ਲੈਫਟੀ. ਜਨਰਲ ਸੁਰਿੰਦਰ ਸਿੰਘ ਨੇ ਪੱਛਮੀ ਕਮਾਂਡ ਦਾ ਚਾਰਜ ਸੰਭਾਲਿਆ
ਚੰਡੀਗੜ੍ਹ, 17 ਸਤੰਬਰ : ਲੈਫਟੀ ਜਨਰਲ ਸੁਰਿੰਦਰ ਸਿੰਘ ਨੇ ਅੱਜ ਪੱਛਮੀ ਕਮਾਂਡ ਦੇ ਜਨਰਲ ਆਫੀਸਰ ਕਮਾਂਡਿੰਗ-ਇਨ-ਚੀਫ ਵਜੋਂ ਅਹੁਦਾ ਸੰਭਾਲ ਲਿਆ ਹੈ। ਨਵੀਂ ਦਿੱਲੀ ਤੋਂ ਅੱਜ ਸਵੇਰੇ ਪੁੱਜਣ ਬਾਅਦ ਉਨ੍ਹਾਂ ਨੇ ਪੱਛਮੀ ਕਮਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਬਾਅਦ ਵਿੱਚ ਪੱਛਮੀ ਫ਼ੌਜ ਦੇ ਕਮਾਂਡਰ ਨੇ ਗਾਰਡ ਆਫ ਆਨਰ ਦਾ ਜਾਇਜ਼ਾ ਲਿਆ। ਲੈਫ. ਜਨਰਲ ਸੁਰਿੰਦਰ ਸਿੰਘ ਨੇ ਹੈੱਡਕੁਆਰਟਰ ਉਤੇ ਸੀਨੀਅਰ ਸਟਾਫ ਨਾਲ ਮੁਲਾਕਾਤ ਕੀਤੀ ਅਤੇ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ।
from Punjab News – Latest news in Punjabi http://ift.tt/2cPhZYy

0 comments