ਸ਼੍ਰੋਮਣੀ ਕਮੇਟੀ ਨੂੰ ਸੌਂਪੀ ਜਾਵੇ ਖੰਡੇ ਦੀ ਸੰਭਾਲ

full11568ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ : ਬੀਤੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਦੇ ਪੰਜ ਪਿਆਰਾ ਪਾਰਕ ‘ਚ ਲੱਗੇ 81 ਫੁੱਟ ਉੱਚੇ ਖੰਡੇ ਦੇ ਡਿੱਗ ਜਾਣ ਤੋਂ ਬਾਅਦ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਅਪਣੀ ਟੀਮ ਨਾਲ ਮੌਕੇ ਤੇ ਪੁੱਜੇ ਤੇ ਸਾਰੇ ਕੰਮ ਦਾ ਜਾਇਜ਼ਾ ਲਿਆ।

ਉਨ੍ਹਾਂ ਮੰਗ ਕੀਤੀ ਕਿ ਖੰਡੇ ਤੇ ਪੰਜ ਪਿਆਰਾ ਪਾਰਕ ਦੀ ਦੇਖ-ਰੇਖ ਦੀ ਸੇਵਾ ਸ਼੍ਰੋਮਣੀ ਕਮੇਟੀ ਨੂੰ ਸੌਂਪੀ ਜਾਵੇ ਤਾਕਿ ਅੱਗੇ ਤੋਂ ਅਜਿਹੀ ਕੋਈ ਘਟਨਾ ਨਾ ਵਾਪਰੇ। ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਲੋ ਪਾਰਕ ਵਿਚ ਲੱਗੇ ਖੰਡੇ ਕੋਲ ਕਰੇਨ ਪਹੁੰਚਾਉਣ ਲਈ ਰੈਂਪ ਤਿਆਰ ਕਰਵਾਇਆ ਜਾ ਰਿਹਾ ਹੈ ਤਾਕਿ ਖੰਡੇ ਨੂੰ ਉਤਾਰ ਕੇ ਠੀਕ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਇਹ ਕੌਮ ਦਾ ਧਾਰਮਕ ਨਿਸ਼ਾਨ ਹੈ ਤੇ ਇਸ ਨਾਲ ਸਿੱਖ ਕੌਮ ਦੀਆਂ ਭਾਵਨਾਵਾ ਜੁੜੀਆਂ ਹੋਈਆਂ ਹਨ। ਜਦ ਇਹ ਖੰਡਾ ਡਿਗਿਆ ਤਾਂ ਕੌਮ ਦੀਆ ਭਾਵਨਾਵਾਂ ਨੂੰ ਸੱਟ ਪੁੱਜੀ ਜਿਸ ਕਰ ਕੇ ਸ਼੍ਰੋਮਣੀ ਕਮੇਟੀ ਨੇ ਤੁਰਤ ਇਥੇ ਆ ਕੇ ਇਸ ਨੂੰ ਕੰਮ ਅਪਣੇ ਹੱਥ ਵਿਚ ਲਿਆ।

ਪੰਜ ਪਿਆਰਾ ਪਾਰਕ ਦੀ ਸੰਭਾਲ ਦਾ ਕੰਮ ਪੰਜਾਬ ਸਰਕਾਰ ਦੇ ਜੰਗਲਾਤ ਮਹਿਕਮੇ ਕੋਲ ਹੈ ਤੇ ਇਸ ਵਿਚ ਲਗਾਏ ਗਏ ਖ਼ਾਲਸਾਈ ਖੰਡੇ ਦੀ ਸੰਭਾਲ ਕਰਨਾ ਵੀ ਪੰਜਾਬ ਸਰਕਾਰ ਦੇ ਜ਼ਿੰਮੇ ਹੈ ਪਰ ਸਰਕਾਰ ਦਾ ਕੋਈ ਵੀ ਅਧਿਕਾਰੀ ਅੱਜ ਵੀ ਇਸ ਕੰਮ ਲਈ ਨਾ ਪੁੱਜਾ।



from Punjab News – Latest news in Punjabi http://ift.tt/2csfVq4
thumbnail
About The Author

Web Blog Maintain By RkWebs. for more contact us on rk.rkwebs@gmail.com

0 comments