾੜ ਯਾਤਰੀਆਂ ਨੂੰ ਤਿਆਰ ਕਰ ਰਹੀ ਹੈ।



from Punjab News – Latest news in Punjabi http://ift.tt/2cLpo9R
thumbnail
About The Author

Web Blog Maintain By RkWebs. for more contact us on rk.rkwebs@gmail.com

0 comments