ਦਰਬਾਰ ਸਾਹਿਬ ਦੀ ਬਿਜਲੀ ਦਾ ਅੱਧਾ ਬਿਲ ਮੁਆਫ਼ ਕੀਤਾ ਜਾਵੇ: ਮੱਕੜ

darbar-sahib-amritsar-harimandar-sahibਅੰਮ੍ਰਿਤਸਰ, 22 ਸਤੰਬਰ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਦਰਬਾਰ ਸਾਹਿਬ ਦੀ ਬਿਜਲੀ 50 ਫ਼ੀ ਸਦੀ ਮੁਆਫ਼ ਕਰਨ ਲਈ ਪੱਤਰ ਲਿਖਿਆ ਹੈ।

ਜਥੇਦਾਰ ਅਵਤਾਰ ਸਿੰਘ ਵਲੋਂ ਹਵਾਲਾ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਪਹਿਲਾਂ ਵੀ ਚਿੱਠੀ ਲਿੱਖ ਕੇ ਦਰਬਾਰ ਸਾਹਿਬ ਵਿਖੇ ਸੰਗਤ ਦੀ ਆਮਦ ਨੂੰ ਵੇਖਦੇ ਹੋਏ 50 ਫ਼ੀ ਸਦੀ ਬਿਜਲੀ ਯੂਨਿਟ ਮੁਆਫ਼ ਕਰਨ ਲਈ ਕਿਹਾ ਗਿਆ ਸੀ ਤੇ ਹੁਣ ਦੁਬਾਰਾ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੱਤਰ ਵਿਚ ਕਿਹਾ ਗਿਆ ਹੈ ਕਿ ਦਰਬਾਰ ਸਾਹਿਬ ਵਿਖੇ ਰੋਜ਼ਾਨਾ ਦੇਸ਼ਾਂ-ਵਿਦੇਸ਼ਾਂ ਤੋਂ ਕਾਫ਼ੀ ਤਾਦਾਦ ਵਿਚ ਸੰਗਤ ਪੁਜਦੀ ਹੈ। ਸੰਗਤ ਦਾ ਬਿਨਾਂ ਕਿਸੇ ਪੱਖਪਾਤ ਤੋਂ ਨਿਵਾਸਾਂ ਵਿਖੇ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਂਦਾ ਹੈ ਤੇ 24 ਘੰਟੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਦਾ ਹੈ। ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਰੋਜ਼ਾਨਾ ਤਕਰੀਬਨ ਸਵਾ ਲੱਖ ਤੋਂ ਵੀ ਵੱਧ ਸੰਗਤ ਲਈ ਲੰਗਰ ਤਿਆਰ ਕਰ ਕੇ ਛਕਾਇਆ ਜਾਂਦਾ ਹੈ ਤੇ ਦਿਨ-ਦਿਹਾੜਿਆਂ ‘ਤੇ ਸੰਗਤ ਦੀ ਗਿਣਤੀ ਲੱਖਾਂ ਦੀ ਤਾਦਾਦ ਤੋਂ ਵੀ ਵੱਧ ਜਾਂਦੀ ਹੈ ਜਿਨ੍ਹਾਂ ਦੀ ਸਹੂਲਤ ਲਈ ਸਰਾਵਾਂ ਤੋਂ ਇਲਾਵਾ ਰਿਹਾਇਸ਼ ਅਤੇ ਲੰਗਰ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ।  ਦਰਬਾਰ ਸਾਹਿਬ ਵਿਖੇ ਲੰਗਰ ਅਤੇ ਰਿਹਾਇਸ਼ਾਂ ਲਈ ਹਰ ਮਹੀਨੇ ਬਿਜਲੀ ਦੀ ਖ਼ਪਤ 7  ਲੱਖ ਯੂਨਿਟ ਹੁੰਦੀ ਹੈ। ਗ਼ਰਮੀਆਂ ਵਿਚ ਇਹ ਖ਼ਪਤ ਹੋਰ ਵੀ ਵੱਧ ਜਾਂਦੀ ਹੈ। ਇਸ ਲਈ ਏਨੀ ਮਹਿੰਗੀ ਬਿਜਲੀ ਤੇ ਵੱਡੀ ਖ਼ਪਤ ਦਾ ਭੁਗਤਾਨ ਕਰਨਾ ਕਮੇਟੀ ਲਈ ਮੁਸ਼ਕਲ ਹੈ।
ਅਵਤਾਰ ਸਿੰਘ ਮੱਕੜ ਨੇ ਸ. ਬਾਦਲ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ ਪਾਸੋਂ ਬਿਜਲੀ ਦੀ ਖ਼ਪਤ 50 ਫ਼ੀ ਸਦੀ ਯੂਨਿਟ ਮੁਆਫ਼ ਕਰਾਉਣ ਦੀ ਬੇਨਤੀ ਕੀਤੀ ਹੈ।w6M.dpuf



from Punjab News – Latest news in Punjabi http://ift.tt/2d5813v
thumbnail
About The Author

Web Blog Maintain By RkWebs. for more contact us on rk.rkwebs@gmail.com

0 comments