ਟਲ ਨਹੀਂ ਰਹੇ ਭਾਰਤੀ ਟੀ.ਵੀ., ਸ੍ਰੀ ਸਾਹਿਬ ਨਾਲ ਬੱਚੀ ਦੀ ਬਲੀ ਦਿੰਦੇ ਦਿਖਾਇਆ

full11565ਜਲੰਧਰ, 22 ਸਤੰਬਰ : ਭਾਰਤੀ ਟੀ.ਵੀ. ਚੈਨਲਾਂ ਵਲੋਂ ਸਿੱਖ ਧਰਮ ਦੀ ਵਿਲੱਖਣਤਾ, ਸਿੱਖੀ ਸਿਧਾਂਤਾਂ ਅਤੇ ਸਿੱਖ ਕਕਾਰਾਂ ਦੀ ਬੇਅਦਬੀ ਦਾ ਸਿਲਸਿਲਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਜੀ. ਟੀ.ਵੀ. ‘ਤੇ ਚਲਦੇ ਸੀਰੀਅਲ ‘ਕਾਲਾ ਟੀਕਾ’ ਦੇ 20 ਸਤੰਬਰ ਨੂੰ ਚਲਾਏ ਗਏ 258ਵੇਂ ਐਪੀਸੋਡ ਵਿਚ ਸਿੱਖ ਭਾਵਨਾਵਾਂ ਨੂੰ ਵੱਡੀ ਸੱਟ ਮਾਰੀ ਗਈ ਹੈ। ਇਸ ਸੀਰੀਅਲ ਵਿਚ ਸਿੱਖ ਕਕਾਰ ਕਿਰਪਾਨ (ਸ੍ਰੀ ਸਾਹਿਬ) ਦੀ ਗ਼ਲਤ ਵਰਤੋਂ ਕਰ ਕੇ ਵਿਖਾਇਆ ਗਿਆ ਹੈ ਕਿ ਇਕ ਨਵਜੰਮੀ ਬੱਚੀ ਦੀ ਬਲੀ ਦੇਣ ਲਈ ਇਕ ਔਰਤ ਸ੍ਰੀ ਸਾਹਿਬ ਦੀ ਵਰਤੋਂ ਕਰਦੀ ਨਜ਼ਰ ਆ ਰਹੀ ਹੈ। ਇਸ ਸ੍ਰੀ ਸਾਹਿਬ ‘ਤੇ ਸਿੱਖ ਚਿੰਨ੍ਹ ਖੰਡਾ ਬਣਿਆ ਹੋਇਆ ਹੈ।
ਇਸ ਸਬੰਧੀ ਟੀ.ਵੀ. ਚੈਨਲਾਂ ਨੂੰ ਤਾੜਨਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅ) ਜਲੰਧਰ ਕੈਂਟ ਦੇ ਸੀ. ਮੀਤ ਪ੍ਰਧਾਨ ਜਥੇਦਾਰ ਗੁਰਮੁੱਖ ਸਿੰਘ ਜਲੰਧਰੀ ਨੇ ਕਿਹਾ ਕਿ ਟੀ.ਵੀ. ਚੈਨਲਾਂ ਵਾਲੇ ਅਪਣੇ ਗ਼ਲਤ ਇਰਾਦਿਆਂ ਨਾਲ ਸਿੱਖੀ ਨੂੰ ਢਾਹ ਲਾਉਣ ਤੋਂ ਬਾਜ਼ ਆਉਣ ਅਤੇ ਸੈਂਸਰ ਬੋਰਡ ਨੂੰ ਅਪੀਲ ਕੀਤੀ ਕਿ ਅਜਿਹੇ ਚੈਨਲਾਂ ‘ਤੇ ਸਖ਼ਤੀ ਕੀਤੀ ਜਾਵੇ ਅਤੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕਾਨੂਨੀ ਕਾਰਵਾਈ ਕੀਤੀ ਜਾਵੇ ਤਾਕਿ ਭਵਿੱਖ ਵਿਚ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਤੋਂ ਅਜਿਹੇ ਫਿਰਕੂ ਸੋਚ ਵਾਲੇ ਚੈਨਲ ਗੁਰੇਜ਼ ਕਰਨ।



from Punjab News – Latest news in Punjabi http://ift.tt/2cLqbHW
thumbnail
About The Author

Web Blog Maintain By RkWebs. for more contact us on rk.rkwebs@gmail.com

0 comments