ਹਾਕਿੰਗ ਨੇ ਦੂਜੀ ਦੁਨੀਆਂ ਨਾਲ ਸੰਪਰਕ ਬਾਰੇ ਕੀਤਾ ਚੌਕਸ

hawkingwwe-aliens-asteroids-ourselves-stephen-hawking-outlines-biggest-threat-to-humanity-jpeg-282934ਲੰਡਨ : ਪ੍ਰਸਿੱਧ ਬਰਤਾਨਵੀ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਨੇ ਕਿਸੇ ਵੀ ਦੂਜੀ ਦੁਨੀਆਂ ਦੀ ਸਭਿਅਤਾ ਖਾਸ ਤੌਰ ’ਤੇ ਅਜਿਹੀ ਸਭਿਅਤਾ, ਜੋ ਪੂਰੀ ਤਕਨੀਕੀ ਤੌਰ ’ਤੇ ਇਨਸਾਨਾਂ ਤੋਂ ਵੱਧ ਉੱਨਤ ਹੋਵੇ, ਨਾਲ ਸੰਪਰਕ ਬਾਰੇ ਚਿਤਾਵਨੀ ਦਿੱਤੀ ਹੈ। ਹਾਕਿੰਗ ਨੇ ਨਵੀਂ ਆਨਲਾਈਨ ਫਿਲਮ ਵਿੱਚ ਕਿਹਾ ਹੈ ਕਿ ਕਿਸੇ ਵੀ ਵੱਧ ਵਿਕਸਤ ਸਭਿਅਤਾ ਨਾਲ ਸੰਪਰਕ ਵਿੱਚ ਆਉਣਾ ਬਿਲਕੁਲ ਉਹੋ ਜਿਹਾ ਹੋ ਸਕਦਾ ਹੈ ਜਿਵੇਂ ਮੂਲ ਅਮਰੀਕੀਆਂ ਨੇ ਪਹਿਲੀ ਵਾਰ ਕ੍ਰਿਸਟੋਫਰ ਕੋਲੰਬਸ ਨੂੰ ਦੇਖਦਿਆਂ ਪ੍ਰਤੀਕਰਮ ਪ੍ਰਗਟਾਇਆ ਸੀ। ਸਟੀਫਨ ਹਾਕਿੰਗ’ਜ਼ ਫੇਵਰਟ ਪਲੇਸਿਜ਼’ ਵਿੱਚ ਲੋਕ ਬ੍ਰਹਿੰਮਡ ਦੇ ਪੰਜ ਅਹਿਮ ਸਥਾਨਾਂ ਨੂੰ ਦੇਖ ਸਕਦੇ ਹਨ। ਫਿਲਮ ਵਿੱਚ ਹਾਕਿੰਗ ਕਾਲਪਨਿਕ ਤੌਰ ’ਤੇ ਗਿਲਜ਼ 832ਸੀ ਦੇ ਕੋਲੋਂ ਲੰਘਦੇ ਹਨ। ਇਹ ਕਰੀਬ 16 ਪ੍ਰਕਾਸ਼ ਸਾਲ ਦੀ ਦੂਰੀ ’ਤੇ ਸਥਿਤ ਗੈਰ ਸੂਰਜ ਮੰਡਲ ਗ੍ਰਹਿ ਹੈ, ਜਿਥੇ ਸੰਭਾਵਿਤ ਜੀਵਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਕ ਦਿਨ ਸਾਨੂੰ ਗਿਲਜ਼ 832ਸੀ ਵਰਗੇ ਗ੍ਰਹਿ ਤੋਂ ਕੋਈ ਸੁਨੇਹਾ ਆ ਸਕਦਾ ਹੈ ਪਰ ਸਾਨੂੰ ਇਸ ਬਾਰੇ ਚੌਕਸ ਹੋੋਣ ਦੀ ਲੋੜ ਹੈ। ਹਾਕਿੰਗ ਇਸ ਤੋਂ ਪਹਿਲਾਂ ਵੀ ਦੂਜੀ ਦੁਨੀਆਂ ਦੀ ਮੌਜੂਦਗੀ ਬਾਰੇ ਚੇਤਾਵਨੀ ਦੇ ਚੁੱਕੇ ਹਨ।



from Punjab News – Latest news in Punjabi http://ift.tt/2diW2Co
thumbnail
About The Author

Web Blog Maintain By RkWebs. for more contact us on rk.rkwebs@gmail.com

0 comments