ਅਮਰੀਕੀ ਸਿੱਖ ਪ੍ਰੋਫੈਸਰ ਨੂੰ ਲੁਮੀਨੋਸਾ ਸ਼ਾਂਤੀ ਪੁਰਸਕਾਰ

ਨਿਊਯਾਰਕ : ਅਮਰੀਕੀ ਸਿੱਖ ਪ੍ਰੋਫੈਸਰ ਡਾ. ਤਰਨਜੀਤ ਸਿੰਘ ਬੁਟਾਲੀਆ ਨੂੰ ਸਾਲ 2016 ਦਾ ਲੁਮੀਨੋਸਾ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਹੈ। ਉਹ ਓਹੀਓ ਸਟੇਟ ਯੂਨੀਵਰਸਿਟੀ, ਕੋਲੰਬਸ ਓਹੀਓ ‘ਚ ਫੈਕਲਟੀ ਮੈਂਬਰ ਹਨ। ਡਾ. ਤਰਨਜੀਤ ਸਿੰਘ ਬੁਟਾਲੀਆ ਅਮਰੀਕਾ ‘ਚ ਕੈਥੋਲਿਕਾਂ ਤੇ ਸਿੱਖਾਂ ‘ਚ ਸਬੰਧ ਮਜ਼ਬੂਤ ਕਰਨ ਦੀ ਅਹਿਮ ਕੜੀ ਹਨ। ਉਨ੍ਹਾਂ ਨੂੰ ਪੋਪ ਬੈਨੇਡਿਕਟ ਸੋਲ੍ਹਵੇਂ ਨੇ ਅਕਤੂਬਰ 2011 ‘ਚ ਇਟਲੀ ‘ਚ ਹੋਈ ਵਿਸ਼ਵ ਸ਼ਾਂਤੀ ਪ੍ਰਾਰਥਨਾ ਲਈ ਵੀ ਵਿਸ਼ੇਸ਼ ਸੱਦਾ ਦੇ ਕੇ ਬੁਲਾਇਆ ਸੀ। ਉਹ ‘ਸਿੱਖ ਕੌਂਸਲ ਫਾਰ ਇੰਟਰਫੇਥ ਰਿਲੇਸ਼ਨਸ’ ਦੇ ਵੀ ਟਰੱਸਟੀ ਹਨ। ਪੁਰਸਕਾਰ ਦੇਣ ਲਈ ਵਿਸ਼ੇਸ਼ ਸਮਾਗਮ ਹਾਈਡ ਪਾਰਕ, ਨਿਊਯਾਰਕ ਵਿਖੇ ਕੀਤਾ ਗਿਆ ਜਿਸ ‘ਚ ਭਾਰੀ ਗਿਣਤੀ ‘ਚ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਨੇ ਕਿਹਾ ਕਿ ਇਸ ਪੁਰਸਕਾਰ ਲਈ ਡਾ. ਬੁਟਾਲੀਆ ਦੀ ਚੋਣ ਹੋਣਾ ਬੜੀ ਮਾਣ ਵਾਲੀ ਗੱਲ ਹੈ। ਇਸ ਮੌਕੇ ਫੋਕੋਲੇਅਰ ਦੀ ਪ੍ਰਧਾਨ ਮਾਰੀਆ ਵੋਕੇ ਨੇ ਕਿਹਾ ਕਿ ਡਾ. ਬੁਟਾਲੀਆ ਵੱਲੋਂ ਵੱਖ-ਵੱਖ ਧਰਮਾਂ ‘ਚ ਤਾਲਮੇਲ ਤੇ ਏਕਤਾ ਬਣਾਉਣ ਲਈ ਕੀਤੀਆਂ ਕੋਸ਼ਿਸ਼ਾਂ ਲਈ ਉਹ ਇਸ ਪੁਰਸਕਾਰ ਦੇ ਹੱਕਦਾਰ ਹਨ। ਇਹ ਪੁਰਸਕਾਰ 1988 ਤੋਂ ਨਾਰਥ ਅਮੇਰੀਕਨ ਫੋਕਲੇਅਰ ਸੈਂਟਰ ਫਾਰ ਐਜੂਕੇਸ਼ਨ ਵੱਲੋਂ ਦਿੱਤਾ ਜਾਂਦਾ ਹੈ।



from Punjab News – Latest news in Punjabi http://ift.tt/2cVaRIY
thumbnail
About The Author

Web Blog Maintain By RkWebs. for more contact us on rk.rkwebs@gmail.com

0 comments