ਪਾਕਿਸਤਾਨ ਨੇ ਵੈਸਟ ਇੰਡੀਜ਼ ਤੋਂ ਟੀ-20 ਲੜੀ ਜਿੱਤੀ

ਦੁਬਈ : ਕਪਤਾਨ ਸਰਫ਼ਰਾਜ਼ ਅਹਿਮਦ ਦੀ ਅਗਵਾਈ ਵਿੱਚ ਬੱਲੇਬਾਜ਼ਾਂ ਦੇ ਉਮਦਾ ਪ੍ਰਦਰਸ਼ਨ ਦੇ ਦਮ ’ਤੇ ਪਾਕਿਸਤਾਨ ਨੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਇਥੇ ਵੈਸਟ ਇੰਡੀਜ਼ ਨੂੰ 16 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਅਜੇਤੂ ਲੀਡ ਲੈ ਲਈ। ਕਪਤਾਨ ਸਰਫ਼ਰਾਜ਼ ਨੇ ਨਾਬਾਦ 46 ਦੌੜਾਂ ਦੀ ਪਾਰੀ ਖੇਡੀ ਜਦਕਿ ਖ਼ਾਲਿਦ ਲਤੀਫ਼ (40) ਤੇ ਸ਼ੋਇਬ ਮਲਿਕ (37) ਨੇ ਵੀ ਚੰਗਾ ਯੋਗਦਾਨ ਪਾਇਆ। ਪਾਕਿਸਤਾਨ ਨੇ ਪਹਿਲਾ ਟੀ-20 ਮੁਕਾਬਲਾ ਨੌਂ ਵਿਕਟਾਂ ਨਾਲ ਜਿੱਤਿਆ ਸੀ। ਵੈਸਟ ਇੰਡੀਜ਼ ਦੇ ਸੱਦੇ ’ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ ਨਿਰਧਾਰਿਤ ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ 160 ਦੌੜਾਂ ਬਣਾਈਆਂ। ਵੈਸਟ ਇੰਡੀਜ਼ ਟੀਮ ਦਾ ਸਿਖਰਲਾ ਕ੍ਰਮ ਅੱਜ ਲਗਾਤਾਰ ਦੂਜੇ ਮੈਚ ਵਿੱਚ ਵੀ ਨਾਕਾਮ ਰਿਹਾ। ਨੌਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਸੁਨੀਲ ਨਰਾਇਣ ਨੇ 17 ਗੇਂਦਾਂ ਵਿੱਚ 30 ਦੌੜਾਂ ਦੀ ਸਰਵੋਤਮ ਪਾਰੀ ਖੇਡੀ। ਨਰਾਇਣ ਦੀਆਂ ਤੇਜ਼ਤਰਾਰ ਦੌੜਾਂ ਦੇ ਬਾਵਜੂਦ ਟੀਮ ਨੌਂ ਵਿਕਟਾਂ ’ਤੇ 144 ਦੌੜਾਂ ਹੀ ਬਣਾ ਸਕੀ। ਨਰਾਇਣ ਮੈਚ ਦੀ ਆਖਰੀ ਗੇਂਦ ’ਤੇ ਆਊਟ ਹੋਇਆ। ਵੈਸਟ ਇੰਡੀਜ਼ ਨੂੰ ਆਖਰੀ ਓਵਰ ਵਿੱਚ ਜਿੱਤ ਲਈ 30 ਦੌੜਾਂ ਦਰਕਾਰ ਸਨ, ਪਰ ਟੀਮ 14 ਦੌੜਾਂ ਹੀ ਜੁਟਾ ਸਕੀ। ਵਿਕਟ ਕੀਪਰ ਆਂਦਰੇ ਫਲੈਚਰ ਨੇ 29 ਅਤੇ ਡਵੇਨ ਬਰਾਵੋ ਤੇ ਕੀਰੋਨ ਪੋਲਾਰਡ ਨੇ 18-18 ਦੌੜਾਂ ਦਾ ਯੋਗਦਾਨ ਪਾਇਆ। ਪਾਕਿਸਤਾਨ ਲਈ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸੋਹੇਲ ਤਨਵੀਰ ਨੇ 13 ਦੌੜਾਂ ਬਦਲੇ ਤਿੰਨ ਵਿਕਟ ਲੈ ਕੇ ਵੈਸਟ ਇੰਡੀਜ਼ ਟੀਮ ਦੇ ਸਿਖਰਲੇ ਕ੍ਰਮ ਨੂੰ ਪੈਵੇਲੀਅਨ ਭੇਜਿਆ।



from Punjab News – Latest news in Punjabi http://ift.tt/2cVay0O
thumbnail
About The Author

Web Blog Maintain By RkWebs. for more contact us on rk.rkwebs@gmail.com

0 comments