ਚੌਥੇ ਫਰੰਟ ਨੂੰ ਆਵਾਜ਼-ਏ-ਪੰਜਾਬ ਨੇ ਨਾ ਦਿੱਤਾ ਹੁੰਗਾਰਾ

ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋਏ ਡਾ. ਧਰਮਵੀਰ ਗਾਂਧੀ

ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋਏ ਡਾ. ਧਰਮਵੀਰ ਗਾਂਧੀ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਵਿੱਚੋਂ ਮੁਅੱਤਲ ਕੀਤੇ ਗਏ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੀ ਅਗਵਾਈ ਹੇਠ ਅੱਜ ਇਥੇ ਵੱਖ-ਵੱਖ ਧਿਰਾਂ ਦੀ ਹੋਈ ਮੀਟਿੰਗ ਵਿੱਚ ‘ਆਪ’ ਤੋਂ ਪੀੜਤ ਤਿੰਨ ਮੁੱਖ ਆਗੂਆਂ ਸੁੱਚਾ ਸਿੰਘ ਛੋਟੇਪੁਰ, ਪ੍ਰੋ. ਮਨਜੀਤ ਸਿੰਘ ਅਤੇ ਡਾ. ਗਾਂਧੀ ਵੱਲੋਂ  ਵੱਖਰਾ ਸਿਆਸੀ ਫਰੰਟ ਬਣਾਉਣ ਉਪਰ ਸਹਿਮਤੀ ਦਿੱਤੀ ਗਈ ਹੈ।

ਇਸ ਮੀਟਿੰਗ ਨੂੰ ਆਵਾਜ਼-ਏ-ਪੰਜਾਬ ਵੱਲੋਂ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਅਕਾਲੀ ਦਲ ਤੋਂ ਅਸਤੀਫ਼ਾ ਦੇ ਚੁੱਕੇ ਵਿਧਾਇਕ ਉਲੰਪੀਅਨ ਪਰਗਟ ਸਿੰਘ ਕੁਝ ਸਮਾਂ ਮੀਟਿੰਗ ਵਿੱਚ ਬੈਠ ਕੇ ਵੱਖਰੇ ਸਿਆਸੀ ਫਰੰਟ ਵਿੱਚ ਸ਼ਿਰਕਤ ਕਰਨ ਦੀ ਹਾਮੀ ਭਰੇ ਬਿਨਾਂ ਵਾਪਸ ਚਲੇ ਗਏ। ਇਸ ਮੌਕੇ ਪਰਗਟ ਸਿੰਘ ਨੇ ਕਿਹਾ ਕਿ ਚੌਥਾ ਫਰੰਟ ਬਣਾਉਣ ਦੀ ਕੋਈ ਗੱਲ ਨਹੀਂ ਹੋਈ ਅਤੇ ਨਾ ਹੀ ਕਿਸੇ ਨੂੰ ਸਮਰਥਨ ਦੇਣ ਦੀ ਗੱਲ ਤੁਰੀ ਹੈ। ਉਨ੍ਹਾਂ ਕਿਹਾ ਕਿ ਅੱਜ ਸ਼ਾਮ ਦਿੱਲੀ ਵਿੱਚ ਆਵਾਜ਼-ਏ-ਪੰਜਾਬ ਦੀ ਮੀਟਿੰਗ ਹੈ ਅਤੇ ਉਹ ਉਸ ਵਿੱਚ ਹੀ ਕੋਈ ਅਗਲਾ ਫੈਸਲਾ ਲੈਣਗੇ।

ਮੀਟਿੰਗ ਤੋਂ ਬਾਅਦ ਡਾ. ਗਾਂਧੀ ਨੇ ਡੈਮੋਕਰੇਟਿਕ ਸਵਰਾਜ ਪਾਰਟੀ ਪੰਜਾਬ ਦੇ ਪ੍ਰਧਾਨ ਪ੍ਰੋ. ਮਨਜੀਤ ਸਿੰਘ ਆਦਿ ਸਮੇਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਖੇਤਰੀ ਪਾਰਟੀ ਬਣਾਉਣ ਦੀ ਆਵਾਜ਼-ਏ-ਪੰਜਾਬ ਬਿਨਾਂ ਬਾਕੀ ਸਾਰਿਆਂ ਨੇ ਸਹਿਮਤੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਵਰਾਜ ਪਾਰਟੀ, ਛੋਟੇਪੁਰ ਧੜੇ, ਆਪਣਾ ਪੰਜਾਬ ਪਾਰਟੀ, ਜੈ ਜਵਾਨ ਜੈ ਕਿਸਾਨ, ਭਾਰਤ ਸੋਸ਼ਿਤ ਸਮਾਜ ਸੰਗਠਨ, ਵਲੰਟੀਅਰ ਫਰੰਟ ਆਦਿ ਧਿਰਾਂ ਨੇ ਸਿਆਸੀ ਫਰੰਟ ਬਣਾਉਣ ਉਪਰ ਸਹਿਮਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਸਿਆਸੀ ਫਰੰਟ ਵਿਧਾਨ ਸਭਾ ਚੋਣਾਂ ਲੜੇਗਾ ਪਰ ਉਹ ਖੁਦ ਨਾ ਤਾਂ ਇਸ ਸਿਆਸੀ ਫਰੰਟ ਦੀ ਅਗਵਾਈ ਕਰਨਗੇ ਅਤੇ ਨਾ ਹੀ ਚੋਣ ਲੜਨਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਨੇ ਉਨ੍ਹਾਂ ਨੂੰ ਮੁਅੱਤਲ ਕੀਤਾ ਹੈ ਅਤੇ ਉਹ ਕਿਸੇ ਵੀ ਕੀਮਤ ’ਤੇ ਸੰਸਦ ਮੈਂਬਰ ਤੋਂ ਅਸਤੀਫਾ ਨਹੀਂ ਦੇਣਾ ਚਾਹੁੰਦੇ, ਜਿਸ ਕਾਰਨ ਤਕਨੀਕੀ ਤੌਰ ’ਤੇ ਉਹ ਸਿਆਸੀ ਫਰੰਟ ਦੀ ਅਗਵਾਈ ਨਹੀਂ ਕਰ ਸਕਦੇ। ਡਾ. ਗਾਂਧੀ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਨਾਲ ਉਹ ਫੋਨ ’ਤੇ ਸੰਪਰਕ ਨਹੀਂ ਕਰ ਸਕੇ ਅਤੇ ਬੈਂਸ ਭਰਾਵਾਂ ਨੂੰ ਉਨ੍ਹਾਂ ਨੇ ਮੀਟਿੰਗ ਵਿਚ ਪੁੱਜਣ ਲਈ ਸੁਨੇਹਾ ਭੇਜਿਆ ਸੀ ਪਰ ਉਨ੍ਹਾਂ ਕੋਈ ਹੁੰਗਾਰਾ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਸਿਆਸੀ ਫਰੰਟ ਬਣਾਉਣ ਲਈ ਕਮੇਟੀ ਦਾ ਗਠਨ ਕਰ ਦਿੱਤਾ ਹੈ ਅਤੇ 10 ਦਿਨਾਂ ਵਿੱਚ ਫਰੰਟ ਦਾ ਨਾਮ ਐਲਾਨ ਦਿੱਤਾ ਜਾਵੇਗਾ। ਉਹ ਨਵੇਂ ਬਣਾਏ ਜਾ ਰਹੇ ਫਰੰਟ ਦੀ ਬਣਤਰ ਬਾਰੇ ਕੁਝ ਨਹੀਂ ਬੋਲੇ ਪਰ ਇਹ ਜ਼ਰੂਰ ਕਿਹਾ ਕਿ ਸਾਰੀਆਂ ਧਿਰਾਂ ਨੂੰ ਵੱਡੇ-ਛੋਟੇ ਦਾ ਅੰਤਰ ਛੱਡ ਕੇ ਹੀ ਫਰੰਟ ਨੂੰ ਮਜ਼ਬੂਤੀ ਮਿਲ ਸਕਦੀ ਹੈ। ਮੀਟਿੰਗ ਵਿੱਚ ‘ਆਪ’ ਵਿੱਚੋਂ ਨਿਕਲੇ ਅਤੇ ਛੋਟੇਪੁਰ ਧੜੇ ਦੀ ਪ੍ਰਤੀਨਿਧਤਾ ਕਰ ਰਹੇ ਐਚ.ਐਸ. ਕਿੰਗਰਾ, ‘ਆਪ’ ਉਪਰ ਟਿਕਟਾਂ ਲਈ ਪੈਸੇ ਮੰਗਣ ਦੇ ਦੋਸ਼ ਲਾ ਚੁੱਕੇ ਪਵਿੱਤਰ ਸਿੰਘ, ‘ਆਪ’ ਤੋਂ ਨਿਕਲ ਕੇ ਆਲੰਟੀਅਰ ਫਰੰਟ ਬਣਾਉਣ ਵਾਲੇ ਸੁਮੀਤ ਭੁੱਲਰ, ਐਚ.ਐਸ. ਢੋਲੇਵਾਲ, ਹਰੀਸ਼ ਢਾਂਡਾ, ਬਾਬੂ ਸਿੰਘ ਬਰਾੜ, ਕਰਨਲ ਜਸਜੀਤ ਗਿੱਲ ਆਦਿ ਮੌਜੂਦ ਸਨ। ਸੀਪੀਆਈ ਤੇ ਸੀਪੀਐਮ ਮੀਟਿੰਗ ਵਿਚ ਸ਼ਾਮਲ ਨਹੀਂ ਹੋਈ।



from Punjab News – Latest news in Punjabi http://ift.tt/2diXwNk
thumbnail
About The Author

Web Blog Maintain By RkWebs. for more contact us on rk.rkwebs@gmail.com

0 comments