ਮਾਮਾ-ਭਾਣਜੀ ਨੇ ਨਿਗਲਿਆ ਜ਼ਹਿਰ, ਦੋਵੇਂ ਮਰੇ

24_09_2016-suicideਜੋਗਾ : ਪਿੰਡ ਅਕਲੀਆ ਦੇ ਮਾਮਾ-ਭਾਣਜੀ ਨੇ ਨਾਜਾਇਜ਼ ਸਬੰਧਾਂ ਕਾਰਨ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਦੋਵੇਂ ਆਪਣਾ ਘਰ ਵਸਾਉਣਾ ਚਾਹੁੰਦੇ ਸਨ, ਪਰ ਘਰ ਵਿਚ ਇਸ ਗੱਲੋਂ ਕਲੇਸ਼ ਰਹਿਣ ਕਾਰਨ ਦੋਵਾਂ ਨੇ ਜਾਨ ਦੇਣ ਦਾ ਫ਼ੈਸਲਾ ਕਰ ਲਿਆ। ਜੋਗਾ ਪੁਲਿਸ ਨੇ ਲਾਸ਼ਾਂ ਦਾ ਪੋਸਟਮਾਰਟਮ ਮਾਨਸਾ ਦੇ ਸਿਵਲ ਹਸਪਤਾਲ ‘ਚੋਂ ਕਰਵਾਉਣ ਤੋਂ ਬਾਅਦ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ।

ਜਾਣਕਾਰੀ ਅਨੁਸਾਰ ਪਿੰਡ ਅਕਲੀਆ ਦੇ ਗਾਇਕ ਜਰਨੈਲ ਸਿੰਘ ਜੁਗਤੀ (43) ਦੇ ਦੋ ਸਾਲਾਂ ਤੋਂ ਪਿੰਡ ਪਿੱਥੋ ਰਹਿੰਦੀ ਆਪਣੀ ਭਾਣਜੀ ਪ੍ਰਦੀਪ ਕੌਰ (30), ਜੋ ਇਕ ਬੱਚੀ ਦੀ ਮਾਂ ਵੀ ਸੀ, ਨਾਲ ਨਾਜਾਇਜ਼ ਸਬੰਧ ਸਨ। ਇਨ੍ਹਾਂ ਨਾਜਾਇਜ਼ ਸਬੰਧਾਂ ਕਾਰਨ ਜਰਨੈਲ ਸਿੰਘ ਦੀ ਘਰ ਵਾਲੀ ਉਸ ਨੂੰ ਛੱਡ ਕੇ ਜਾ ਚੁੱਕੀ ਸੀ। ਥਾਣਾ ਜੋਗਾ ਦੇ ਮੁਖੀ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਦੋਵਾਂ ਦੇ ਘਰਾਂ ਵਿਚ ਇਸ ਗੱਲੋਂ ਕਲੇਸ਼ ਰਹਿਣ ਕਾਰਨ ਪਰਿਵਾਰ ਵਾਲਿਆਂ ਨੇ ਉਨ੍ਹਾਂ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਤੇ ਇਕ ਹਫ਼ਤਾ ਪਹਿਲਾਂ ਜਰਨੈਲ ਸਿੰਘ ਪਿੱਥੋਂ ਗਿਆ ਤੇ ਪ੍ਰਦੀਪ ਕੌਰ ਨੂੰ ਉਥੋਂ ਲੈ ਕੇ ਚਲਾ ਗਿਆ। ਭਾਲ ਕਰਨ ‘ਤੇ ਵੀ ਉਨ੍ਹਾਂ ਦਾ ਕੁਝ ਵੀ ਪਤਾ ਨਾ ਲੱਗਿਆ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਜਰਨੈਲ ਸਿੰਘ ਆਪਣੀ ਭਾਣਜੀ ਪ੍ਰਦੀਪ ਕੌਰ ਨੂੰ ਆਪਣੇ ਨਾਲ ਲੈ ਕੇ ਘਰ ਪਿੰਡ ਅਕਲੀਆ ਆ ਗਿਆ ਤੇ ਦੋਵਾਂ ਨੇ ਜ਼ਹਿਰ ਨਿਗਲ ਲਈ। ਉਨ੍ਹਾਂ ਨਾਲ ਇਕ ਡੇਢ ਸਾਲ ਦੀ ਬੱਚੀ ਵੀ ਸੀ। ਸਵੇਰੇ ਕਰੀਬ 4 ਵਜੇ ਉਨ੍ਹਾਂ ਦੀ ਮੌਤ ਹੋ ਗਈ।



from Punjab News – Latest news in Punjabi http://ift.tt/2diXyoq
thumbnail
About The Author

Web Blog Maintain By RkWebs. for more contact us on rk.rkwebs@gmail.com

0 comments