ਨਵੀਂ ਦਿੱਲੀ, 18 ਸਤੰਬਰ : ਅਤਿਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਰਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਭਾਰਤ ਨੂੰ ਪ੍ਰਮਾਣੂ ਹਮਲੇ ਦੀ ਧਮਕੀ ਦਿਤੀ ਹੈ। ਖ਼ਵਾਜਾ ਨੇ ਇਕ ਟੀਵੀ ਚੈਨਲ ਨੂੰ ਦਿਤੀ ਇੰਟਰਵਿਊ ਵਿਚ ਸਾਫ਼-ਸਾਫ਼ ਕਿਹਾ ਕਿ ਜੇ ਸਾਡੀ ਹੋਂਦ ਨੂੰ ਖ਼ਤਰਾ ਹੋਇਆ ਅਤੇ ਕਿਸੇ ਨੇ ਸਾਡੀ ਜ਼ਮੀਨ ‘ਤੇ ਪੈਰ ਰਖਿਆ ਤਾਂ ਅਸੀਂ ਇਨ੍ਹਾਂ ਹਥਿਆਰਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਭਾਰਤ ‘ਤੇ ਪ੍ਰਮਾਣੂ ਹਮਲਾ ਕਰਨ ਤੋਂ ਅਸੀਂ ਨਹੀਂ ਝਿਜਕਾਂਗੇ। ਇਸ ਦੇ ਨਾਲ ਹੀ ਖ਼ਵਾਜਾ ਨੇ ਕਿਹਾ ਕਿ ਕਸ਼ਮੀਰ ਦਾ ਹੱਲ ਗੱਲਬਾਤ ਰਾਹੀਂ ਨਿਕਲ ਸਕਦਾ ਹੈ। ਸ਼ਾਂਤੀ ਲਈ ਕਸ਼ਮੀਰ ਮਸਲੇ ਦਾ ਹੱਲ ਜ਼ਰੂਰੀ ਹੈ। ਭਾਰਤ-ਪਾਕਿ ਸਬੰਧਾਂ ਵਿਚ ਕਸ਼ਮੀਰ ਬਿਨਾਂ ਗੱਲਬਾਤ ਦਾ ਕੋਈ ਮਤਲਬ ਨਹੀਂ। ਪਾਕਿਸਤਾਨ ਦੇ ਰਖਿਆ ਮੰਤਰੀ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦ ਦੋਹਾਂ ਵਿਚਾਲੇ ਲਗਾਤਾਰ ਤਲਖ਼ੀ ਵੱਧ ਰਹੀ ਹੈ।
ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਹੀ ਦੋਵਾਂ ਦੇਸ਼ਾਂ ਦੇ ਸਬੰਧ ਵਿਗੜ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਕਈ ਪਾਕਿਸਤਾਨ ਭਾਰਤ ਨੂੰ ਪ੍ਰਮਾਣੂ ਹਮਲੇ ਦੀਆਂ ਧਮਕੀਆਂ ਦੇ ਚੁਕਿਆ ਹੈ।
from Punjab News – Latest news in Punjabi http://ift.tt/2cRAZFC

0 comments